Home » ਜੀਵਨ ਸ਼ੈਲੀ » ਸਿਹਤ » ਡਾਕਟਰ ਅੰਮ੍ਰਿਤਪਾਲ ਸਿੰਘ ਦੇ ਤਬਾਦਲੇ ਦੇ ਖ਼ਿਲਾਫ਼ ਲਾਇਆ ਰੋਸ ਧਰਨਾ,ਐੱਸ ਡੀ ਐੱਮ ਨੂੰ ਦਿੱਤਾ ਮੰਗ ਪੱਤਰ

ਡਾਕਟਰ ਅੰਮ੍ਰਿਤਪਾਲ ਸਿੰਘ ਦੇ ਤਬਾਦਲੇ ਦੇ ਖ਼ਿਲਾਫ਼ ਲਾਇਆ ਰੋਸ ਧਰਨਾ,ਐੱਸ ਡੀ ਐੱਮ ਨੂੰ ਦਿੱਤਾ ਮੰਗ ਪੱਤਰ

33

ਭੁਲੱਥ 7 ਅਪ੍ਰੈਲ ( ਨਜ਼ਰਾਨਾ ਨਿਊਜ਼ ਨੈੱਟਵਰਕ ) ਆਮ ਤੌਰ ਤੇ ਤੁਸੀਂ ਦੇਖਦੇ ਹੋ ਕਿ ਕਿਸੇ ਸਰਕਾਰੀ ਅਧਿਕਾਰੀ ਜਾਂ ਡਾਕਟਰ ਵੱਲੋਂ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਾ ਕਰਨ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਰੋਸ ਧਰਨਾ ਲਗਾਇਆ ਜਾਂਦਾ ਹੈ , ਪਰ ਇਸ ਦੇ ਉਲਟ ਅੱਜ ਭੁਲੱਥ ਵਿਖੇ ਇਕ ਅਨੋਖਾ ਧਰਨਾ ਲਗਾਇਆ ਗਿਆ । ਇਹ ਧਰਨਾ ਕਿਸੇ ਸਰਕਾਰੀ ਅਧਿਕਾਰੀ ਜਾਂ ਡਾਕਟਰ ਵੱਲੋਂ ਆਪਣੀ ਡਿਊਟੀ ਵਿੱਚ ਅਣਗਹਿਲੀ ਵਰਤਣ ਦੇ ਖ਼ਿਲਾਫ਼ ਨਹੀਂ ਸੀ ਸਗੋਂ ਇਕ ਈਮਾਨਦਾਰ ਡਾਕਟਰ ਦੇ ਤਬਾਦਲੇ ਨੂੰ ਰੋਕਣ ਦੇ ਲਈ ਲਾਇਆ ਗਿਆ । ਇਹ ਧਰਨਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲਾ ਪ੍ਰਧਾਨ ਸ. ਜਸਬੀਰ ਸਿੰਘ ਲਿੱਟਾਂ ਦੀ ਅਗਵਾਈ ਵਿੱਚ ਲਗਾਇਆ ਗਿਆ । ਵਰਨਣਯੋਗ ਹੈ ਕਿ ਸਰਕਾਰੀ ਹਸਪਤਾਲ ਭੁਲੱਥ ਵਿੱਚ ਲੰਮੇ ਸਮੇਂ ਤੋਂ ਸਟਾਫ ਦੀ ਘਾਟ ਸੀ , ਖ਼ਾਸ ਤੌਰ ਤੇ ਮੈਡੀਸਨ ਸਪੈਸ਼ਲਿਸਟ ਡਾਕਟਰਾਂ ਦੀ । ਸ. ਜਸਬੀਰ ਸਿੰਘ ਲਿੱਟਾਂ ਨੇ ਦੱਸਿਆ ਕਿ ਢਾਈ ਮਹੀਨੇ ਪਹਿਲਾਂ ਡਾ ਅੰਮ੍ਰਿਤਪਾਲ ਸਿੰਘ ਜੋ ਕਿ ਮੈਡੀਸਨ ਸਪੈਸ਼ਲਿਸਟ ਹਨ ਦਾ ਤਬਾਦਲਾ ਭੁਲੱਥ ਵਿਖੇ ਹੋਇਆ ਸੀ ਜਿਨ੍ਹਾਂ ਨੇ ਬਹੁਤ ਹੀ ਈਮਾਨਦਾਰੀ ਦੇ ਨਾਲ ਆਪਣੀ ਡਿਊਟੀ ਨੂੰ ਨਿਭਾਇਆ ਅਤੇ ਇਲਾਕੇ ਦੇ ਲੋਕਾਂ ਦਾ ਦਿਲ ਜਿੱਤਿਆ । ਪਹਿਲਾਂ ਜਿਥੇ ਵੱਖ ਵੱਖ ਬੀਮਾਰੀਆਂ ਦੇ ਇਲਾਜ ਦੇ ਲਈ ਜਲੰਧਰ ਦੇ ਵੱਡੇ ਹਸਪਤਾਲਾਂ ਵਿੱਚ ਜਾ ਕੇ ਮਹਿੰਗਾ ਇਲਾਜ ਕਰਵਾਉਣਾ ਪੈਂਦਾ ਸੀ ਉਹ ਇਲਾਜ ਭੁਲੱਥ ਦੇ ਸਰਕਾਰੀ ਹਸਪਤਾਲ ਵਿੱਚ ਹੀ ਮਿਲਣਾ ਆਰੰਭ ਹੋ ਗਿਆ । ਜਿਸ ਕਾਰਨ ਇਲਾਕੇ ਦੇ ਲੋਕ , ਖਾਸ ਤੌਰ ਤੇ ਪਿੰਡਾਂ ਦੇ ਵਿਚ ਰਹਿਣ ਵਾਲੇ ਲੋਕ ਬਹੁਤ ਪ੍ਰਸੰਨ ਸਨ । ਪ੍ਰੰਤੂ ਨਵੀਂ ਬਣੀ “ਆਪ ਸਰਕਾਰ” ਦੇ ਸਿਹਤ ਮੰਤਰੀ ਡਾ ਵਿਜੈਇੰਦਰ ਸਿੰਗਲਾ ਵੱਲੋਂ ਡਾ ਅੰਮ੍ਰਿਤਪਾਲ ਸਿੰਘ ਸਮੇਤ ਦੋ ਹੋਰ ਸਪੈਸ਼ਲਿਸਟ ਡਾਕਟਰ ਸਾਹਿਬਾਨ ਦੀ ਬਦਲੀ ਆਪਣੇ ਹਲਕੇ ਵਿੱਚ ਕਰਨ ਦੇ ਹੁਕਮ ਪਿਛਲੇ ਦਿਨੀਂ ਜਾਰੀ ਕੀਤੇ ਗਏ । ਨਵੀਂ ਬਣੀ ਸਰਕਾਰ ਦੇ ਨਵੇਂ ਸਿਹਤ ਮੰਤਰੀ ਦੇ ਇਸ ਫੁਰਮਾਨ ਨੂੰ ਇਲਾਕਾ ਵਿਰੋਧੀ ਸਮਝਦਿਆਂ ਹੋਇਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜ਼ਿਲ੍ਹਾ ਇਕਾਈ ਕਪੂਰਥਲਾ ਵੱਲੋਂ ਇਲਾਕੇ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਅੱਜ ਸਰਕਾਰੀ ਹਸਪਤਾਲ ਭੁਲੱਥ ਵਿਖੇ ਧਰਨਾ ਲਗਾਇਆ ਗਿਆ । ਇਸ ਰੋਸ ਧਰਨੇ ਨੂੰ ਵੱਖ ਵੱਖ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ ।ਭੁਲੱਥ ਦੇ ਐੱਸਡੀਐੱਮ ਮੈਡਮ ਸ਼ਾਇਰੀ ਮਲਹੋਤਰਾ ਨੇ ਧਰਨੇ ਤੇ ਆ ਕੇ ਕਿਸਾਨ ਆਗੂਆਂ ਦੇ ਕੋਲੋਂ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਕਿਹਾ ਕਿ ਉਹ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਡਿਪਟੀ ਕਮਿਸ਼ਨਰ ਦੇ ਕੋਲ ਉਠਾਉਣਗੇ । ਪੁਲੀਸ ਪ੍ਰਸ਼ਾਸਨ ਵੱਲੋਂ ਡਿਪਟੀ ਸੁਪਰਡੈਂਟ ਆਫ ਪੁਲੀਸ ਭੁਲੱਥ ਸਰਦਾਰ ਅਮਰੀਕ ਸਿੰਘ ਭੁੱਲਰ ਅਤੇ ਐੱਸ ਐੱਚ ਓ ਮੈਡਮ ਸੋਨਮਦੀਪ ਕੌਰ ਦੀ ਅਗਵਾਈ ਵਿੱਚ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ ਗਿਆ । ਅੱਜ ਦੇ ਇਸ ਵਿਸ਼ਾਲ ਰੋਸ ਧਰਨੇ ਵਿਚ ਹੋਰਨਾਂ ਤੋਂ ਇਲਾਵਾ ਸਰਦਾਰ ਪੂਰਨ ਸਿੰਘ ਕੰਗ ਪ੍ਰਧਾਨ ਬਲਾਕ ਭੁਲੱਥ, ਸਰਬਜੀਤ ਸਿੰਘ ਧੀਰਪੁਰ, ਸਤਿੰਦਰ ਸਿੰਘ ਮੱਲੀਆਂ, ਜਸਵਿੰਦਰ ਸਿੰਘ ਮਾਨਾ ਤਲਵੰਡੀ ,ਜੋਗਿੰਦਰ ਸਿੰਘ ਬਾਗੜੀਆਂ ਸੱਤਪਾਲ ਸਿੰਘ ਤਾਜਪੁਰ, ਜਸਬੀਰ ਸਿੰਘ ਰਮੀਦੀ ਸਤਵਿੰਦਰ ਸਿੰਘ ਸਰਪੰਚ ਪਿੰਡ ਖੱਸਣ , ਇੰਸਪੈਕਟਰ ਗੁਲਜ਼ਾਰ ਸਿੰਘ ਪਿੰਡ ਖੱਸਣ ,ਗੁਰਭੇਜ ਸਿੰਘ ਸਰਪੰਚ ਪਿੰਡ ਪੰਡੋਰੀ ਅਰਾਈਆਂ, ਡਾਕਟਰ ਅਵਤਾਰ ਸਿੰਘ ਖੱਸਣ, ਗੁਰਦੇਵ ਸਿੰਘ ਕੰਗ , ਗੁਰਮੇਜ ਸਿੰਘ ਝੰਡ , ਬਲਵੀਰ ਸਿੰਘ ਥਿੰਦ , ਗੁਰਵਿੰਦਰ ਸਿੰਘ ਨੰਬਰਦਾਰ ਖੱਸਣ, ਗੁਰਵਿੰਦਰ ਸਿੰਘ ਰਾਜਾ ਬਾਜਵਾ ਭੁਲੱਥ,ਅਮਨਦੀਪ ਸਿੰਘ ਝੰਡ ,ਲਵਲੀ ਧਵਨ, ਅੰਗਰੇਜ ਸਿੰਘ ਕੰਗ’, ਰਾਮ ਸਿੰਘ ਜੰਮੂ , ਰਤਨ ਸਿੰਘ ਚੱਕੋਕੀ ‘ਸੰਪੂਰਨ ਸਿੰਘ ਚੱਕੋਕੀ ,ਮੋਹਣ ਸਿੰਘ ਆਲਮਪੁਰ , ਜਰਨੈਲ ਸਿੰਘ ਆਲਮਪੁਰ ਦਲਬੀਰ ਸਿੰਘ ਕੁੱਦੋਵਾਲ , ਬੀਬੀ ਅਮਰਜੀਤ ਕੌਰ ,ਬੀਬੀ ਚਰਨਜੀਤ ਕੌਰ , ਰੇਨੂੰ ਸ਼ਰਮਾ ,ਜਗਪ੍ਰੀਤ ਕੌਰ ,ਵੀਨਾ ਸ਼ਰਮਾ , ਸਰਬਜੀਤ ਕੌਰ , ਭਾਗ ਸਿੰਘ ਦੇਵੀਦਾਸਪੁਰ , ਗੁਰਪ੍ਰੀਤ ਸਿੰਘ ਜੰਮੂ ਤਰਨਜੀਤ ਸਿੰਘ ਚੀਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਸੱਜਣ ਅਤੇ ਕਿਸਾਨ ਯੂਨੀਅਨ ਕਾਦੀਆਂ ਦੇ ਵਰਕਰ ਹਾਜ਼ਰ ਸਨ ,

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?