ਨਗਰ ਨਿਗਮ ਕਰਮਚਾਰੀ ਸਮਾਜ ਅਤੇ ਰਾਸ਼ਟਰ ਦੀ ਰੀੜ੍ਹ,ਪਾਸੀ/ਖੋਜੇਵਾਲ

15

ਕਪੂਰਥਲਾ 8 ਅਪ੍ਰੈਲ (ਨਜ਼ਰਾਨਾ ਨਿਊਜ਼ ਨੈੱਟਵਰਕ ) ਸਫਾਈ ਕਰਮਚਾਰੀ ਸਾਡੇ ਸਮਾਜ ਨੂੰ ਸਾਫ਼ ਸੁਥਰਾ ਰੱਖਦੇ ਹਨ ਅਤੇ ਵਾਤਾਵਰਨ ਦੇ ਸੁਰੱਖਿਆ ਕਵਚ ਹਨ ਉਨ੍ਹਾਂ ਦਾ ਸਨਮਾਨ ਸਰਕਾਰ ਨੂੰ ਸਭਤੋਂ ਪਹਿਲਾਂ ਕਰਨਾ ਚਾਹੀਦਾ ਹੈ ਅਤੇ ਕੱਚੇ ਸਫਾਈ ਕਰਮਚਾਰੀਆਂ ਨੂੰ ਪੱਕਾ ਅਤੇ ਠੇਕੇਦਾਰੀ ਪ੍ਰਥਾ ਤੁਰੰਤ ਬੰਦ ਕਰ ਅਨਸੁਚਿਤਜਾਤੀ ਸਮਾਜ ਦਾ ਸਨਮਾਨ ਕਰੇ।ਉਪਰੋਕਤ ਸ਼ਬਦ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ ਅਤੇ ਉਪਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਨਗਰ ਨਿਗਮ ਦੇ ਮੁੱਖ ਗੇਟ ਤੇ ਸਫਾਈ ਕਰਮਚਾਰੀਆਂ ਵਲੋਂ ਠੇਕੇਦਾਰੀ ਸਿਸਟਮ ਬੰਦ ਕਰਣ ਅਤੇ ਕਰਮਚਾਰੀਆਂ ਦੀ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਵਿੱਚ ਸ਼ਾਮਿਲ ਹੋਕੇ ਕਰਮਚਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਹੇ ਅਤੇ ਕਰਮਚਾਰੀ ਯੂਨੀਅਨ ਨੂੰ ਸਮਰਥਨ ਦਿੱਤਾ।ਇਸ ਮੌਕੇ ਤੇ ਭਾਜਪਾ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਯਗ ਦੱਤ ਐਰੀ,ਜ਼ਿਲ੍ਹਾ ਉਪਪ੍ਰਧਾਨ ਪਵਨ ਧੀਰ,ਜ਼ਿਲ੍ਹਾ ਉਪਪ੍ਰਧਾਨ ਅਸ਼ੋਕ ਮਾਹਲਾ,ਰੋਸ਼ਨ ਲਾਲ ਸਭਰਵਾਲ,ਸੰਨੀ ਬੈਂਸ,ਨਿਰੁ ਸ਼ਰਮਾ ਅਦਿ ਮੌਜੂਦ ਸਨ।ਖੋਜੇਵਾਲ ਨੇ ਕਿਹਾ ਕਿ ਭਾਜਪਾ ਕਰਮਚਾਰੀਆਂ ਦੇ ਨਾਲ ਹੈ।ਨਾਲ ਹੀ ਉਨ੍ਹਾਂਨੇ ਪੰਜਾਬ ਦੇ ਮੁੱਖਮੰਤਰੀ ਤੋਂ ਮੰਗ ਕੀਤੀ ਕਿ ਸਫਾਈ ਕਰਮਚਾਰੀਆਂ ਦੇ ਵਿੱਚ ਆਕੇ ਉਨ੍ਹਾਂ ਦੀਆਂ ਤਕਲੀਫਾਂ ਨੂੰ ਜਾਨਣ ਅਤੇ ਉਨ੍ਹਾਂ ਦੀਆਂ ਮੰਗਾ ਨੂੰ ਮੰਨ ਕੇ ਅਨਸੁਚਿਤਜਾਤੀ ਸਮਾਜ ਦਾ ਸਨਮਾਨ ਕਰਨ।ਉਨ੍ਹਾਂਨੇ ਕਿਹਾ ਕਿ ਸਥਾਨਕ ਨਗਰ ਨਿਗਮ ਦੇ ਕਰਮਚਾਰੀ ਆਪਣੀ ਜਾਇਜ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ,ਪ੍ਰਸਾਸ਼ਨ ਨੂੰ ਕਰਮਚਾਰੀਆਂ ਦੀ ਮੰਗ ਨੂੰ ਪੂਰਾ ਕਰਕੇ ਉਨ੍ਹਾਂਨੂੰ ਨੀਆਂ ਦੇਣਾ ਚਾਹੀਦਾ ਹੈ।ਖੋਜੇਵਾਲ ਨੇ ਕਿਹਾ ਦੀ ਸਫਾਈ ਕਰਮਚਾਰੀ ਯੂਨੀਅਨ ਦੇ ਸਫਾਈ ਕਰਮੀਆਂ ਦੀਆਂ ਮੰਗਾ ਦਾ ਹੁਣ ਤੱਕ ਕੋਈ ਨਤੀਜਾ ਨਹੀਂ ਨਿਕਲ ਪਾਇਆ ਹੈ,ਜਿਸਦੇ ਚਲਦੇ ਸ਼ਹਿਰ ਵਿੱਚ ਸਫਾਈ ਦੇ ਕੰਮ ਤੇ ਪੂਰੀ ਤਰ੍ਹਾਂ ਨਾਲ ਬ੍ਰੇਕ ਲੱਗ ਗਈ ਹੈ,ਜਿਸਦੇ ਚਲਦੇ ਕਪੂਰਥਲਾ ਸ਼ਹਿਰ ਕੂੜੇ ਦੇ ਢੇਰ ਵਿੱਚ ਤਬਦੀਲ ਹੋਣ ਲਗਾ ਹੈ।ਹਾਲਾਤ ਇਸ ਕਦਰ ਵੱਧ ਭੈੜੇ ਹੋ ਗਏ ਹਨ ਕਿ ਮਹਾਮਾਰੀ ਫੈਲਣ ਦੇ ਕਗਾਰ ਤੇ ਕਪੂਰਥਲਾ ਸ਼ਹਿਰ ਪਹੁੰਚ ਗਿਆ ਹੈ।ਅਜਿਹੇ ਵਿੱਚ ਕਪੂਰਥਲਾ ਵਾਸੀਆਂ ਨੂੰ ਮਲੇਰੀਆਂ , ਡੇਂਗੂ,ਹੈਜਾ ਅਤੇ ਮੋਸਮੀ ਬੀਮਾਰੀਆਂ ਦੇ ਫੈਲਣ ਦਾ ਖ਼ਤਰਾ ਸਤਾ ਰਿਹਾ ਹੈ।ਖੋਜੇਵਾਲ ਨੇ ਨਗਰ ਨਿਗਮ ਪ੍ਰਸਾਸ਼ਨ ਤੋਂ ਛੇਤੀ ਤੋਂ ਛੇਤੀ ਸਫਾਈ ਕਰਮੀਆਂ ਦੀ ਮੰਗ ਨੂੰ ਪੂਰਾ ਕਰਣ ਦੀ ਅਪੀਲ ਕੀਤੀ।ਖੋਜੇਵਾਲ ਨੇ ਮੁੱਖਮੰਤਰੀ ਤੋਂ ਮੰਗ ਕੀਤੀ ਕਿ ਤੁਰੰਤ ਕੱਚੇ ਕਰਮਚਾਰੀਆਂ ਨੂੰ ਪੱਕਾ ਕਰੇ ਅਤੇ ਠੇਕੇਦਾਰੀ ਪ੍ਰਥਾ ਬੰਦ ਕਰੇ।ਖੋਜੇਵਾਲ ਨੇ ਕਿਹਾ ਕਿ ਸਫਾਈ ਸੇਵਕ ਕਿਸੇ ਵੀ ਸਮਾਜ ਅਤੇ ਰਾਸ਼ਟਰ ਦੀ ਰੀੜ੍ਹ ਹੁੰਦੇ ਹਨ,ਜੋ ਹਰ ਮੌਸਮ ਅਤੇ ਪਰਿਸਥਿਤੀ ਵਿੱਚ ਸਮਾਜ ਅਤੇ ਰਾਸ਼ਟਰ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ।ਉਨ੍ਹਾਂਨੇ ਕਿਹਾ ਕਿ ਕਿਸੇ ਵੀ ਮੁਸ਼ਕਲ ਵਿੱਚ ਸਫਾਈ ਕਰਮਚਾਰੀ,ਪੁਲਿਸ ਅਤੇ ਡਾਕਟਰ ਇਹੀ ਤਿੰਨ ਅਜਿਹੇ ਮਜਬੂਤ ਖੰਭ ਹਨ,ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸਮਾਜ ਦੀ ਸੇਵਾ ਕਰਦੇ ਹਨ।ਜੇਕਰ ਇਸ ਵਰਗ ਨੂੰ ਆਪਣੀਆਂ ਮੰਗਾ ਲਈ ਧਰਨੇ ਤੇ ਹੜਤਾਲ ਕਰਣੀ ਪਏ ਤਾਂ ਇਹ ਸਰਕਾਰ ਲਈ ਬਹੁਤ ਹੀ ਬੁਰੀ ਗੱਲ ਹੈ।ਸਰਕਾਰ ਨੂੰ ਚਾਹੀਦਾ ਹੈ ਕਿ ਨਗਰ ਨਿਗਮ ਕਰਮਚਾਰੀਆਂ ਦੀ ਹਰ ਇੱਕ ਮੰਗ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰੇ।ਉਨ੍ਹਾਂਨੇ ਕਿਹਾ ਕਿ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇ,ਠੇਕੇਦਾਰੀ ਸਿਸਟਮ ਨੂੰ ਬੰਦ ਕੀਤਾ ਜਾਵੇ ਅਤੇ ਕਿਸੇ ਕਰਮਚਾਰੀ ਦੀ ਮੌਤ ਹੋਣ ਤੇ ਉਸਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣਾ ਯਕੀਨੀ ਬਣਾਇਆ ਜਾਵੇ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?
Verified by MonsterInsights