ਕਪੂਰਥਲਾ 8 ਅਪ੍ਰੈਲ ( ਨਜ਼ਰਾਨਾ ਨਿਊਜ਼ ਨੈੱਟਵਰਕ ) ਪਿੰਡ ਖੋਜੇਵਾਲ ਵਿੱਚ ਸ਼੍ਰੀ ਗੁਰੂ ਰਵਿਦਾਸ ਦਮੜੀ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਉਮੜਿਆ ਸ਼ਰਧਾਲੂਆਂ ਦਾ ਸੈਲਾਬ ਇਸ ਗੱਲ ਦਾ ਪ੍ਰਮਾਣ ਸੀ ਕਿ ਸ਼ਰਧਾਲੂਆਂ ਵਿੱਚ ਭਗਤੀ ਦਾ ਸੰਚਾਰ ਕਰ ਰਹੀ ਹੈ,ਇਤਿਹਾਸਿਕ ਦਮੜੀ ਯਾਤਰਾ।ਇਸ ਯਾਤਰਾ ਦਾ ਆਨੰਦ ਦੀ ਅਨੁਭਵ ਤਾਂ ਇਸਨੂੰ ਵੇਖਕੇ ਹੀ ਮਹਿਸੂਸ ਕੀਤੀ ਜਾ ਸਕਦੀ ਸੀ।ਸ਼ੁੱਕਰਵਾਰ ਨੂੰ ਪਿੰਡ ਖੋਜੇਵਾਲ ਤੋਂ ਸਵਰਗਵਾਸੀ ਸ਼੍ਰੀ ਮੋਹਨ ਲਾਲ ਪਵਾਰ ਦੇ ਪਰਿਵਾਰਿਕ ਮੈਂਬਰਾ ਵਲੋਂ ਸ਼੍ਰੀਗੁਰੂ ਰਵੀਦਾਸ ਦਮੜੀ ਯਾਤਰਾ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੀਆਂ ਬੱਸਾਂ ਨੂੰ ਭਾਜਪਾ ਦੇ ਜ਼ਿਲ੍ਹਾ ਉਪਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਦਮੜੀ ਯਾਤਰਾ ਲਈ ਰਵਾਨਾ ਕੀਤਾ।ਖੋਜੇਵਾਲ ਨੇ ਦੱਸਿਆ ਕਿ ਇਹ ਇਤਿਹਾਸਿਕ ਦਮੜੀ ਯਾਤਰਾ ਮਹਾਨ ਰਹਬਰ ਸਤਿਗੁਰੁ ਰਵਿਦਾਸ ਜੀ ਮਹਾਰਾਜ ਦੇ ਜੀਵਨ ਨਾਲ ਜੁੜੀ ਜੀਵਨੀ ਨੂੰ ਦਰਸਾਉਦੀਂ ਹੈ।ਇਸ ਵਿੱਚ ਗੁਰੁ ਜੀ ਨੇ ਪੰਡਿਤ ਗੰਗਾ ਰਾਮ ਦੇ ਹੱਥ ਗੰਗਾ ਮਾਂ ਲਈ ਦਮੜੀ ਭੇਜੀ ਸੀ ਅਤੇ ਗੰਗਾ ਮਾਂ ਨੇ ਬਦਲੇ ਵਿੱਚ ਹੀਰੇ ਜਵਾਹਰਾਤ ਨਾਲ ਜਾਂਦੀਆਂ ਕੰਗਣ ਭੇਜਿਆ ਸੀ। ਉਸੀ ਯਾਤਰਾ ਨੂੰ ਅੱਜ ਵੀ ਮਹੱਤਵ ਦਿੱਤਾ ਜਾ ਰਿਹਾ ਹੈ।ਇਸ ਮੌਕੇ ਤੇ ਰਾਜ ਕੁਮਾਰ,ਹੁਸੈਨ ਲਾਲ,ਸਰਬਜੀਤ ਸਿੰਘ ਦਿਓਲ,ਰੋਣਕੀ ਰਾਮ,ਗਿਆਨੀ ਗੁਰਮੀਤ ਸਿੰਘ,ਕਪੂਰ ਸਿੰਘ,ਤੀਰਥ ਰਾਮ,ਰੇਸ਼ਮ ਲਾਲ,ਨਿਰਮਲ ਸਿੰਘ,ਹਰਬਲਾਸ਼, ਹੇਡ ਗ੍ਰੰਥੀ ਗਿਆਨੀ ਗੁਰਨਾਮ ਸਿੰਘ,ਰਾਮ ਲੁਭਾਇਆ,ਅਜੈ ਸ਼ਰਮਾ,ਰਾਮ ਮੰਗਲਜੀਤ,ਅਜੈ ਕੁਮਾਰ,ਪ੍ਰੇਮ ਲਾਲ ਆਦਿ ਮੌਜੂਦ ਸਨ।