ਕਪੂਰਥਲਾ. 14 ਅਪ੍ਰੈਲ ( ਨਜ਼ਰਾਨਾ ਨਿਊਜ਼ ਨੈੱਟਵਰਕ ) ਗੁਰਦੁਆਰਾ ਸਾਹਿਬ ਬਾਵਿਆਂ ਸੇਵਾ ਸੁਸਾਇਟੀ ਰਜਿ ਵਲੋਂ ਖਾਲਸਾ ਪੰਥ ਦਾ ਸਾਜਨ ਦਿਵਸ ਪ੍ਰਧਾਨ ਠੇਕੇਦਾਰ ਉੱਜਲ ਸਿੰਘ ਦੇ ਉਪਰਾਲੇ ਨਾਲ ਮਨਾਇਆ ਗਿਆ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਗੁਰਬਾਣੀ ਕੀਰਤਨ ਦੁਆਰਾ ਭਾਈ ਦਲਬੀਰ ਸਿੰਘ ਜਲੰਧਰ ਭਾਈ ਪਰਮਿੰਦਰ ਸਿੰਘ ਹੀਰਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਦੇ ਜਥਿਆਂ ਵਲੋਂ ਨਿਹਾਲ ਕੀਤਾ ਗਿਆ ਸਟੇਜ ਸਕੱਤਰ ਦੀ ਸੇਵਾ ਮੀਡੀਆ ਇੰਚਾਰਜ ਹਰਜੀਤ ਸਿੰਘ ਭਾਟੀਆ ਨੇ ਨਿਭਾਈ ਤੇ ਖਾਲਸਾ ਸਾਜਨਾ ਦਿਵਸ ਦੇ ਇਤਿਹਾਸ ਤੇ ਰੋਸ਼ਨੀ ਪਾਈ ਪ੍ਰਧਾਨ ਠੇਕੇਦਾਰ ਉੱਜਲ ਸਿੰਘ ਨੇ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਭਰਪੂਰ ਵਧਾਈ ਦਿੱਤੀ ਇਸ ਸਮਾਗਮ ਵਿੱਚ ਸਰਪ੍ਰਸਤ ਬਾਬਾ ਹਰੀ ਬੁੱਧ ਸਿੰਘ ਪ੍ਰਧਾਨ ਠੇਕੇਦਾਰ ਉੱਜਲ ਸਿੰਘ ਟਰੱਸਟੀ ਸਰਪ੍ਰਸਤ ਖੁਸ਼ਵਿੰਦਰ ਸਿੰਘ ਬਾਵਾ ਆਫਿਸ ਸਕੱਤਰ ਅਰਵਿੰਦਰਜੀਤ ਸਿੰਘ ਸੂਰੀ ਸਟੋਰ ਇੰਚਾਰਜ ਜਗੀਰ ਸਿੰਘ ਸਿੱਧੂ ਮੀਡੀਆ ਇੰਚਾਰਜ ਹਰਜੀਤ ਸਿੰਘ ਭਾਟੀਆ ਲੰਗਰ ਇੰਚਾਰਜ ਸਵਿੰਦਰ ਸਿੰਘ ਖਾਲਸਾ ਉਪ ਸਕੱਤਰ ਪ੍ਰਿਤਪਾਲ ਸਿੰਘ ਵਾਲੀਆ ਖਜਾਨਚੀ ਪਰਮਜੀਤ ਸਿੰਘ ਬਚਿੱਤਰ ਸਿੰਘ ਸੁਖਜਿੰਦਰ ਸਿੰਘ ਹਰਬੰਸ ਸਿੰਘ ਫੋਜੀ ਕੇਵਲ ਸਿੰਘ ਰਜਿੰਦਰ ਸਿੰਘ ਵਾਲੀਆ ਅਮਨਦੀਪ ਸਿੰਘ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਗੁਰਦੁਆਰਾ ਸਾਹਿਬ ਬਵਿਆਂ ਸੇਵਾ ਸੁਸਾਇਟੀ ਦੇ ਪ੍ਰਧਾਨ ਠੇਕੇਦਾਰ ਉੱਜਲ ਸਿੰਘ ਨੇ ਤਨ ਮਨ ਧੰਨ ਨਾਲ ਸੇਵਾ ਕਰਨ ਦੀ ਸੰਗਤਾਂ ਨੂੰ ਅਪੀਲ ਕੀਤੀ ਮੀਡੀਆ ਇੰਚਾਰਜ ਹਰਜੀਤ ਸਿੰਘ ਭਾਟੀਆ ਨੇ ਕਾਰ ਸੇਵਾਵਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ