ਭੋਗਪੁਰ 14 ਅਪ੍ਰੈਲ (ਸੁਖਵਿੰਦਰ ਜੰਡੀਰ) ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਜਿਆ ਹੋਇਆ ਪੰਥ ਖਾਲਸਾ ਮਜ਼ਲੂਮਾਂ ਦੀ ਸਹਾਇਤਾ ਅਤੇ ਜੁਲਮ ਦੇ ਰਾਖਸ਼ਖਾਂ ਦੀ ਟੱਕਰ ਲੈਣ ਲਈ ਸਾਜੇ ਪੰਥ ਖਾਲਸਾ ਦੇ ਜਨਮ ਦਿਹਾੜੇ ਤੇ ਭੋਗਪੁਰ ਗੁਰਦੁਆਰਾ ਸਿੰਘ ਸਭਾ ਸੰਗਤਾਂ ਵੱਲੋਂ ਨਗਰ ਕੀਰਤਨ ਸਜਾਏ ਗਏ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਜਾਏ ਗਏ ਅਤੇ ਪੰਜ ਪਿਆਰੇ ਸਾਹਿਬਾਨਾਂ ਵੱਲੋਂ ਨਗਰ ਕੀਰਤਨ ਦੀ ਅਗਵਾਈ ਕੀਤੀ ਗਈ
ਸੰਗਤਾਂ ਵੱਲੋਂ ਜਗ੍ਹਾ-ਜਗ੍ਹਾ ਲੰਗਰ ਲਗਾਏ ਗਏ ਚੜ੍ਹਦੀ ਕਲਾ ਟਾਈਮ ਟੀਵੀ ਦਫਤਰ ਭੋਗਪੁਰ ਟੀਮ ਪੰਜ ਪਿਆਰੇ ਸਹਿਬਾਨ ਅਤੇ ਸੰਗਤਾਂ ਦੇ ਦਰਸ਼ਨਾਂ ਲਈ ਪੁੱਜੀ ਅਤੇ ਸੇਵਾ ਨਿਭਾਈ ਗਈ ਭੋਗਪੁਰ ਦੀਆਂ ਸੰਗਤਾਂ ਨੇ ਜਗ੍ਹਾ ਜਗ੍ਹਾ ਚਾਹ ਪਕੌੜੇ ਮਠਿਆਈ ਅਤੇ ਠੰਡੇ ਜਲ ਦੀਆਂ ਛਬੀਲਾਂ ਲਗਾਈਆਂ,ਨਗਰ ਕੀਰਤਨ ਮੌਕੇ ਖੂਬ ਰੌਣਕਾਂ ਲੱਗੀਆਂ ਬੈਂਡ ਵਾਜਿਆਂ ਦੇ ਨਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਤੇ , ਹਰਜੀਤ ਸਿੰਘ ਮਾਸਟਰ, ਸਰਜੀਤ ਸਿੰਘ, ਮਨਜੀਤ ਕੌਰ ਖਾਲਸਾ, ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸਾਹਿਬ ਆਦਿ ਮੌਜੂਦ ਸਨ
Author: Gurbhej Singh Anandpuri
ਮੁੱਖ ਸੰਪਾਦਕ