ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹਡ਼ਤਾਲ ਦਾ 61ਵਾਂ ਦਿਨ
ਸਰਾਭਾ 22 ਅਪ੍ਰੈਲ ( ਨਜ਼ਰਾਨਾ ਨਿਊਜ਼ ਨੈੱਟਵਰਕ ) ਲੁਧਿਆਣਾ ਤੋਂ ਰਾਏਕੋਟ ਨੂੰ ਜਾਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਸਥਿਤ ਗ਼ਦਰ ਪਾਰਟੀ ਦੇ ਨਾਇਕ, ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਉਨ੍ਹਾਂ ਦੇ ਜੱਦੀ ਪਿੰਡ ਸਰਾਭਾ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 61ਵਾ ਦਿਨ ਹੋਇਆ ਪੂਰੇ । ਅੱਜ ਮੋਰਚੇ ‘ਚ ਚੜ੍ਹਦੀ ਕਲਾ ਢਾਡੀ ਸੰਗੀਤਕਾਰ ਮੰਚ ਦੇ ਆਗੂ ਬੀਬੀ ਮਨਜੀਤ ਕੌਰ ਦਾਖਾ,ਢਾਡੀ ਦਵਿੰਦਰ ਸਿੰਘ ਭਨੋਹੜ,ਭਿੰਦਰ ਸਿੰਘ ਸਰਾਭਾ, ਦਵਿੰਦਰ ਸਿੰਘ ਢੈਪਈ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਸਿੱਖਾਂ ਨਾਲ ਕਦੇ ਵੀ ਇਨਸਾਫ਼ ਨਹੀਂ ਕਰਨਾ ਭਾਵੇਂ ਸਿੱਖ ਜਿੰਨਾ ਮਰਜ਼ੀ ਪ੍ਰਧਾਨ ਮੰਤਰੀ ਮੋਦੀ ਮੋਦੀ ਜਾਪੀ ਜਾਣ ,ਪਰ ਭਾਜਪਾ ਦੇ ਲੀਡਰਾਂ ਨੇ ਆਪਣੀ ਸੋਚ ਹਮੇਸ਼ਾਂ ਮਨੂੰਵਾਦੀ ਹੀ ਰੱਖਣੀ ਹੈ । ਉਨ੍ਹਾਂ ਅੱਗੇ ਆਖਿਆ ਕਿ ਬੀਤੇ ਦਿਨ ਦਿੱਲੀ ਦੇ ਲਾਲ ਕਿਲ੍ਹਾ ਵਿਖੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾਡ਼ਾ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਗਿਆ ।ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ੇਸ਼ ਤੌਰ ਤੇ ਪਹੁੰਚੇ ,ਸਿੱਖ ਕੌਮ ਨੂੰ ਇਸ ਗੱਲ ਦੀ ਆਸ ਸੀ ਕਿ ਪ੍ਰਧਾਨ ਮੰਤਰੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਐਲਾਨ ਕੀਤਾ ਸੀ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਾਂਗੇ ,ਪਰ ਚਾਰ ਸਾਲ ਬੀਤਣ ਤੇ ਵੀ ਉਹ ਐਲਾਨ ਪੂਰਾ ਨਹੀਂ ਹੋਇਆ ਸੰਗਤਾਂ ਨੂੰ ਉਮੀਦ ਸੀ ਕੇ ਉਹ ਅੱਜ ਐਲਾਨ ਪੂਰਾ ਕਰਨਗੇ , ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਵੀ ਐਲਾਨ ਕਰਨਾ ਜ਼ਰੂਰੀ ਨਹੀਂ ਸਮਝਿਆ । ਦੇਵ ਸਰਾਭਾ ਨੇ ਆਖਰ ਵਿੱਚ ਆਖਿਆ ਕਿ ਸਿੱਖ ਜਿਨ੍ਹਾਂ ਮਰਜ਼ੀ ਭਾਜਪਾ ਦੇ ਲੀਡਰਾਂ ਦਾ ਸਤਿਕਾਰ ਕਰੀ ਜਾਣ ,ਪਰ ਜਿਹੜੇ ਨਿੱਤ ਸਾਡਾ ਖੇਡਣਾ ਸ਼ਿਕਾਰ ਚਾਹੁੰਦੇ ਰਹੇ, ਤੁਸੀਂ ਉਨ੍ਹਾਂ ਦੇ ਗਲਾਂ ਵਿੱਚ ਹਾਰ ਪਾਉਂਦੇ ਰਹੇ ਇਸ ਕਰਕੇ ਹੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਲਈ ਸਾਨੂੰ ਲੰਮੇ ਸਮੇਂ ਤੋਂ ਸੰਘਰਸ਼ ਕਰਨੇ ਪੈ ਰਹੇ ਹਨ । ਇਸ ਸਮੇਂ ਚੜ੍ਹਦੀ ਕਲਾ ਢਾਡੀ ਸੰਗੀਤਕਾਰ ਮੰਚ ਦੇ ਆਗੂ ਬੀਬੀ ਮਨਜੀਤ ਕੌਰ ਦਾਖਾ ਨੇ ਆਖਿਆ ਕਿ ਸਾਡੇ ਵੱਲੋਂ ਢਾਡੀ, ਰਾਗੀ ਨੂੰ ਅਪੀਲ ਹੈ ਕਿ ਉਹ ਵੱਧ ਚਡ਼੍ਹ ਕੇ ਪੰਥਕ ਮੋਰਚੇ ‘ਚ ਹਾਜ਼ਰੀ ਲਗਵਾਉਣ ਅਤੇ ਜਿਥੇ ਵੀ ਕਿਤੇ ਦੂਰ ਦਰਾਡੇ ਪ੍ਰੋਗਰਾਮ ਕਰਨ ਲਈ ਜਾਂਦੇ ਨੇ ਤਾਂ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਪੰਥਕ ਮੋਰਚਾ ਸਰਾਭੇ ਦਾ ਜ਼ਿਕਰ ਜ਼ਰੂਰ ਕਰਨ ਤਾਂ ਜੋ ਵੱਧ ਤੋਂ ਵੱਧ ਸੰਗਤਾਂ ਇਸ ਮੋਰਚੇ ‘ਚ ਹਾਜ਼ਰੀ ਲਵਾਉਣ ਤਾਂ ਜੋ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾ ਸਕੀਏ । ਇਸ ਮੌਕੇ ਕੈਪਟਨ ਰਾਮ ਲੋਕ ਸਿੰਘ ਸਰਾਭਾ, ਜਗਧੂੜ ਸਿੰਘ ਸਰਾਭਾ, ਬਲਦੇਵ ਸਿੰਘ ਈਸ਼ਨਪੁਰ ,ਕੁਲਦੀਪ ਸਿੰਘ ਕਿਲ੍ਹਾ ਰਾਏਪੁਰ,ਭਿੰਦਰ ਸਿੰਘ ਸਰਾਭਾ,ਮਲਕੀਤ ਸਿੰਘ ਬੱਲੋਵਾਲ, ਰਾਮਪਾਲ ਸਿੰਘ ਸਰਾਭਾ, ਤਾਰੀ ਸਰਾਭਾ,ਗੁਲਜ਼ਾਰ ਸਿੰਘ ਮੋਹੀ, ਪਰਮਜੀਤ ਸਿੰਘ ਕਨੇਚ,ਸ਼ੇਰ ਸਿੰਘ ਕਨੇਚ,ਤੁਲਸੀ ਸਿੰਘ ਆਦਿ ਹਾਜ਼ਰੀ ਭਰੀ ।
Author: Gurbhej Singh Anandpuri
ਮੁੱਖ ਸੰਪਾਦਕ