ਇੱਕ ਮਾਦਾ ਯੂਰਪੀਅਨ ਬਾਜ਼ ਨਾਲ ਫਿਨਲੈਂਡ ਵਿੱਚ ਇੱਕ ਸੈਟੇਲਾਈਟ ਟਰੈਕਿੰਗ ਸਿਸਟਮ ਫਿੱਟ ਕੀਤਾ ਗਿਆ ਸੀ ਅਤੇ ਸਥਾਨਕ ਲੋਕਾਂ ਲਈ ਖਾਸ ਦਿਲਚਸਪੀ ਇਹ ਸੀ ਕਿ ਇਸਨੇ ਦੱਖਣੀ ਅਫ਼ਰੀਕਾ ਦੀ ਫ੍ਰੀ ਸਟੇਟ ਵਿੱਚ ਰੀਟਜ਼ ਸ਼ਹਿਰ ਦੇ ਆਲੇ ਦੁਆਲੇ ਗਰਮੀਆਂ ਬਿਤਾਈਆਂ ਸਨ। ਉਸਨੇ 20 ਅਪ੍ਰੈਲ ਨੂੰ ਉੱਤਰ ਵੱਲ ਜਾਣ ਲਈ ਰੀਟਜ਼ ਨੂੰ ਛੱਡ ਦਿੱਤਾ ਅਤੇ 2 ਜੂਨ ਨੂੰ ਉਹ ਆਖਰਕਾਰ ਫਿਨਲੈਂਡ ਪਹੁੰਚ ਗਈ ,ਤਸਵੀਰਾਂ ਚ ਪ੍ਰਾਪਤ ਡੇਟਾ ਨੂੰ ਦਰਸਾਉਂਦੀ ਇੱਕ ਤਸਵੀਰ ਹੈ, ਟਰੈਕਰ ਦਸਦਾ ਹੈ ਕਿ ਉਸ ਨੇ ਉੱਤਰ ਵੱਲ ਜਾਣ ਦਾ ਰਸਤਾ ਅਖਤਿਆਰ ਕੀਤਾ ਸੀ, ਸਿਰਫ਼ 42 ਦਿਨਾਂ ਵਿੱਚ, ਉਸਨੇ 10,000 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕੀਤਾ, ਜੋ ਕਿ ਲੱਗਭਗ 239 ਕਿਲੋਮੀਟਰ ਪ੍ਰਤੀ ਦਿਨ ਬਣਦਾ ਹੈ,ਕੀ ਇਹ ਹੈਰਾਨੀਜਨਕ ਨਹੀਂ ਹੈ.ਉਸਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸਨੇ ਉੱਤਰ ਵੱਲ ਸਿੱਧੀ ਲਾਈਨ ਕਿਵੇਂ ਫੜੀ, ਜਦੋਂ ਕਿ ਉਸਨੂੰ ਪਾਣੀ ਦੇ ਉੱਪਰ ਵੀ ਉੱਡਣਾ ਪਿਆ। ਇੱਕ ਗੱਲ ਦਿਲਚਸਪ ਹੋਰ ਵੀ ਹੈ ਕਿ ਉਹ ਭਟਕਣ ਤੋਂ ਬਾਅਦ ਉਸੇ ਰਸਤੇ ‘ਤੇ ਵਾਪਸ ਆ ਗਈ ਜਿਸਤੋਂ ਉਹ ਸ਼ੁਰੂ ਹੋਈ ਸੀ, ਅਤੇ ਉਦੋਂ ਤੱਕ ਉਸਨੇ ਆਪਣਾ ਸਫ਼ਰ ਜਾਰੀ ਰੱਖਿਆ ਜਦੋਂ ਤੱਕ ਉਹ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚੀ। ਕੁਦਰਤ ਸੱਚਮੁਚ ਆਪਣੇ ਆਪ ਚ ਬਹੁਤ ਹੀ ਦਿਲਚਸਪ ਤੇ ਬੇਮਿਸਾਲ ਹੈ।
ਪ੍ਰਗਟ ਬਰਾੜ
Author: Gurbhej Singh Anandpuri
ਮੁੱਖ ਸੰਪਾਦਕ