Home » ਅਪਰਾਧ » ਭੋਗਪੁਰ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਦੋ ਜਣੇ ਕੀਤੇ ਗ੍ਰਿਫਤਾਰ

ਭੋਗਪੁਰ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਦੋ ਜਣੇ ਕੀਤੇ ਗ੍ਰਿਫਤਾਰ

70 Views

ਚੋਲਾਂਗ 3 ਮਈ ( ਜੰਡੀਰ ) ਸ਼੍ਰੀ ਸਵਪਨ ਸ਼ਰਮਾ ਆਈ. ਪੀ. ਐਸ.ਸੀਨੀਅਰ ਪੁਲਿਸ ਕਪਤਾਨ,ਜਲੰਧਰ (ਦਿਹਾਤੀ )ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਕਮਲਪ੍ਰੀਤ ਸਿੰਘ ਚਾਹਲ ਪੀ. ਪੀ. ਐਸ.ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਅਤੇ ਸ਼੍ਰੀ ਅਜੇ ਗਾਂਧੀ ਸਹਾਇਕ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਦੀ ਯੋਗ ਅਗਵਾਈ ਹੇਠ ਕੁਲਵੰਤ ਸਿੰਘ ਸਬ ਇੰਸਪੈਕਟਰ/ਮੁੱਖ ਅਫਸਰ ਥਾਣਾ ਭੋਗਪੁਰ ਦੀ ਨਿਗਰਾਨੀ ਹੇਠ ਵੱਡੀ ਇਕ ਪੀ.ਉ ਗ੍ਰਿਫਤਾਰ ਕਰਕੇ ਅਤੇ ਲੁਟਾ ਖੋਹਾਂ ਵਾਲੇ ਦੋ ਦੋਸ਼ੀ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ|, ਦੋਸ਼ੀਆਂ ਤੇ

ਮੁਕੱਦਮਾ ਨੰ:31ਮਿਤੀ : 02.02.18 ਅ/ਧ 323/324/341/307/427/34 ਭ:ਦ 27 ਆਰਮ ਐਕਟ ਥਾਣਾ ਕਰਤਾਰਪੁਰ
ਗ੍ਰਿਫਤਾਰ ਦੋਸ਼ੀ: ਪ੍ਰਦੀਪ ਸਿੰਘ ਉਰਫ ਬੱਲੂ ਪੁੱਤਰ ਮਾਨ ਸਿੰਘ ਵਾਸੀ ਪਿੰਡ ਬੁੱਟਰਾਂ ਥਾਣਾ ਭੋਗਪੁਰ ਹੈ, ਇਸ ਸਬੰਧੀ ਪ੍ਰੈਸ ਨੂੰ ਜਾਣਕਰੀ ਦਿੰਦੇ ਹੋਏ ਸ਼੍ਰੀ ਅਜੇ ਗਾਂਧੀ ਸਹਾਇਕ ਪੁਲਿਸ ਕਪਤਾਨ ਸਬ-ਡਵੀਜ਼ਨ ਆਦਮਪੁਰ ਨੇ ਦਸਿਆ ਕਿ ਮਿਤੀ 01.05.22 ਨੂੰ ਏ ਐਸ ਆਈ ਗੁਰਨਾਮ ਸਿੰਘ ਨੰਬਰ 225 ਸਮੇਤ ਪੁਲਿਸ ਪਾਰਟੀ ਵਲੋਂ ਮੁਕੱਦਮਾ ਨੰ:31 ਮਿਤੀ:02.02.18 ਅ/ਧ 323/324/341/307/427/34 ਭ:ਦ 27 ਆਰਮ ਐਕਟ ਥਾਣਾ ਭੋਗਪੁਰ ਦਾ ਦੋਸ਼ੀ ਪ੍ਰਦੀਪ ਸਿੰਘ ਉਰਫ਼ ਬੱਲੂ ਪੁੱਤਰ ਮਾਨ ਸਿੰਘ ਵਾਸੀ ਪਿੰਡ ਬੁੱਟਰਾਂ ਥਾਣਾ ਭੋਗਪੁਰ ਜਿਸ ਨੂੰ ਬਾ ਅਦਾਲਤ ਸ਼੍ਰੀ ਹਰਸ਼ਬੀਰ ਸੰਧੂ ਜੇ.ਐਮ.ਆਈ.ਸੀ ਤਹਿਤ ਪੀ.ਉ ਕਰਾਰ ਦਿਤਾ ਗਿਆ ਸੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ |
ਮੁ:ਨੰ 54 ਮਿਤੀ 02.05.22 ਅ/ਧ 379-ਬੀ ਭ:ਦ ਥਾਣਾ ਭੋਗਪੁਰ ਜਲੰਧਰ ,ਮਨਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਮਸ਼ਰੀਵਾਲ ਥਾਣਾ ਬੁਲੋਵਾਲ ਜ਼ਿਲਾ ਹੁਸ਼ਿਆਰਪੁਰ ਅਤੇ ਸੁਰਿੰਦਰ ਸਿੰਘ ਉਰਫ ਸੰਨੀ ਪੁੱਤਰ ਮਨਜੀਤ ਸਿੰਘ ਵਾਸੀ ਚਕਰਾਲਾ ਥਾਣਾ ਕਰਤਾਰਪੁਰ ਜ਼ਿਲਾ ਜਲੰਧਰ ਕੋਲੋਂ ਇੱਕ ਆਈ ਫੋਨ ,ਸਪਲੈਂਡਰ ਮੋਟਰਸਾਇਕਲ ਬਿਨਾ ਨੰਬਰੀ, ਅਤੇ ਇੱਕ ਦਾਤਰ ਬਰਾਮਦ ਕੀਤਾ ਗਿਆ ਹੈ,
ਇਸੇ ਤਰਾਂ ਮਿਤੀ 02.05.22 ਨੂੰ ASI ਇਕਬਾਲ ਸਿੰਘ ਨੰਬਰ 346 ਸਮੇਤ ਪੁਲਿਸ ਪਾਰਟੀ ਬਰਾਏ ਗਸ਼ਤ ਭੁਲੱਥ ਮੋੜ ਮੌਜੂਦ ਸੀ ਕਿ ਮੁੱਖਬਾਰ ਖਾਂਸ ਨੇ ਹਾਜਰ ਆ ਕੇ ਇਤਲਾਹ ਦਿਤੀ ਕਿ ਮਨਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਮਸ਼ਰੀਵਾਲ ਥਾਣਾ ਬੁਲੋਵਾਲ ਜਿਲਾ ਹੁਸ਼ਿਆਰਪੁਰ ਤੇ ਸੁਰਿੰਦਰ ਸਿੰਘ ਉਰਫ ਸੰਨੀ ਪੁੱਤਰ ਮਨਜੀਤ ਸਿੰਘ ਵਾਸੀ ਚਕਰਾਲਾ ਥਾਣਾ ਕਰਤਾਰਪੁਰ ਜਿਲਾ ਜਲੰਧਰ ਜੋ ਰਾਹਗੀਰਾਂ ਪਾਸੋ ਹਥਿਆਰ ਦੀ ਨੋਕ ਪਰ ਲੁੱਟਾ ਖੋਹਾਂ ਕਰਨ ਦੀਆ ਵਾਰਦਾਤਾਂ ਕਰਨ ਦੇ ਆਦੀ ਹਨ | ਜਿਹਨਾਂ ਨੇ ਕੁਝ ਦਿਨ ਪਹਿਲਾਂ ਇਕ ਔਰਤ ਨਾਮ ਸਰੋਜ ਰਾਣੀ ਲੜੋਈ ਪਾਸੋਂ ਭੋਗਪੁਰ ਸ਼ਹਿਰ ਵਿੱਚ ਹਥਿਆਰ ਦੀ ਨੋਕ ਤੇ ਉਸ ਪਾਸੋਂ ਮੋਬਾਈਲ ਫੋਨ ਦੀ ਖੋਹ ਕੀਤੀ ਸੀ, ਜੋ ਇਹ ਅੱਜ ਦੋਵੇਂ ਆਪਣੇ ਮੋਟਰਸਾਇਕਲ ਸਪਲੈਂਡਰ ਬਿਨਾਂ ਨੰਬਰੀ ਰੰਗ ਕਾਲਾ ਤੇ ਸਵਾਰ ਹੋ ਕੇ ਖੋਹ ਕੀਤਾ ਹੋਇਆ ਮੋਬਾਈਲ ਵੇਚਣ ਲਈ ਪਿੰਡ ਭਟਨੂਰਾ ਕਲਾਂ ਤੋਂ ਭੋਗਪੁਰ ਵੱਲ ਨੂੰ ਆ ਰਹੇ ਸਨ, ਜੇਕਰ ਇਸ ਜਗਾ ਪਰ ਯੋਜਨਾਬੰਦ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਉਕਤ ਦੋਨੋਂ ਖੋਹ ਕੀਤੇ ਮੋਬਾਈਲ ਫੋਨ ਸਮੇਤ ਕਾਬੂ ਆ ਸਕਦੇ ਹਨ ਜਿਸ ਤੇ ਏਐਸ ਆਈ ਇਕਬਾਲ ਸਿੰਘ ਨੰਬਰ 346 ਵਲੋਂ ਮੁੱਕਦਮਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਦੋਰਾਨੇ ਤਫਸੀਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਇਹਨਾਂ ਪਾਸੋਂ ਇੱਕ ਆਈਫੋਨ, 1 ਸਪਲੈਂਡਰ, ਮੋਟਰਸਾਈਕਲ ਬਿਨਾਂ ਨੰਬਰੀ ਅਤੇ ਇੱਕ ਦਾਤਰ ਕਬਜਾ ਪੁਲਿਸ ਵਿੱਚ ਲੈ ਗਏ ਹਨ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?