ਭੋਗਪੁਰ 5 ਮਈ ( ਜੰਡੀਰ ) ਭੋਗਪੁਰ ਨਜਦੀਕ ਪਿੰਡ ਸਨੋਰਾ ਦੇ ਮਨਜੀਤ ਸਿੰਘ ਸਾਬਕਾ ਸੈਨਿਕ ਪੁੱਤਰ ਸ਼ੇਰ ਸਿੰਘ ਵਲੋਂ ਐਸ.ਐਸ.ਪੀ.ਦਿਹਾਤੀ ਜਲੰਧਰ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਕੇ, ਵਟਸਅੱਪ ਗਰੁੱਪ ਵਿਚ ਬਲਦੇਵ ਸਿੰਘ, ਐਨ.ਆਰ.ਆਈ ਲੇਡੀ ਜਸਵੀਰ ਕੌਰ ਪਤਨੀ ਬਲਰਾਜ ਸਿੰਘ ਨਿਵਾਸੀ ਇੰਗਲੈਂਡ ਵਿਚਕਾਰ ਕਿਸੇ ਕਾਰਨ ਗਰੁੱਪ ਵਿਚ ਬਹਿਸ ਚਲ ਰਹੀ ਸੀ, ਉਨ੍ਹਾਂ ਕਿਹਾ ਜਿਸ ਤੋਂ ਮੈਂ ਜਾਣੂ ਨਹੀਂ ਸੀ ਅਤੇ ਬਹਿਸ ਤੋਂ ਬਾਅਦ ਬਲਜੀਤ ਸਿੰਘ ਵਲੋਂ ਗਰੁੱਪ ਚੋ ਬਾਹਰ ਕੱਢਣ ਲਈ ਕਿਹਾ ਗਿਆ ਤਾਂ ਮੈਂ ਗਰੁੱਪ ਵਿੱਚੋ ਬਾਹਰ ਕੱਢ ਦਿਤਾ |ਅਤੇ ਇਸ ਦੇ ਭਰਾ ਵਲੋਂ ਗਰੁੱਪ ਵਿੱਚ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ| ਅਤੇ ਮੇਰੇ ਘਰ ਤੱਕ ਹੰਮਲਾ ਕਰਨ ਪਹੁੰਚ ਗਏ| ਪਰ ਉਸ ਵਕਤ ਮੈਂ ਘਰ ਵਿਚ ਮੌਜੂਦ ਨਹੀਂ ਸੀ ਅਤੇ ਮੇਰੀ ਪਤਨੀ ਘਰ ਵਿਚ ਇਕੱਲੀ ਸੀ ਇਨ੍ਹਾਂ ਨੂੰ ਆਉਂਦੇ ਦੇਖ ਅਤੇ ਇਨ੍ਹਾਂ ਦੇ ਹੱਥ ਵਿੱਚ ਹਥਿਆਰ ਦੇ ਕੇ ਘਬਰਾ ਗਈ ਅਤੇ ਲੁੱਕ ਗਈ|, ਜਿਸ ਦੀ ਸਾਰੀ ਦਾਸਤਾਨ ਸੀ ਸੀ ਕੈਮਰੇ ਵਿਚ ਕੈਦ ਹੋ ਗਈ, ਉਨ੍ਹਾਂ ਕਿਹਾ ਮੇਰੀ ਘਰਵਾਲੀ ਵਲੋ ਸਾਰੀ ਗੱਲਬਾਤ ਦੱਸਣ ਤੇ ਮੈਂ ਥਾਣਾ ਭੋਗਪੁਰ ਵਿੱਚ ਸ਼ਿਕਾਇਤ ਦਰਜ ਕਰਵਾਉਣ ਜਾ ਰਿਹਾ ਸੀ ਤਾਂ ਮੇਰੀ ਆਟੋ ਨੂੰ ਰੋਕ ਲਿਆ ਗਿਆ,ਅਤੇ ਮੇਰੇ ਨਾਲ ਕੁੱਟ-ਮਾਰ ਕੀਤੀ ਗਈ ਅਤੇ ਮੇਰੀ ਦਸਤਾਰ ਵੀ ਉਤਾਰ ਦਿੱਤੀ ਗਈ, ਮੌਕੇ ਤੇ ਮੌਜੂਦ ਲੋਕਾਂ ਵੱਲੋਂ ਇਨਾਂ ਨੂੰ ਰੋਕਿਆ ਗਿਆ| ਮਨਜੀਤ ਸਿੰਘ ਨੇ ਕਿਹਾ ਕੇ ਜਦੋਂ ਮੈਂ ਭੋਗਪੁਰ ਥਾਣੇ ਵਿੱਚ ਪਹੁੰਚਿਆ ਤਾਂ ਇਹ ਲੋਕ ਸਰਪੰਚ ਨੂੰ ਨਾਲ ਲੈ ਕੇ ਪਹਿਲਾਂ ਹੀ ਥਾਣੇ ਵਿੱਚ ਖਲੋਤੇ ਹੋਏ ਸਨ| ਜਿਸ ਕਰਕੇ ਮੈਨੂੰ ਇਹਨਾਂ ਦੀ ਸੋਚੀ ਸਮਝੀ ਸਾਜਿਸ਼ ਲੱਗੀ ਅੇਤੈ ਮੈਨੂੰ ਐਸ ਐਸ ਪੀ ਸਾਹਿਬ ਕੋਲ ਪੇਛ ਹੋਣਾ ਪਿਆ| ਮਨਜੀਤ ਸਿੰਘ ਨੇ ਕਿਹਾ ਐਸ ਐਸ ਪੀ ਸਾਹਿਬ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕੇ ਉਹਨਾਂ ਨੂੰ ਪੂਰਾ-ਪੂਰਾ ਇਨਸਾਫ ਦੇਣ ਗੇ ਮਨਜੀਤ ਸਿੰਘ ਐਕਸ ਆਰਮੀ ਵੈਲਫੇਅਰ ਕਮੇਟੀ ਪੰਜਾਬ ਦੇ ਮੈਂਬਰ ਵੀ ਹਨ ਉਨ੍ਹਾਂ ਨੇ ਆਪ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ