ਭੁਲੱਥ 8 ਮਈ ( ਜਸਵਿੰਦਰ ਸਿੰਘ ਖਾਲਸਾ ) ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਸੰਚਾਲਿਤ ਅਕਾਲ ਅਕੈਡਮੀ ਰਾਇਪੁਰ ਪੀਰ ਬਖਸ਼ ਵਾਲਾ ਵਿਖੇ ਅੱਜ ਇੰਟਰ ਹਾਊਸ ਮੁਕਾਬਲੇ ਕਰਵਾਏ ਗਏ।ਇਸ ਮੌਕੇ ਤੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੇ ਕਹਾਣੀ ਉਚਾਰਨ , 6ਵੀਂ ਤੋਂ 8ਵੀਂ ਜਮਾਤ ਦੇ ਬੱਚਿਆਂ ਨੇ ਕਵਿਤਾ ਉਚਾਰਨ ਅਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਨੇ ਸੁੰਦਰ ਲਿਖਤ ਰਚਨਾ ਮੁਕਾਬਲੇ ਵਿੱਚ ਭਾਗ ਲਿਆ। ਬੱਚਿਆਂ ਦੁਆਰਾ ਬੜੇ ਹੀ ਉਤਸ਼ਾਹ ਨਾਲ ਆਪਣੇ ਰਚਨਾਤਮਿਕ ਹੁਨਰ ਨੂੰ ਪੇਸ਼ ਕੀਤਾ ਗਿਆ । ਇਸ ਮੌਕੇ ਤੇ ਐਕਟੀਵਿਟੀ ਇੰਚਾਰਜ ਅਮਨਦੀਪ ਕੌਰ ਨੇ ਮੁਕਾਬਲਿਆਂ ਦਾ ਨਤੀਜਾ ਦਸਦੇ ਹੋਏ ਦੱਸਿਆ ਕਿ ਕਹਾਣੀ ਉਚਾਰਨ ਦੇ ਪਹਿਲੇ ਗਰੁੱਪ ਵਿਚੋਂ ਅਮੁੱਲ ਪਹਿਲੇ ਸਥਾਨ ਤੇ ਅਜੇ ਦੂਸਰੇ ਤੇ ਅਤੇ ਅਤੁਲ ਤੀਸਰੇ ਸਥਾਨ ਤੇ ਰਿਹਾ ਜਦ ਕਿ ਦੂਸਰੇ ਗਰੁੱਪ ਵਿੱਚੋ ਅਮੁੱਲ ਪਹਿਲੇ , ਅਤੁਲ ਦੂਸਰੇ ਤੇ ਅਤੇ ਅਜੈ ਤੀਸਰੇ ਸਥਾਨ ਤੇ ਰਿਹਾ। ਕਵਿਤਾ ਉਚਾਰਨ ਦੇ ਪਹਿਲੇ ਗਰੁੱਪ ਵਿੱਚੋ ਅਤੁਲ ਪਹਿਲੇ ਸਥਾਨ ਤੇ ਅਜੇ ਦੂਸਰੇ ਅਤੇ ਅਭੈ ਤੀਸਰੇ ਸਥਾਨ ਤੇ ਰਿਹਾ ਅਤੇ ਦੂਸਰੇ ਗਰੁੱਪ ਵਿੱਚੋਂ ਅਜੈ ਪਹਿਲੇ, ਅਮੁੱਲ ਦੂਸਰੇ ਅਤੇ ਅਭੈ ਤੀਸਰੇ ਸਥਾਨ ਤੇ ਰਿਹਾ ਜਦ ਕਿ ਤੀਸਰੇ ਗਰੁੱਪ ਵਿੱਚੋਂ ਅਮੁੱਲ ਅਤੇ ਅਤੁੱਲ ਦੋਨੋ ਪਹਿਲੇ ਸਥਾਨ ਤੇ ਅਭੈ ਦੂਸਰੇ ਸਥਾਨ ਤੇ ਅਤੇ ਅਜੈ ਤੀਸਰੇ ਸਥਾਨ ਤੇ ਰਿਹਾ। ਸੁੰਦਰ ਲਿਖਤ ਰਚਨਾ ਵਿਚ ਪਹਿਲੇ ਗਰੁੱਪ ਵਿਚੋਂ ਅਮੁੱਲ ਨੇ ਪਹਿਲਾ ਅਜੇੈ ਨੇ ਦੂਸਰਾ ਅਤੇ ਅਤੁਲ ਨੇ ਤੀਸਰਾ ਸਥਾਨ ਹਾਸਿਲ ਕੀਤਾ । ਦੂਸਰੇ ਗਰੁੱਪ ਵਿੱਚੋਂ ਅਜੇੈ ਨੇ ਪਹਿਲਾਂ ਅਮੁਲ ਨੇ ਦੂਸਰਾ ਅਤੇ ਅਭੈ ਤੀਸਰਾ ਸਥਾਨ ਹਾਸਿਲ ਕੀਤਾ ਜਦਕਿ ਤੀਸਰੇ ਗਰੁੱਪ ਵਿਚੋਂ ਅਤੁਲ ਨੇ ਪਹਿਲਾ ਅਮੁਲ ਨੇ ਦੂਸਰਾ ਅਤੇ ਅਜੈ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਤੇ ਅਕੈਡਮੀ ਦੇ ਕੁਆਰਡੀਨੇਟਰ ਮੈਡਮ ਹਰਜੀਤ ਕੌਰ ਘੁੰਮਣ ਵੱਲੋਂ ਜੇਤੂ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਅੱਗੇ ਤੋਂ ਹੋਰ ਵੀ ਉਤਸ਼ਾਹ ਨਾਲ ਆਉਣ ਵਾਲੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ ਇਸਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਅਕੈਡਮੀ ਵਿੱਚ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਇਹੋ ਜਿਹੇ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ।
ਇਸਦੇ ਨਾਲ ਹੀ ਅਕੈਡਮੀ ਦੇ ਬਾਕੀ ਬੱਚਿਆਂ ਵੱਲੋਂ ਮਦਰ ਡੇ ਦੀਆਂ ਤਿਆਰੀਆਂ ਵਿੱਚ ਕਾਰਡ ਵੀ ਬਣਾਏ ਗਏ।
Author: Gurbhej Singh Anandpuri
ਮੁੱਖ ਸੰਪਾਦਕ