ਜਲੰਧਰ ਕੈਂਟ ’ਚ 29 ਸਾਲ ਦੀ ਔਰਤ ਹਰਜਿੰਦਰ ਕੌਰ ਨੇ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਫ਼ੌਜ ਦੀ ਹਾਕੀ ਟੀਮ ਦੇ ਖਿਡਾਰੀ ਗੁਰਪ੍ਰੀਤ ਸਿੰਘ ਦੀ ਪਤਨੀ ਸੀ ਅਤੇ ਮਿਲਟਰੀ ਹਸਪਤਾਲ ਦੇ ਨੇੜਲੇ ਇਲਾਕੇ ਹੁਸੈਨੀਵਾਲਾ ’ਚ ਸਥਿਤ ਫ਼ੌਜ ਦੇ ਕੁਆਰਟਰਾਂ ’ਚ ਰਹਿੰਦੀ ਸੀ।
ਹਰਜਿੰਦਰ ਕੌਰ ਨੂੰ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਮਿਲਟਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ