ਭੋਗਪੁਰ 18 ਜੂਨ ( ਸੁਖਵਿੰਦਰ ਜੰਡੀਰ ) ਸਬ ਇੰਸਪੈਕਟਰ ਕਰਮਜੀਤ ਸਿੰਘ ਮਾਣਕਰਾਈ, ਅਮਰਜੀਤ ਸਿੰਘ ਜੰਡੀਰ ਪ੍ਰਧਾਨ ਜਥੇਬੰਦੀ ਆਰ ਐਸ ਡੀ, ਕੁਲਵੰਤ ਸਿੰਘ ਸੀਨੀਅਰ ਆਗੂ ਆਪ ਅਤੇ ਅਜੇ ਕੁਮਾਰ ਸੀਨੀਅਰ ਆਗੂ ਆਪ ਵਲੋਂ ਗੁਰਵਿੰਦਰ ਸਿੰਘ ਸੱਗਰਾਵਾਲੀ ਜੁਆਇੰਟ ਸੈਕਟਰੀ ਪੰਜਾਬ ਨਾਲ ਖਾਸ ਮੁਲਾਕਾਤ ਕੀਤੀ ਗਈ ਕਾਫ਼ੀ ਮਸਲਿਆਂ ਦੇ ਸਬੰਧ ਵਿੱਚ ਗੱਲਬਾਤ ਕੀਤੀ ਗਈ, ਉਪਰੰਤ ਗੁਰਦੁਆਰਾ ਹਾਅ ਦਾ ਨਾਅਰਾ ਮਲੇਰ ਕੋਟਲਾ ਵਿਖੇ ਸੰਗਤਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਵਿਚ ਸਿੱਧੂ ਮੂਸੇਵਾਲਾ ਜਿਸ ਦਾ ਕੁਝ ਦਿਨ ਪਹਿਲਾਂ ਮੂਰਖ ਲੋਕਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ,ਦੀ ਅੰਤਮ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ, ਇਸ ਮੌਕੇ ਤੇ ਗੁਰਵਿੰਦਰ ਸਿੰਘ ਸੱਗਰਾਂਵਾਲੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਪੰਜਾਬ ਦਾ ਹੀਰਾ ਸੀ ਉਸ ਨੇ ਸਿੱਖ ਕੌਮ ਨੂੰ ਹੀ ਨਹੀ ਸਾਰੀ ਦੁਨੀਆਂ ਦੇ ਵਿੱਚ ਦਸਤਾਰ ਨੂੰ ਇਕ ਵੱਖਰਾ ਰੂਪ ਦਿੱਤਾ ਹੈ, ਉਨ੍ਹਾਂ ਕਿਹਾ ਸਿੱਧੂ ਮੂਸੇ ਵਾਲਾ ਦੀ ਕੁਰਬਾਨੀ ਵਿਅਰਥ ਨਹੀਂ ਜਾਏਗੀ ਇਸ ਦੁਨੀਆਂ ਦੇ ਵਿੱਚ ਜੋ ਕੋਈ ਖੇਤੀ ਬੀਜਦਾ ਆਇਆ ਹੈ, ਉਸ ਨੇ ਉਹੀ ਫ਼ਸਲ ਵੱਢੀ ਹੈ, ਅਮਰਜੀਤ ਸਿੰਘ ਜੰਡੀਰ ਪ੍ਰਧਾਨ ਨੇ ਕਿਹਾ ਕਿ ਇਸ ਦੁਨੀਆਂ ਦੇ ਵਿਚ ਚੜ੍ਹਾਈ ਉਸ ਦੀ ਹੁੰਦੀ ਹੈ ਜੋ ਦੂਸਰੇ ਦੀ ਚੜ੍ਹਾਈ ਨੂੰ ਦੇਖ ਕੇ ਖੁਸ਼ ਹੋਵੇ,ਉਨ੍ਹਾਂ ਕਿਹਾ ਪੰਜਾਬ ਦਾ ਇਤਿਹਾਸ ਗਵਾਹ ਹੈ ਕੇ ਦੂਸਰੇ ਨੂੰ ਹੇਠਾ ਸੁੱਟਣ ਵਾਲੇ ਖੁਦ ਹੇਠਾਂ ਡਿੱਗੇ ਹਨ, ਪੰਜਾਬ ਦੀ ਧਰਤੀ ਤੇ ਪਾਪ ਕਰਨ ਵਾਲੇ ਸਦਾ ਹਰਜਾਨੇ ਭੁਗਤਦੇ ਆਏ ਹਨ ਅਤੇ ਭੁਗਤ ਦੇ ਰਹਿਣਗੇ ਇਸ ਮੌਕੇ ਤੇ ਹੋਰ ਆਗੂ ਵੀ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ