ਫਰੀਦਕੋਟ 19 ਜੂਨ ( ਨਜ਼ਰਾਨਾ ਨਿਊਜ਼
ਨੈੱਟਵਰਕ ) ਫਰੀਦਕੋਟ ਤੋਂ 11 ਜੂਨ 2022 ਨੂੰ ਨੂੰ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਵਿਖੇ ਮੱਥਾ ਟੇਕਣ ਗਿਆ ਪਰਿਵਾਰ ਮੁੜ ਕੇ ਘਰ ਵਾਪਿਸ ਨਹੀਂ ਆਇਆ। ਸਥਾਨਕ ਭੰ ਸਿੰਘ ਕਾਲੋਨੀ ਗਲੀ ਨ.6 ਦਾ ਰਹਿਣ ਵਾਲਾ ਭਰਮਜੀਤ ਸਿੰਘ (36) ਰੁਪਿੰਦਰ ਕੌਰ 36 ਰੁਪਿੰਦਰ ਕੌਰ 36 , ਰਾਜਦੀਪ 10 ਮਨਪ੍ਰੀਤ ਕੌਰ 12 ਪੁਲਸ ਨੇ ਇਨ੍ਹਾਂ ਪਰਿਵਾਰਿਕ ਮੈਂਬਰਾ ਨੇ 346 ਦਾ ਮਾਮਲਾ ਦਰਜ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਇਸ ਪਰਿਵਾਰ ਦੀ ਜਾਣਕਾਰੀ ਅਨੁਸਾਰ ਉਸ ਤੋ’ ਬਾਅਦ ਉਨ੍ਹਾਂ ਦਾ 11 ਜੂਨ ਨੂੰ ਓਹਨਾ ਦੀ ਸਪੁੱਤਰੀ ਦਾ ਫੋਨ ਆਇਆ ਸੀ ਕਿ ਉਹ ਫਰੀਦਕੋਟ ਆਂ ਲਗੇ ਨੇ ਸ਼ਿਕਾਇਤ ਕਰਤਾ ਅਨੁਸਾਰ ਉਸ ਤੋਂ ਬਾਅਦ ਓਹਨਾ ਦਾ ਫੋਨ ਫ਼ੋਨ ਬੰਦ ਹੋ ਗਿਆ। ਉਸ ਤੋਂ ਬਾਅਦ ਉਨ੍ਹਾਂ ਨੇ ਫ਼ਰੀਦਕੋਟ ਅਤੇ ਆਪਣੇ ਆਸ ਪਾਸ ਦੀਆਂ ਰਿਸ਼ਤੇਦਾਰੀਆਂ ‘ਚ ਭਾਲ ਕੀਤੀ ਤਾਂ ਇਹ ਪਰਿਵਾਰ ਨਹੀਂ ਮਿਲਿਆ।
ਪੁਲਿਸ ਨੇ 15 ਜੂਨ ਨੂੰ ਮਹਿੰਦਰਪਾਲ ਸਿੰਘ ਦੇ ਬਿਆਨਾਂ ‘ਤੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਲਈ ਹੈ। ਇਸ ਮਾਮਲੇ ਵਿਚ ਡੀ ਐਸ.ਪੀ. ਏ ਡੀ. ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਗੁੰਮਸ਼ੁਦਾ ਪਰਿਵਾਰ ਦੇ ਮੋਬਾਈਲਾਂ ਦੀਆਂ ਲੁਕੇਸ਼ਨਾਂ ਤੇ ਪੁਲਿਸ ਵਿਗਿਆਨਕ ਢੰਗ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਭਰਮਜੀਤ ਸਿੰਘ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਮੁਲਾਜ਼ਮ ਹੈ।