ਭੋਗਪੁਰ 19 ਜੂਨ ( ਸੁਖਵਿੰਦਰ ਜੰਡੀਰ ) ਸੰਗਰੂਰ ਜਿਮਨੀ ਚੋਣ ਦੋਰਾਨ ਆਮ ਆਦਮੀ ਪਾਰਟੀ ਕਾਫੀ ਸਰਗਰਮ ਹੈ ਰੋਜਾਨਾ ਕਰ ਰਹੀ ਹੈ ਡੋਰ ਟੂ ਡੋਰ ਚੋਣ ਪ੍ਰਚਾਰ ਅੱਜ ਰਾਜਵਿੰਦਰ ਕੌਰ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸੀਮਾ ਰਾਣੀ ਵੱਲੋਂ ਭਾਰੀ ਗਿਣਤੀ ਵਿੱਚ ਗੱਡੀਆਂ ਦਾ ਕਾਫਲਾ ਜ਼ਿਲ੍ਹਾ ਸੰਗਰੂਰ ਗੁਰਮੇਲ ਸਿੰਘ ਦੇ ਹੱਕ ਵਿੱਚ ਲਿਜਾਇਆ ਗਿਆ ਸ੍ਰੀਮਤੀ ਸੀਮਾ ਰਾਣੀ ਬਾਡਾਲਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕੇ ਗੁਰਮੇਲ ਸਿੰਘ ਬਹੁਤ ਹੀ ਸੂਝਵਾਨ ਅਤੇ ਇਮਾਨਦਾਰ ਇਨਸਾਨ ਹਨ ਉਨ੍ਹਾਂ ਕਿਹਾ ਗੁਰਮੇਲ ਸਿੰਘ ਪਿੰਡ ਘਰਾਚੋ ਦੇ ਸਰਪੰਚ ਰਹੇ ਹਨ, ਅਤੇ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਵੀ ਰਹੇ ਹਨ ਉਨ੍ਹਾਂ ਕਿਹਾ ਕਿ ਇਸ ਵਾਰ ਗੁਰਮੇਲ ਸਿੰਘ ਭਾਰੀ ਬਹੁਮਤ ਦੇ ਨਾਲ ਜਿੱਤ ਹਾਸਲ ਕਰਨਗੇ ਉਨ੍ਹਾਂ ਕਿਹਾ ਉਨ੍ਹਾਂ ਨੂੰ ਲੋਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ ਇਸ ਮੌਕੇ ਤੇ ਸੁਖਵਿੰਦਰ ਜੰਡੀਰ ਸ਼ਹਿਰੀ ਪ੍ਰਧਾਨ ਭੋਗਪੁਰ ਆਪ, ਹਰਜਿੰਦਰ ਕੌਰ,ਮਲਕੀਤ ਕੌਰ ਮਨਦੀਪ ਕੌਰ ਨੋਟਾਂ,ਸੋੋਨੂ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ