ਭੋਗਪੁਰ 19 ਜੂਨ ( ਸੁਖਵਿੰਦਰ ਜੰਡੀਰ ) ਸੰਗਰੂਰ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਰੋਜਾਨਾ ਹੀ ਕਰ ਰਹੀ ਹੈ ਡੋਰ ਟੂ ਡੋਰ ਚੋਣ ਪ੍ਰਚਾਰ ਅੱਜ ਪ੍ਰਿੰਸੀਪਲ ਪ੍ਰੇਮ ਕੁਮਾਰ ਜਿਲਾ ਪ੍ਰਧਾਨ ਅਤੇ ਗੁਰਵਿੰਦਰ ਸਿੰਘ ਸੱਗਰਾਂਵਾਲੀ ਜੁਆਇੰਟ ਸੈਕਟਰੀ ਪੰਜਾਬ ਦੀ ਅਗਵਾਈ ਹੇਠ ਭਾਰੀ ਗਿਣਤੀ ਦੇ ਵਿਚ ਗੱਡੀਆਂ ਦਾ ਕਾਫਲਾ ਸੰਗਰੂਰ ਚ ਗੁਰਮੇਲ ਸਿੰਘ ਦੇ ਹੱਕ ਵਿੱਚ ਪਹੁੰਚਿਆ, ਆਗੂਆਂ ਨੇ ਦੱਸਿਆ ਕਿ ਗੁਰਮੇਲ ਸਿੰਘ ਨੂੰ ਪਾਰਟੀ ਵੱਲੋਂ 2015 ਵਿਚ ਬਤੌਰ ਭਵਾਨੀਗੜ੍ਹ ਬਲਾਕ ਪ੍ਰਧਾਨ ਦੀ ਸੇਵਾ ਮਿਲੀ ਸੀ, ਇਸ ਤੋਂ ਬਾਅਦ ਉਹ ਘਰਾਚੋ ਪਿੰਡ ਦੇ ਸਰਪੰਚ ਚੁਣੇ ਗਏ ਸਨ, ਉਹਨਾਂ ਨੂੰ ਸੰਗਰੂਰ ਜਿਲੇ ਦਾ ਪ੍ਰਧਾਨ ਵੀ ਬਣਾਇਆ ਗਿਆ ਸੀ, ਗੁਰਵਿੰਦਰ ਸਿੰਘ ਸੱਗਰਾਂਵਾਲੀ ਨੇ ਦਸਿਆ ਕਿ ਗੁਰਮੇਲ ਸਿੰਘ ਘਰਾਚੋਂ ਇਸ ਵਾਰ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਨਗੇ ਉਹਨਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਚ ਉਹਨਾਂ ਨੂੰ ਲੋਕਾਂ ਦਾ ਕਾਫੀ ਪਿਆਰ ਮਿਲਦ ਰਿਹਾ ਹੈ ਇਸ ਮੌਕੇ ਤੇ ਭੋਗਪੁਰ ਤੋਂ ਪਹੁੰਚੇ ਗੁਰਵਿੰਦਰ ਸਿੰਘ ਸੰਗਰਾਵਾਲੀ ਜੁਆਇੰਟ ਸੈਕਟਰੀ ਪੰਜਾਬ ,ਸੁਖਵਿੰਦਰ ਜੰਡੀਰ ਸ਼ਹਿਰੀ ਪ੍ਰਧਾਨ ਭੋਗਪੁਰ, ਮਨੋਜ ਭੱਟੀ ਭੋਗਪੁਰ, ਅਮਰੀਕ ਸਿੰਘ ਬਿਆਸ, ਕੁਲਵੰਤ ਸਿੰਘ ਮਾਣਕਰਾੲੀ, ਮਹਿੰਦਰ ਸਿੰਘ ਮਨੀ ਮੁਚਰੋਵਾਲ, ਬਲਵੰਤ ਸਿੰਘ ਮੁਚਰੋਵਾਲ , ਅਜੇ ਕੁਮਾਰ ਦਾਰਾਪੁਰ, ਵਿਜੇ ਕੁਮਾਰ, ਅਜੇ ਕੁਮਾਰ ਹਾਜਰ ਸਨ |
Author: Gurbhej Singh Anandpuri
ਮੁੱਖ ਸੰਪਾਦਕ