ਭੋਗਪੁਰ 22 ਜੂਨ ( ਸੁਖਵਿੰਦਰ ਜੰਡੀਰ )ਸੈਂਟਰ ਦੀ ਮੋਦੀ ਸਰਕਾਰ ਵੱਲੋਂ ਫ਼ੌਜੀ ਨੌਜਵਾਨਾਂ ਦੀ ਭਰਤੀ ਨੂੰ ਲੈ ਕੇ ਬਣਾਏ ਗਏ ਨਵੇਂ ਕਾਨੂਨਾ ਦੀ ਆਪ ਦੇ ਆਗੂਆਂ ਨੇ ਸਖਤ ਨਿਖੇਧੀ ਕੀਤੀ ਹੈ, ਸੈਂਟਰ ਦੀ ਮੋਦੀ ਸਰਕਾਰ ਨੇ ਕਿਹਾ ਹੈ ਫੋਜੀ ਨੌਜਵਾਨਾਂ ਦੀ ਨਵੀਂ ਭਰਤੀ ਵਿੱਚ ਫੌਜੀ ਨੌਜਵਾਨ ਚਾਰ ਸਾਲ ਨੌਕਰੀ ਕਰਨਗੇ,ਪੈਨਸ਼ਨ ਨਹੀਂ ਦਿੱਤੀ ਜਾਵੇਗੀ, ਫੌਜੀਆਂ ਦਾ ਕੱਟਿਆ ਹੋਇਆ ਫੰਡ ਡਬਲ ਕਰਕੇ ਸੇਵਾਮੁਕਤ ਵੇਲੇ ਫੋਜੀ ਨੌਜਵਾਨਾਂ ਨੂੰ ਦਿੱਤਾ ਜਾਵੇਗਾ,ਇਸ ਦੀ ਵਿਰੋਧਤਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਗੁਰਵਿੰਦਰ ਸਿੰਘ ਸੱਗਰਾਂਵਾਲੀ ਜੁਆਇੰਟ ਸੈਕਟਰੀ ਪੰਜਾਬ, ਬਲਵਿੰਦਰ ਸਿੰਘ ਪਤਿਆਲਾਂ ਸੀਨੀਅਰ ਆਗੂ ਆਪ, ਸਤਨਾਮ ਸਿੰਘ ਸੇਖੋਂ ਸੀਨੀਅਰ ਆਗੂ ਆਪ, ਸੋਹਣ ਸਿੰਘ ਲੰਬੜਦਾਰ ਪਤਿਆਲਾਂ, ਅਮਰਜੀਤ ਸਿੰਘ ਜੰਡੀਰ ਪ੍ਰਧਾਨ ਆਰ ਐਸ ਡੀ ਜਥੇਬੰਦੀ ਨੇ ਕਿਹਾ ਕਿ ਫੌਜੀ ਨੌਜਵਾਨਾਂ ਦੀ ਨਵੀਂ ਭਰਤੀ ਦੀ ਘੱਟੋ ਘੱਟ 15 ਸਾਲ ਨੋਕਰੀ ਹੋਣੀ ਚਾਹੀਦੀ ਹੈ, ਅਤੇ ਹਰ ਮੁਲਾਜ਼ਮਾਂ ਦੀ ਤਰ੍ਹਾਂ ਫੌਜੀਆਂ ਦੀ ਪੈਨਸ਼ਨ ਦਾ ਲੱਗਣਾ ਵੀ ਬਹੁਤ ਜ਼ਰੂਰੀ ਹੈ, ਉਨ੍ਹਾਂ ਕਿਹਾ ਕਿ ਟਰੇਨਿੰਗ ਵੇਲੇ ਅਤੇ ਦੇਸ਼ ਦੀ ਰੱਖਿਆ ਲਈ ਫੋਜਦੇ ਨੌਜਵਾਨ ਸਖਤ ਮਿਹਨਤ ਕਰਦੇ ਹਨ ਉਨ੍ਹਾਂ ਦੇ ਹੱਕ ਅਤੇ ਸਤਿਕਾਰ ਬਹੁਤ ਜ਼ਰੂਰੀ ਹੈ