Home » ਧਾਰਮਿਕ » ਇਤਿਹਾਸ » ਜਾਣੋ ਕੌਣ ਸੀ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਉਸਦੇ ਸਾਥੀ

ਜਾਣੋ ਕੌਣ ਸੀ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਉਸਦੇ ਸਾਥੀ

103 Views

ਸਿੱਧੂ ਮੂਸੇਵਾਲੇ ਦੀ ਗੀਤ ‘ਚ ਜਿਸ ਬਲਵਿੰਦਰ ਸਿੰਘ ਜਟਾਣਾ ਦੀ ਗੱਲ ਹੋ ਰਹੀ ਏ , ਜਾਣੋ ਕੌਣ ਸੀ ਬਲਵਿੰਦਰ ਸਿੰਘ ਜਟਾਣਾ ਅਤੇ ਉਸਦੇ ਸਾਥੀ

ਗੱਲ 23 ਜੁਲਾਈ 1990 ਦੀ ਹੈ, ਸਵੇਰ ਦੇ 10:30 ਵਜੇ ਦਾ ਵਕਤ ਸੀ।
ਚੰਡੀਗਡ਼੍ਹ ਦੇ ਸੈਕਟਰ 26 ਵਿਚ ਐੱਸ.ਵਾਈ.ਐੱਲ.ਦੇ ਮੁੱਖ ਦਫ਼ਤਰ ਵਿਚ ਦਫ਼ਤਰੀ ਅਮਲਾ ਕੰਮਾਂ-ਕਾਰਾਂ ਵਿਚ ਰੁੱਝਾ ਹੋਇਆ ਸੀ । ਦੂਜੀ ਮੰਜ਼ਿਲ ਦੇ ਇਕ ਕਮਰੇ ਵਿਚ ਅਫ਼ਸਰਾਂ ਦੀ ਮੀਟਿੰਗ ਚੱਲ ਰਹੀ ਸੀ । ਇਸ ਮੌਕੇ ਚਾਰ ਜੁਝਾਰੂ ਸਿੰਘ ਸਕੂਟਰਾਂ ਉਪਰ ਇਸ ਦਫ਼ਤਰ ਪਹੁੰਚੇ । ਜਿਹਨਾਂ ਦੀ ਅਗਵਾਈ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਭਾਈ ਚਰਨਜੀਤ ਸਿੰਘ ਚੰਨੀ ਕਰ ਰਹੇ ਸੀ । ਦੂਜੀ ਮੰਜ਼ਿਲ ਤੇ ਪਹੁੰਚ ਕੇ ਜਿਉਂ ਹੀ ਇਹ ਮੀਟਿੰਗ ਵਾਲੇ ਕਮਰੇ ਵੱਲ ਵਧੇ ਤਾਂ ਸੇਵਾਦਾਰ ਭੋਲਾ ਪ੍ਰਸ਼ਾਦ ਨੇ ਇਹਨਾਂ ਜੁਝਾਰੂਆਂ ਨੂੰ ਰੋਕਿਆ । ਸਿੰਘਾਂ ਦੇ ਹੱਥਾਂ ਵਿਚ ਸਾਇਲੈਂਸਰ ਲੱਗੇ ਪਿਸਤੌਲ ਵੇਖ ਕੇ ਸੇਵਾਦਾਰ ਘਬਰਾ ਗਿਆ ਤੇ ਉਸ ਨੇ ਪਿੱਛੇ ਨੂੰ ਭੱਜ ਇਕ ਦਮ ਦੂਜੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ।ਸਕਿੰਟਾਂ ਵਿਚ ਹੀ ਸਾਰੇ ਸਿੰਘ ਮੀਟਿੰਗ ਵਾਲੇ ਕਮਰੇ ਵਿਚ ਦਾਖਲ ਹੋਏ ਅਤੇ ਐੱਸ.ਵਾਈ.ਐੱਲ.ਦੇ ਮੁੱਖ ਇੰਜੀਨੀਅਰ ਐੱਮ.ਐੱਸ.ਸੀਕਰੀ ਨੂੰ ਗੋਲੀ ਮਾਰ ਦਿੱਤੀ ( ਨਹਿਰ ਦੀ ਉਸਾਰੀ ਨੂੰ ਰੋਕੇ ਜਾਣ ਦੀਆਂ ਕਈ ਅਪੀਲਾਂ ਦਲੀਲਾਂ ਮਗਰੋਂ ) । ਇਸ ਮੌਕੇ ਨਿਗਰਾਨ ਇੰਜੀਨੀਅਰ ਅਵਤਾਰ ਸਿੰਘ ਔਲਖ ਵੀ ਮਾਰਿਆ ਗਿਆ।ਸਾਰੇ ਸਿੰਘ ਆਰਾਮ ਨਾਲ ਦਫ਼ਤਰੋਂ ਨਿਕਲੇ ਤੇ ਸਕੂਟਰਾਂ ਉਪਰ ਸਵਾਰ ਹੋ ਕੇ ਫ਼ਰਾਰ ਹੋ ਗਏ ।
ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਅਗਵਾਈ ਵਿਚ ਸੋਧੇ ਜਾਣ ਵਾਲੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਇੰਜੀਨੀਅਰ ਦੀ ਸੁਧਾਈ ਸਮੁੱਚੇ ਪੰਜਾਬੀ ਭਾਈਚਾਰੇ ਦੇ ਹਿੱਤ ਵਿਚ ਸੀ ਜੇਕਰ ਉਸ ਨਹਿਰ ਦੀ ਤਾਮੀਰ ਹੋ ਜਾਂਦੀ ਤਾਂ ਪੰਜਾਬ ਦੀ ਕਿਰਸਾਨੀ ਲਈ ਇਹ ਘਾਤਕ ਸਿੱਧ ਹੋਣੀ ਸੀ । ਭਾਈ ਸਾਹਿਬ ਜੀ ਦੀ ਸੰਘਰਸ਼ ਪ੍ਰਤੀ ਨਿਸ਼ਕਾਮ ਭਾਵਨਾ ਤੇ ਗੁਰਸਿੱਖੀ ਜੀਵਨ ਤੋਂ ਪ੍ਰਭਾਵਿਤ ਹੋ ਕੇ ਜਥੇਦਾਰ ਸੁਖਦੇਵ ਸਿੰਘ ਜੀ ਬੱਬਰ ਨੇ ਭਾਈ ਸਾਹਿਬ ਨੂੰ ਮਾਲਵੇ ਇਲਾਕੇ ਵਿਚ ਜਥੇਬੰਦੀ ਦਾ ਮੁੱਖੀ ਥਾਪ ਦਿੱਤਾ ਸੀ।
ਅੱਜਕੱਲ ਮੀਡੀਆਂ ਵਿਚ ਸਿਆਸੀ ਭਲਵਾਨ ਬੜੀ ਫੁਕਰੀਆਂ ਮਾਰ ਰਹੇ ਨੇ ਕਿ ਸਤਲਜੁ-ਯਮੁਨਾ ਲਿੰਕ ਨਹਿਰ ਰਾਂਹੀ ਪੰਜਾਬ ਦਾ ਪਾਣੀ ਲੁਟੇ ਜਾਣ ਖਿਲਾਫ ਉਨਾਂ ਆਹ ਕੀਤਾ ਤੇ ਔਹ ਕੀਤਾ। ਪਰ ਅਸਲ ਵਿਚ ਇਹ ਸਾਰੇ ਲੋਕ ਗਿਣ-ਮਿਥਕੇ ਡਰਾਮੇ ਕਰਦੇ ਰਹੇ ਹਨ।ਕੋਈ ਵੀ ਹਿੱਕ ਡਾਹਕੇ ਨਹੀ ਲੜਿਆ।ਨਹਿਰ ਦੀ ਉਸਾਰੀ ਬਾਰੇ ਜਦ ਖਾੜਕੂ ਸਿੰਘਾਂ ਦੀ ਮੀਟਿੰਗ ਹੋਈ ਸੀ ਤਾਂ ਭਾਈ ਸੁਖਦੇਵ ਸਿੰਘ ਬੱਬਰ ਨੇ ਇਹ ਜਿੰਮੇਵਾਰੀ ਆਪ ਲਈ ਸੀ ।ਇਹ ਕਾਰਵਾਈ ਭਾਈ ਸੁਖਦੇਵ ਸਿੰਘ ਬੱਬਰ ਦੀ ਕਮਾਂਡ ਹੇਠ ਭਾਈ ਬਲਵਿੰਦਰ ਸਿੰਘ ਜਟਾਣਾ,ਭਾਈ ਜਗਤਾਰ ਸਿੰਘ ਪੰਜੋਲਾ,ਭਾਈ ਬਲਵੀਰ ਸਿੰਘ ਫੌਜੀ ਮਕਰੌੜ,ਭਾਈ ਹਰਮੀਤ ਸਿੰਘ ਭਾਊਵਾਲ ਨੇ ਕੀਤੀ ਸੀ । ਸਿੰਘਾਂ ਦੇ ਹੱਲੇ ਮਗਰੋਂ ਇਕ ਵੀ ਇੱਟ ਨਹਿਰ ਦੀ ਉਸਾਰੀ ਲਈ ਨਹੀ ਲੱਗੀ।

ਬਾਦਲ,ਬਰਨਾਲਾ,ਕੈਪਟਨ ਤੇ ਹੋਰ ਸਾਰੇ ਲੋਕ ਤਾਂ ਸਿਆਸੀ ਦਾਅ ਪੇਚ ਖੇਡਦੇ ਰਹੇ ਪਰ ਸਿੰਘਾਂ ਨੇ ਪੰਜਾਬ ਦੇ ਪਾਣੀ ਬਚਾਏ। ਕਿਉੁਂਕਿ ਸਾਫ ਦਿਸਦਾ ਹੈ ਕਿ ਭਾਰਤੀ ਨਿਜਾਮ ਨੇ ਪੰਜਾਬ ਨੂੰ ਬੰਜਰ ਬਣਾਉਣ ਦਾ ਅਹਿਦ ਕੀਤਾ ਹੋਇਆ ਹੈ। ਪਤਾ ਨਹੀ ਭਾਈ ਸੁਖਦੇਵ ਸਿੰਘ ਬੱਬਰ, ਭਾਈ ਬਲਵਿੰਦਰ ਸਿੰਘ ਜਟਾਣਾ,ਭਾਈ ਜਗਤਾਰ ਸਿੰਘ ਪੰਜੋਲਾ,ਭਾਈ ਬਲਵੀਰ ਸਿੰਘ ਫੌਜੀ ਮਕਰੌੜ,ਭਾਈ ਹਰਮੀਤ ਸਿੰਘ ਭਾਊਵਾਲ ਦੇ ਵਾਰਿਸ ਕਦੋਂ ਐਲਾਨ ਕਰ ਦੇਣ ਕਿ ਜਿਹੜਾ ਪੰਜਾਬ ਦੇ ਪਾਣੀ ਲੁਟਣੇ ਚਾਹੇਗੇ ਉਸਨੂੰ ਪੰਜਾਬ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ ਕਿ ਇਥੇ ਤਾਂ ਪਾਣੀ ਪਿਛੇ ਸਕਾ ਭਰਾ ਨਹੀ ਬਖਸ਼ਦੇ।…………

ਖਾੜਕੂ ਸੰਘਰਸ਼ ਦੌਰਾਨ ਹਜ਼ਾਰਾਂ ਸਿੱਖ ਜੁਝਾਰੂਆਂ ਨੇ ਸ਼ਹੀਦੀਆਂ ਪਾਈਆਂ ਹਨ । ਇਸ ਲੰਮੀ ਸੂਚੀ ਵਿਚੋਂ ਬਹੁਤ ਸਾਰੇ ਜੁਝਾਰੂ ਕਿਸੇ ਅਹਿਮ ਕਾਰਨਾਮੇ ਨੂੰ ਅੰਜ਼ਾਮ ਦੇਣ ਕਾਰਨ ਸਿੱਖ ਮਾਨਸਿਕਤਾ ਨੂੰ ਬਾਰ-ਬਾਰ ਪ੍ਰਭਾਵਿਤ ਕਰਦੇ ਰਹੇ ਹਨ।ਜਦੋਂ ਵੀ ਇਹ ਮੁੱਦਾ ਉੱਠਦਾ ਹੈ ਤਾਂ ਆਪ-ਮੁਹਾਰੇ ਉਸ ਮੁੱਦੇ ਨਾਲ ਸੰਬੰਧਤ ਜੁਝਾਰੂ ਦਾ ਜ਼ਿਕਰ ਵੀ ਆ ਜਾਂਦਾ ਹੈ । ਪੰਜਾਬ ਅੰਦਰ ਇਹਨੀਂ ਦਿਨੀਂ ਦਰਿਆਈ ਪਾਣੀਆਂ ਦਾ ਮਸਲਾ ਭਖਿਆ ਹੈ । ਇਹ ਮਸਲਾ ਮੁੱਢ ਤੋਂ ਹੀ ਪੰਜਾਬ ਦੀ ਸਿਆਸਤ ਵਿਚ ਉੱਥਲ-ਪੁੱਥਲ ਮਚਾਉਂਦਾ ਰਿਹਾ ਹੈ । ਜਿਸ ਸਤਲੁਜ-ਜਮਨਾ ਲਿੰਕ ਨਹਿਰ ਦੀ ਨੀਂਹ ਇੰਦਰਾ ਗਾਂਧੀ ਨੇ ਰੱਖੀ ਤੇ ਜਿਸ ਦੀ ਬਰਨਾਲਾ ਸਾਰਕਾਰ ਨੇ ਉਸਾਰੀ ਸ਼ੁਰੂ ਕਰਵਾਈ,ਉਸ ਨੂੰ ਰੋਕਣ ਦੀ ਜ਼ਿੰਮੇਵਾਰੀ ਜੁਝਾਰੂਆਂ ਨੇ ਨਿਭਾਈ।

( ਸਰਬਜੀਤ ਸਿੰਘ ਘੁਮਾਣ)

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?