73 Views
ਲੁਧਿਆਣਾ 22 ਜੂਨ ( ਨਜ਼ਰਾਨਾ ਨਿਊਜ਼ ਨੈੱਟਵਰਕ ) ਸੂਬੇ ‘ਚ ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਹੁਣ ਸਵਾਇਨ ਫਲੂ (swine flu) ਨੇ ਵੀ ਦਸਤਕ ਦੇ ਦਿੱਤੀ ਹੈ | ਇਸਦੇ ਚੱਲਦਿਆਂ ਲੁਧਿਆਣਾ ਵਿੱਚ ਸਵਾਇਨ ਫਲੂ ਨਾਲ ਭਾਜਪਾ ਆਗੂ ਸੰਦੀਪ ਕਪੂਰ ਦੀ ਮੌਤ ਹੋ ਗਈ ਹੈ। ਬੁੱਧਵਾਰ ਨੂੰ ਲੁਧਿਆਣਾ ਦੇ ਹਸਪਤਾਲ ਵਿੱਚ H1N1 ਵਾਇਰਸ ਨਾਲ 46 ਸਾਲਾ ਵਿਅਕਤੀ ਦੀ ਮੌਤ ਦੇ ਨਾਲ ਸਾਲ ਦੀ ਪਹਿਲੀ ਸਵਾਈਨ ਫਲੂ ਮੌਤ ਦਰਜ ਕੀਤੀ ਗਈ ਹੈ।
ਹਿੰਦੁਸਤਾਨ ਟਾਇਮਸ ਦੀ ਰਿਪੋਰਟ ਅਨੁਸਾਰ ਕਿ ਭਾਜਪਾ ਨੇਤਾ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਸੰਦੀਪ ਕਪੂਰ ਪਿਛਲੇ 1 ਹਫ਼ਤੇ ਤੋਂ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਸਨ। 17 ਜੂਨ ਨੂੰ ਜਦੋਂ ਸੰਦੀਪ ਦੇ ਟੈਸਟ ਕੀਤੇ ਗਏ ਤਾਂ ਡਾਕਟਰਾਂ ਨੇ ਉਨ੍ਹਾਂ ਵਿੱਚ ਸਵਾਈਨ ਫਲੂ ਹੋਣ ਦੀ ਪੁਸ਼ਟੀ ਕੀਤੀ ਸੀ।ਉਹ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (DMCH) ਵਿੱਚ ਇਲਾਜ ਅਧੀਨ ਸੀ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਰਾਤ ਕਰੀਬ 11 ਵਜੇ ਉਸ ਦੀ ਮੌਤ ਹੋ ਗਈ।
Author: Gurbhej Singh Anandpuri
ਮੁੱਖ ਸੰਪਾਦਕ