ਸਿਮਰਨਜੀਤ ਮਾਨ ਦੀ ਬਾਲਟੀ ਲੋਕਾਂ ਨੇ ਆਪਣੇ ਪਿਆਰ ਨਾਲ ਭਰੀ ‘ਤੇ ਆਮ ਆਦਮੀ ਪਾਰਟੀ ਦੇ ਝਾੜੂ ਨੂੰ ਕੀਤਾ ਤੀਲਾ ਤੀਲਾ
ਸੰਗਰੂਰ / 26 ਜੂਨ / ਗੁਰਭੇਜ ਸਿੰਘ ਅਨੰਦਪੁਰੀ –ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵਲੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨ ਤੇ ਸੰਗਰੂਰ ਵਾਲਿਆਂ ਦਾ ਧੰਨਵਾਦ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਨੇ 2,50,174 ਵੋਟਾਂ ਲੈ ਕੇ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ 7052 ਵੋਟਾਂ ਦੇ ਫਰਕ ਨਾਲ ਹਰਾਇਆ ਹੈ ।
ਉਨ੍ਹਾਂ ਦੇ ਘਰ ਦੇ ਬਾਹਰ ਜਸ਼ਨ ਮਨਾਏ ਜਾ ਰਹੇ ਹਨ ਤੇ ਲੱਡੂ ਵੰਡੇ ਜਾ ਰਹੇ ਹਨ।
ਸੰਗਰੂਰ ਜਿਮਨੀ ਚੋਣ ਚ ਕਾਂਗਰਸ ਨੂੰ 78853, ਆਪ ਨੂੰ 243122,ਅਕਾਲੀ ਦਲ ਬਾਦਲ 43872, ਭਾਜਪਾ 65885,ਸ਼੍ਰੋਮਣੀ ਅਕਾਲੀ ਦਲ ਮਾਨ 250174 ਵੋਟ ਮਿਲੇ ਹਨ