ਜੰਡਿਆਲਾ ਗੁਰੂ 26 ਜੂਨ ( ਹਰਮੇਲ ਸਿੰਘ ਹੁੰਦਲ ) ਸ਼੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰ. ਹਰਜਿੰਦਰ ਸਿੰਘ ਧਾਮੀ ਤੇ ਧਰਮ ਪ੍ਰਚਾਰ ਕਮੇਟੀ ਸਕੱਤਰ ਸ਼੍ਰ. ਬਲਵਿੰਦਰ ਸਿੰਘ ਕਾਹਲਵਾ ਦੇ ਦਿਸਾ ਨਿਰਦੇਸ਼ ਤਹਿਤ ਸ਼੍ਰ. ਅਮਰਜੀਤ ਸਿੰਘ ਬੰਡਾਲਾ ਅਤ੍ਰਿੰਗ ਮੈਂਬਰ ਸ੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰ. ਬਿਕਰਮਜੀਤ ਸਿੰਘ ਕੋਟਲਾ ਮੈਂਬਰ ਸ੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਪ੍ਰਚਾਰਕ ਭਾਈ ਮਨਦੀਪ ਸਿੰਘ ਅਬਦਾਲ ਦੇ ਉਪਰਾਲੇ ਨਾਲ ਪਿੰਡ ਮੈਹਣੀਆ ਬ੍ਰਾਹਮਣਾ ਵਿਖੇ ਬੱਚਿਆਂ ਦਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਵੱਧ ਚੜ ਕੇ ਭਾਗ ਲਿਆ! ਇਸ ਦੌਰਾਨ ਬੱਚਿਆਂ ਨੂੰ ਗੁਰਬਾਣੀ . ਗੁਰ ਇਤਿਹਾਸ. ਸਿੱਖ ਰਹਿਤ ਮਰਿਆਦਾ ਤੇ ਗੁਰਮਤਿ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ! ਸਮਾਪਤੀ ਤੇ ਬੱਚਿਆਂ ਦਾ ਲਿਖਤੀ ਟੈਸਟ ਲਿਆ ਗਿਆ . ਕਵਿਤਾ ਤੇ ਕੁਵਿਜ ਮੁਕਾਬਲਾ ਕਰਵਾਇਆ ਗਿਆ ਅਤੇ ਅਵੱਲ ਆਉਣ ਵਾਲੇ ਬੱਚਿਆਂ ਨੂੰ ਸ੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਮੈਡਲ. ਸਨਮਾਨ ਪੱਤਰ .ਲਿਟਰੇਚਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਬੱਚਿਆਂ ਨੂੰ ਸੀਲਡ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਸ਼੍ਰ. ਬਿਕਰਮਜੀਤ ਸਿੰਘ ਕੋਟਲਾ ਮੈਂਬਰ sgpc ਵਿਸੇਸ ਤੌਰ ਤੇ ਹਾਜਰੀ ਭਰੀ