ਨਡਾਲਾ 26 ਜੂਨ ( ਜਸਵਿੰਦਰ ਸਿੰਘ ਖਾਲਸਾ ) ਕਪੂਰਥਲਾ ਦੇ ਨਡਾਲਾ ਬਲਾਕ ਦੇ ਪਿੰਡ ਮਾਡਲ ਟਾਊਨ ਦੇ ਜੰਮਪਾਲ ਰਾਹੁਲ ਸ਼ਰਮਾ ਆਈ.ਏ.ਐਸ. ਪੁੱਤਰ ਡਾ: ਪੀ.ਕੇ. ਸ਼ਰਮਾ ਤੇਲੰਗਾਨਾ ਸਟੇਟ ਦੇ ਜ਼ਿਲਾ ਨਾਲਗੌਂਡਾ ਦੇ ਜ਼ਿਲਾ ਕੁਲੈਕਟਰ ਬਣ ਗਏ ਹਨ ਅਤੇ ਇਸ ਦੇ ਨਾਲ ਹੀ ਉਨਾਂ ਨੂੰ ਜ਼ਿਲਾ ਮਜਿਸਟਰੇਟ ਵੀ ਬਣਾਇਆ ਗਿਆ ਹੈ ।ਪਹਿਲਾਂ ਇਸੇ ਜਿਲੇ ਦੇ ਅਡੀਸ਼ਨਲ ਕੁਲੈਕਟਰ ਵੀ ਰਹੇ: ਉਹ ਪਹਿਲਾਂ 2020 ਤੋਂ ਇਸੇ ਜ਼ਿਲੇ ਦੇ ਅਡੀਸ਼ਨਲ ਕੁਲੈਕਟਰ ਵੀ ਰਹਿ ਚੁੱਕੇ ਹਨ। ਉਨਾਂ ਦੇ ਜ਼ਿਲੇ ਦੇ ਡੀ.ਸੀ. ਬਨਣ ਤੇ ਪਿੰਡ ਮਾਡਲ ਟਾਊਨ ਅਤੇ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ ਇਸ ਸਬੰਧੀ ਪਿੰਡ ਮਾਡਲ ਟਾਊਨ ਦੇ ਸਰਪੰਚ ਅਤੇ ਰਾਹੁਲ ਸ਼ਰਮਾ ਦੀ ਚਾਚੀ ਸੰਤੋਸ਼ ਕੁਮਾਰੀ ਸ਼ਰਮਾ , ਪਿਤਾ ਡਾ: ਪੀ.ਕੇ.ਸ਼ਰਮਾ, ਮਾਤਾ ਅਰੁਣਾ ਸ਼ਰਮਾ, ਚਾਚਾ ਪਰਮੋਦ ਕੁਮਾਰ ਸ਼ਰਮਾ, ਦੀਪਕ ਸ਼ਰਮਾ, ਮਾਮਾ ਜੁਗਲ ਕਿਸ਼ੋਰ , ਸੁੱਖਵਿੰਦਰ ਸਿੰਘ ਦਰਦੀ ਸਾਬਕਾ ਸਰਪੰਚ, ਹਰਦੇਵ ਸਿੰਘ ਭੁੱਲਰ, ਬਲਦੇਵ ਸਿੰਘ ਪੁਰੇਵਾਲ, ਜਸਵਿੰਦਰ ਸਿੰਘ ਘੁੰਮਣ, ਜੇਮਸ ਮੱਟੂ ਅਤੇ ਹੋਰਨਾਂ ਨੇ ਉਸਨੂੰ ਵਧਾਈ ਦਿੰਦਿਆਂ ਪ੍ਰਮਾਂਤਮਾਂ ਅੱਗੇ ਹੋਰ ਤਰੱਕੀ ਲਈ ਅਰਦਾਸ ਕੀਤੀ ਹੈ ।ਜਰੂਰੀ ਬੇਨਤੀ : ਤੁਹਾਨੂੰ ਸਾਡੀਆਂ ਖਬਰਾਂ ਕਿਸ ਤਰਾਂ ਦੀਆਂ ਲਗਦੀਆਂ ਹਨ ਕਿਰਪਾ ਕਰਕੇ ਕੁਮੈਂਟ ਬਾਕਸ ਵਿੱਚ ਦੱਸਿਆ ਜਰੂਰ ਕਰੋ। ਸਾਡੀ ਕੋਸ਼ਿਸ਼ ਹਮੇਸ਼ਾ ਹੀ ਤੁਹਾਨੂੰ ਸੱਡੀਆ ਅਤੇ ਨਿਰਪੱਖ ਖਬਰਾਂ ਦੇਣ ਦੀ ਰਹਿੰਦੀ ਹੈ। ਜੇਕਰ ਤੁਸੀ ਵੀ ਇਸ ਚੈਨਲ ਜਾਂ ਵੈਬਸਾਈਟ ਤੇ ਖਬਰ ਲਗਵਾਉਣਾ ਚਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਕਿਰਪਾ ਕਰਕੇ ਚੰਗੀ ਖਬਰ ਨੂੰ ਸ਼ੇਅਰ ਜਰੂਰ ਕਰਿਆ ਕਰੋ। ਇਸਦੇ ਨਾਲ ਕੁਮੈਂਟ ਬਾਕਸ ਵਿੱਚ ਕੁਮੈਂਟ ਜਰੂਰ ਦਿਆ ਕਰੋ।