Home » ਅੰਤਰਰਾਸ਼ਟਰੀ » ਸੌੰਹ ਖਾ ਕੇ ਮੁਕਰਨ ਵਾਲੇ ਕਾਂਗਰਸੀਆਂ ਦਾ ਕੀ ਬਣੂੰ

ਸੌੰਹ ਖਾ ਕੇ ਮੁਕਰਨ ਵਾਲੇ ਕਾਂਗਰਸੀਆਂ ਦਾ ਕੀ ਬਣੂੰ

48 Views

ਤਖਤ ਸ੍ਰੀ ਕੇਸਗੜ ਸਾਹਿਬ ਅਤੇ ਮਾਤਾ ਨੈਣਾ ਦੇਵੀ ਦੇ ਦਰਬਾਰ ‘ਚ ਕੀਤੀ ਅਰਦਾਸ ਨਾਲ ਖਿਲਵਾੜ

ਦੋਰਾਹਾ, 29 ਜੂਨ (ਲਾਲ ਸਿੰਘ ਮਾਂਗਟ)-ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਬਣਾਈ ਕਾਗਰਸ ਸਰਕਾਰ ਨੂੰ ਲੋਕ ਹਾਲੇ ਤੱਕ ਲਾਹਨਤਾਂ ਪਾ ਰਹੇ ਹਨ, ਜਿਸ ਦਾ ਹਸ਼ਰ ਪ੍ਰਤੱਖ ਸਭ ਦੇ ਸਾਹਮਣੇ ਹੈ।ਕਿਉਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੋਣ ਕਰਕੇ ਲੋਕ ਆਸਤਿਕਤਾ ਵਿਚ ਅਥਾਹ ਵਿਸ਼ਵਾਸ ਰੱਖਦੇ ਹਨ। ਪ੍ਰੰਤੂ ਅਜੋਕੇ ਸਮੇਂ ਦੌਰਾਨ ਸਿਆਸੀ ਲੀਡਰਾਂ ਲਈ ਗੁਰੂ ਘਰ, ਮੰਦਿਰ ਜਾ ਮਸਜਿਦ ਇਕ ਇਮਾਰਤ ਹਨ, ਉੱਥੇ ਜਾ ਕੇ ਉਹ ਝੂਠ ਅਤੇ ਨਿੱਜੀ ਹਿੱਤਾ ਲਈ ਅਰਦਾਸ ਨੁੰ ਖਾਸ ਮਹੱਤਵ ਨਹੀ ਦਿੰਦੇ। ਜੋ ਚਾਰ ਛਿੱਲੜਾਂ ਜਾ ਹੋਰ ਲੋਭਾ ਵੱਸ ਅਰਦਾਸ ਅਤੇ ਸੁਹੰ ਖਾਣ ਨੂੰ ਕੱਪੜੇ ਬਦਲਣ ਦੀ ਤਰ੍ਹਾਂ ਸਮਝਦੇ ਹਨ। ਅਰਦਾਸ ਜਾ ਸੁਹੰ ਖਾ ਕੇ ਮੁਕਰਨਾ ਕਾਂਗਰਸੀਆ ਨੇ ਆਪਣਾ ਪਰਮ ਧਰਮ ਸਮਝ ਰੱਖਿਆ ਹੈ ਪਰ ਧਰਮ ਦੇ ਨਾਮ ਤੇ ਸਿਆਸੀ ਲੋਕਾ ਦਾ ਰਾਜਨੀਤਿਕ ਸਫਰ ‘ਚਾਰ ਦਿਨੋ ਕੀ ਚਾਦਨੀ ਫਿਰ ਅੰਧੇਰੀ ਰਾਤ’ ਜਿਹਾ ਹੋ ਕੇ ਰਹਿ ਜਾਦਾ ਹੈ। ਜੇਕਰ ਸਿਆਸੀ ਰੋਟੀਆਂ ਸੇਕਣ ਵਾਲੇ ਲੋਕ ਧਰਮਾ ਦਾ ਨਿਰਾਦਰ ਕਰਦੇ ਰਹਿਣਗੇ ਤਾ ਉਹ ਦਿਨ ਦੂਰ ਨਹੀ ਜਦੋ ਜਨਤਾ ਉਨਾ ਨੂੰ ਨੰਗਿਆ ਕਰਨ ਵਿਚ ਦੇਰ ਨਹੀ ਲਾਉਦੀ ਅਤੇ ਧਰਮ ਦੀ ਅਵੱਗਿਆ ਦਾ ਨਤੀਜਾ ਹਰ ਉਸ ਆਗੂ ਨੁੂੰ ਭੁਗਤਣਾ ਪੈ ਸਕਦਾ ਹੈ ਜੋ ਨਿੱਜੀ ਲੋਭ ਲਾਲਚ ਵਿਚ ਧਰਮ ਦਾ ਅਪਮਾਨ ਕਰਦੇ ਹਨ।
ਅਜਿਹੀ ਮਿਸਾਲ ਦੋਰਾਹਾ ਵਿਖੇ ਵੇਖਣ ਨੂੰ ਮਿਲੀ ਜਦੋ ਕਾਗਰਸ ਪਾਰਟੀ ਦੇ ਇਕ ਦਿੱਗਜ ਆਗੂ ਵਲੋਂ ਆਪਣੇ ਹੀ ਕਾਂਗਰਸੀ ਪ੍ਰਧਾਨ ਸੁਦਰਦਸਨ ਕੁਮਾਰ ਪੱਪੂ ਨੂੰ ਪ੍ਰਧਾਨਗੀ ਤੋ ਹਟਾਉਣ ਲਈ ਅਕਾਲੀ ਅਤੇ ਆਪ ਦੇ ਕੋਸਲਰਾ ਨਾਲ ਰਲ ਕੇ ਨੂਰਾ ਕੁਸ਼ਤੀ ਸ਼ੁਰੂ ਕੀਤੀ। ਪ੍ਰਧਾਨ ਪੱਪੂ ਦੇ ਸਹਿਯੋਗੀ 8 ਕੌਸਲਰਾ ਨੇ ਸਿੱਖਾਂ ਦੇ ਚੌਥੇ ਤਖਤ ਸ਼੍ਰੀ ਕੇਸਗੜ ਸਾਹਿਬ ਅਤੇ 9 ਦੇਵੀਆ ਦੀ ਛੋਟੀ ਮਾਤਾ ਨੈਣਾ ਦੇਵੀ ਵਿਖੇ ਜਾ ਕੇ ਇਕੱਠੇ ਰਹਿਣ ਦੀ ਅਰਦਾਸ ਕੀਤੀ ਸੀ। ਪ੍ਰੰਤੂ ਪ੍ਰਧਾਨ ਨੂੰ ਪ੍ਰਧਾਨਗੀ ਤੋ ਲਾਹੁਣ ਵਾਲੇ ਦਿਨ ਦੋ ਕੌਸਲਰ ਅਰਦਾਸ ਤੋੜ ਕੇ ਪ੍ਰਧਾਨ ਦੇ ਵਿਰੋਧੀ ਖੇਮੇ ‘ਚ ਜਾ ਰਲੇ। ਅਰਦਾਸ ਤੋੜਨ ਵਾਲੇ ਦੋ ਕੋਸਲਰ, ਹਾਕਮ ਧਿਰ ਨਾਲ ਰਲ ਕੇ ਵੀ ਪ੍ਰਧਾਨ ਨੁੰ ਲਹੁਣ ‘ਚ ਅਸਫਲ ਰਹੇ। ਇਸ ਨੂਰਾ ਕਸ਼ਤੀ ਤੋ ਬਾਅਦ ਇਕ ਹੋਰ ਕੌਸਲਰ ਦਾ ਪਤੀ ਵੀ ਅਰਦਾਸ ਤੋੜ ਕੇ ਵਿਰੋਧੀ ਖੇਮੇ ਵਿੱਚ ਜਾ ਖੜਾ ਹੋਇਆ। ਹੁਣ ਵਿਕਾਸ ਕਾਰਜਾ ਲਈ ਰੱਖੀ ਮੀਟਿੰਗ ਵਿਚ ਵੀ ਕਾਗਰਸ ਦੇ 6, ਇਕ ਅਕਾਲੀ ਅਤੇ ਇਕ ਆਜਾਦ ਕੌਸਲਰ ਹਾਜਰ ਨਹੀ ਹੋਏ। ਭਾਵੇ ਅਰਦਾਸ ਤੋੜ ਚੁੱਕੇ ਕੌਸਲਰ ਸਿਆਸੀ ਕਸ਼ਮਕਸ਼ ਵਿਚ ਬੁਰੀ ਤਰਾ ਫੇਲ ਹੋ ਗਏ ਪਰ ਆਪਣੇ ਵਾਰਡਾ ਵਿਚ ਵਿਕਾਸ ਕਾਰਜਾ ਲਈ ਮੀਟਿੰਗ ਵਿਚ ਸ਼ਾਮਿਲ ਹੋਣ ਤੋ ਵੀ ਕਿਨਾਰਾ ਕਰ ਗਏ। ਕੈਪਟਨ ਦੇ ਪਦ ਚਿੰਨਾ ਤੇ ਚੱਲਣ ਦੇ ਧਾਰਨੀ ਬਣੇ ਕਾਗਰਸੀ ਕੋਸਲਰਾ ਦੀ ਜਵਾਬਦੇਹੀ ਲੋਕ ਚੋਣਾ ਵਿੱਚ ਜਰੂਰ ਕਰਨਗੇ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?