ਜਲੰਧਰ 29 ਜੂਨ ( ਗੁਰਦੇਵ ਸਿੰਘ ਅੰਬਰਸਰੀਆ ) ਜਲੰਧਰ ਦੇ ਕਬੀਰ ਨਗਰ ਦੀ ਗਲੀ ਨੰਬਰ 1 ‘ਚ ਸਥਿਤ ਕਾਲਜੀਏਟ ਟੇਲਰਜ਼ ‘ਤੇ ਛਾਪੇਮਾਰੀ ਕੀਤੀ ਗਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਹ ਜੀਐਸਟੀ ਵਿਭਾਗ ਦੀ ਛਾਪੇਮਾਰੀ ਹੈ। ਫਿਲਹਾਲ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਗੇਟ ‘ਤੇ ਪੁਲਿਸ ਮੁਲਾਜ਼ਮ ਤਾਇਨਾਤ ਹਨ ਅਤੇ ਅੰਦਰ ਦੀ ਜਾਂਚ ਕੀਤੀ ਜਾ ਰਹੀ ਹੈ। ਵਿਭਾਗੀ ਟੀਮਾਂ ਨੇ 2-3 ਗੱਡੀਆਂ ਵਿੱਚ ਆ ਕੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਨੰਬਰ 1 ਦੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ ਹੈ। ਫਿਲਹਾਲ ਅਧਿਕਾਰੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੇ ਹਨ।