ਭੋਗਪੁਰ 29 ਜੂਨ ( ਸੁਖਵਿੰਦਰ ਜੰਡੀਰ ) ਪੰਜਾਬ ਦੀ ਸ਼ਾਨ ਅਣਖੀ ਸੂਰਮਾਂ ਸਿੱਧੂ ਮੂਸੇਵਾਲਾ ਪੰਜਾਬੀ ਗਾਇਕ ਜਿਸ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਧੋਖੇ ਨਾਲ ਕਤਲ ਕਰ ਦਿੱਤਾ ਗਿਆ ਸੀ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਅੱਜ ਪਿੰਡ ਘੁੱਲ ਦੇ ਨੌਜਵਾਨਾਂ ਨੇ ਭੋਗਪੁਰ ਨਜ਼ਦੀਕ ਚੋਲਾਂਗ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕੇ ਲੰਗਰ ਲਗਾਏ ਨੌਜਵਾਨਾਂ ਨੇ ਕਿਹਾ ਕੇ ਸਿਧੂ ਮੁਸੇ ਵਾਲਾ ਅਤੇ ਦੀਪ ਸਿੱਧੂ ਸਾਡੇ ਦਿਲਾਂ ਵਿੱਚ ਵਸਦੇ ਹਨ ਉਨ੍ਹਾਂ ਕਿਹਾ ਅਣਖੀ ਸੂਰਮਿਆਂ ਦੇ ਸਰੀਰ ਮਿਟ ਜਾਂਦੇ ਹਨ, ਰੂਹਾਂ ਕਿਤੇ ਨਹੀਂ ਜਾਂਦੀਆਂ ਇਸ ਮੌਕੇ ਤੇ ਜਸਪ੍ਰੀਤ ਸਿੰਘ, ਰਾਜਾ, ਹੈਪੀ, ਵੀਰਾ, ਭੁਪਿੰਦਰ ਸਿੰਘ,ਦੀਪ ਸਿੰਘ,ਪ੍ਰਿਤਪਾਲ, ਰਘਬੀਰ ਸਿੰਘ ਆਦਿ ਹਾਜ਼ਰ ਸਨ