ਭੋਗਪੁਰ 29 ਜੂਨ ( ਸੁਖਵਿੰਦਰ ਜੰਡੀਰ )ਇਕ ਦੂਜੇ ਦੀ ਮਿਹਨਤ ਦੇ ਪੈਸੇ ਸ਼ੀਨ ਲੈਣੇ, ਦੂਸਰੇ ਦੀ ਚੜਾਈ ਦੇਖ ਕੇ ਜਲਨ ਹੋਣੀ,ਦੂਸਰੇ ਨੂੰ ਰੋਟੀ ਖਾਂਦਾ ਦੇਖ ਕੇ ਖੁਸ਼ ਨਾ ਹੋਣਾ, ਖਾਸ ਕਰਕੇ ਭੋਗਪੁਰ ਦੀ ਪਰੰਪਰਾ ਬਰਕਰਾਰ ਹੈ,ਭੋਗਪੁਰ ਵਿੱਚ ਦੁਕਾਨਾਂ ਦੇ ਰੂਪ ਵਿਚ 50% ਦੇ ਕਰੀਬ ਲੋਕ ਫਨਾਈਸਰ ਪ੍ਰਾਪਰਟੀ ਡੀਲਰ ਜਾਂ ਫਿਰ ਹੋਰ ਵੀ ਐਰਾ ਵਗੈਰਾ ਅਜੀਬ ਕਿਸਮ ਦੇ ਧੰਦੇ ਕਰ ਰਹੇ ਹਨ, ਕਿਸੇ ਦੇ ਐਕਸੀਡੈਂਟ ਦਾ ਰਾਜੀਨਾਮਾ ਕਰਵਾ ਦੇਣਾ, ਕਿਸੇ ਦੇ ਝਗੜੇ ਦਾ ਰਾਜੀਨਾਮਾ ਕਰਵਾ ਦੇਣਾ, ਮਮੂਲੀ ਕੇਸਾਂ ਨੂੰ ਥਾਣਿਆਂ ਤੱਕ ਪਹੁੰਚਾ ਦੇਣਾ, ਲੋਕਾਂ ਦੇ ਮਕਾਨ ਵੇਚ ਦੇਣੇ, , ਗਰੀਬ ਲੋਕਾਂ ਦੇ ਮੋਟਰਸਾਈਕਲ, ਗੱਡੀਆਂ ਜਾਂ ਚੈਕ ਵਗੈਰਾ ਲੈ ਕੇ ਲੋਕਾਂ ਨੂੰ ਬਲੈਕ ਮੇਲ ਕਰਕੇ ਪੈਸੇ ਸ਼ੀਨ ਲੈਣੇ,ਭੋਗਪੁਰ ਵਿਚ ਬੇਅੰਤ ਕਾਲੇ ਕਾਰੋਬਾਰ ਚਲ ਰਹੇ ਹਨ,ਭੋਗਪੁਰ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਦੁਕਾਨਾਂ ਹਨ ਜੋ ਕੇੇ ਦਿਸਦੀਆਂ ਕੁਝ ਹੋਰ ਹਨ ਅਤੇ ਕਾਰੋਬਾਰ ਕੁਝ ਹੋਰ ਹੋ ਰਹੇ ਹਨ, ਕਾਫੀ ਲੋਕ ਬਲੈਕ ਮੇਲਰਾਂ ਦੇ ਸ਼ਿਕੰਜੇ ਵਿਚ ਫਸੇ ਹੋਏ ਹਨ,ਅਸੀਂ ਉਹਨਾਂ ਲੋਕਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਬਲੈਕ ਮੇਲਰਾਂ ਤੋਂ ਡਰਨ ਨਾਂ ਕੋਰਟ ਵਿਚ ਲੱਗਿਆ ਹੋਇਆ ਚੈਕ, ਜਾ ਲਿਖੇ ਹੋਏ ਐਫੀਡੈਵਿਡ ਪੂਰੀ ਜਾਂਚ ਤੋਂ ਬਾਅਦ ਸਚਾਈ ਦਾ ਸਾਥ ਦੇਣਗੇ, ਕਿਸੀ ਵੀ ਬਲੈਕਮੇਲਰ ਨੂੰ ਆਪਣੀ ਮਿਹਨਤ ਦੀ ਕਮਾਈ ਨਾਜਾਇਜ਼ ਨਾ ਦਿਓ, ਅੱਜ ਭੋਗਪੁਰ ਵਿਖੇ ਆਟੋ ਚਾਲਕ ਜੋ ਕੇ ਮਿਹਨਤ ਕਰਕੇ ਬੱਚੇ ਪਾਲ ਰਿਹਾ ਹੈ ਦੇ ਪੈਸੇ ਸ਼ੀਨਣ ਦੀ ਸੂਚਨਾ ਮਿਲੀ ਹੈ,ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਆਟੋ ਰਿਕਸ਼ਾ ਚਾਲਕ ਅੰਗ ਹੀਨ ਹੈ ਮਿਹਨਤ ਕਰ ਰਿਹਾ ਹੈ, ਇਲਾਕੇ ਦੇ ਪਿੰਡਾ ਵਿੱਚ ਸਾਲਮ ਸਵਾਰੀਆ ਆਟੋ ਲੈ ਜਾਂਦਾ ਹੈ, ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਨਾਲ ਕਰਦਾ ਹੈ, ਕੰਡਕਟਰ ਅਤੇ ਡਰਾਈਵਰ ਨੇ ਸਰੇਆਮ ਆਟੋ ਰਿਕਸ਼ਾ ਚਾਲਕ ਦੀਆ ਸਵਾਰੀਆ ਉਤਾਰ ਲਈਆਂ ਅਤੇ ਆਟੋ ਚਾਲਕ ਨੂੰ ਸਵਾਰੀਆ ਸਾਹਮਣੇ ਜ਼ਲੀਲ ਵੀ ਕੀਤਾ,ਓਧਰ ਭੋਗਪੁਰ ਦੇ ਗੁਰੂ ਰਾਮ ਦਾਸ ਨਗਰ ਵਿਚ ਗੁੰਡਾਗਰਦੀ ਦਾ ਨਾਚ ਦੇਖਿਆ ਗਿਆ ਹੈ ਪੈਸੇ ਲੈ ਕੇ ਰਾਜ਼ੀਨਾਮਾ ਕਰਾਉਣ ਵਾਲੇ ਲੋਕਾਂ ਨੇ ਕਿਸੇੇ ਦੇ ਘਰ ਵਿਚ ਦਖਲ-ਅੰਦਾਜ਼ੀ ਕੀਤੀ, ਕਿਸੇ ਔਰਤ ਦਾ ਘਰ ਜਿਸ ਨੂੰ ਬਾਹਰ ਤਾਲਾ ਲੱਗਿਆ ਹੋਇਆ ਸੀ ਘਰ ਦੀ ਕੰਧ ਨੂੰ ਬਾਹਰੋਂ ਪਾੜਿਆ ਗਿਆ, ਅਤੇ ਉਹਨਾਂ ਦੇ ਸਮਾਨ ਦਾ ਵੀ ਕਾਫੀ ਨੁਕਸਾਨ ਹੋਇਆ ਸੂਚਨਾ ਅਨੁਸਾਰ ਪਰਿਵਾਰ ਵੱਲੋਂ ਕੁਝ ਲੋਕਾਂ ਤੇ ਕੇਸ ਵੀ ਲਗਾਇਆ ਜਾ ਰਿਹਾ ਹੈ ਸੀਨੀਅਰ ਆਪ ਆਗੂ ਸ. ਅਮਰਜੀਤ ਸਿੰਘ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਭੋਗਪੁਰ ਅਤੇ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕੇ ਇਲਾਕੇ ਵਿਚ ਗੁੰਡਾ ਗਰਦੀ ਨੂੰ ਨੱਥ ਪਾਈ ਜਾਵੇ