ਭੋਗਪੁਰ 1 ਜੁਲਾਈ ( ਸੁਖਵਿੰਦਰ ਜੰਡੀਰ ) ਆਮ ਆਦਮੀ ਪਾਰਟੀ ਗੁਰਵਿੰਦਰ ਸਿੰਘ ਸੱਗਰਾਂਵਾਲੀ ਜੁਆਇੰਟ ਸੈਕਟਰੀ ਪੰਜਾਬ, ਦਵਿੰਦਰ ਸਿੰਘ ਸੀਨੀਅਰ ਆਗੂ ਆਪ, ਅਤੇ ਅਮਰਜੀਤ ਸਿੰਘ ਜੰਡੀਰ ਪ੍ਰਧਾਨ ਜਥੇਬੰਦੀ ਆਰ ਐੱਸ ਡੀ ਨੇ ਅੱਜ ਗੁਰਦੁਆਰਾ ਬਾਬਾ ਸ਼ਹੀਦ ਸਿੰਘ ਸ੍ਰੀ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ ਅਤੇ ਸੰਗਤਾਂ ਦੇ ਦਰਸ਼ਨ ਕੀਤੇ,ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜਿਸ ਦਾ ਮੂਰਖ ਲੋਕਾਂ ਨੇ ਧੋਖੇ ਨਾਲ ਕਤਲ ਕਰ ਦਿੱਤਾ ਸੀ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਬੇਨਤੀ ਕੀਤੀ ਗਈ, ਅਤੇ ਇਨਸਾਨੀਅਤ ਦਾ ਕਤਲ ਕਰਨ ਵਾਲੇ ਪੰਜਾਬ ਵਿੱਚ ਸ਼ੈਤਾਨਾਂ ਨੂੰ ਸਜਾ ਦੇਣ ਲਈ ਅਰਦਾਸ ਬੇਨਤੀ ਕੀਤੀ,ਇਸ ਮੌਕੇ ਤੇ ਗੁਰਵਿੰਦਰ ਸਿੰਘ ਸੱਗਰਾਵਾਲੀ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਜ਼ਿਆਦਾ ਅੱਤ ਚੁੱਕਣ ਵਾਲਿਆਂ ਦਾ ਅੰਤ ਅੰਤ ਵੀ ਜਲਦ ਆਇਆ ਹੈ