ਸ਼ਾਹਪੁਰਕੰਢੀ 1 ਜੁਲਾਈ ( ਸੁਖਵਿੰਦਰ ਜੰਡੀਰ ) ਐੱਸਐੱਸਪੀ ਸਾਹਿਬ ਦੀਆਂ ਹਿਦਾਇਤਾਂ ਅਨੁਸਾਰ ਨਸ਼ਿਆਂ ਉੱਤੇ ਕਾਬੂ ਪਾਉਣ ਲਈ ਪੁਲੀਸ ਪ੍ਰਸ਼ਾਸਨ ਵੱਲੋਂ ਲਗਾਤਾਰ ਮੁਸਤੈਦੀ ਦਿਖਾਈ ਜਾ ਰਹੀ ਹੈ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ । ਜਿਸ ਦੇ ਚੱਲਦਿਆਂ ਸ਼ਾਹਪੁਰਕੰਢੀ ਪੁਲਸ ਵੱਲੋਂ ਦੋ ਵਿਅਕਤੀਆਂ ਨੂੰ ਬਿਨਾਂ ਦਸਤਾਵੇਜ਼ ਸ਼ਰਾਬ ਸਹਿਤ ਕਾਬੂ ਕੀਤਾ ਗਿਆ। ਜਿਸ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਦੌਰਾਨ ਚੱਕ ਮਾਧੋ ਸਿੰਘ ਨੇਡ਼ੇ ਮੌਜੂਦ ਸੀ ਕਿ ,ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕੀ ਸੰਦੀਪ ਕੁਮਾਰ ਅਤੇ ਵਿਜੈ ਚੌਧਰੀ ਜੋ ਬਾਹਰੋਂ ਸਸਤੇ ਭਾਅ ਸ਼ਰਾਬ ਲਿਆ ਕੇ ਇੱਥੇ ਮਹਿੰਗੇ ਭਾਅ ਵੇਚਦੇ ਹਨ। ਅਤੇ ਅੱਜ ਵੀ ਆਪਣੀ ਗੱਡੀ ਉੱਤੇ ਸ਼ਰਾਬ ਲੈ ਕੇ ਖਾਨਪੁਰ ਸਾਈਡ ਤੋਂ ਆ ਰਹੇ ਸਨ । ਮੁਖਬਰ ਖਾਸ ਦੀ ਇਤਲਾਹ ਪੱਕੀ ਹੋਣ ਤੇ ਪੁਲਸ ਪਾਰਟੀ ਵਲੋਂ ਨਾਕਾਬੰਦੀ ਕੀਤੀ ਗਈ ।ਤਾਂ ਦੋ ਵਿਅਕਤੀ ਗੱਡੀ PB-06-AY-2910 ਉੱਤੇ ਆਉਂਦੇ ਦਿਖਾਈ ਦਿੱਤੇ ਜੋ ਪੁਲਸ ਪਾਰਟੀ ਨੂੰ ਦੇਖ ਘਬਰਾ ਗਏ ਅਤੇ ਵਾਪਸ ਪਰਤਣ ਲੱਗੇ ।ਜਿਨ੍ਹਾਂ ਨੂੰ ਪੁਲਸ ਪਾਰਟੀ ਨੇ ਕਾਬੂ ਕੀਤਾ ਅਤੇ ਨਾਮ ਪਤਾ ਪੁੱਛਿਆ ਜਿਨ੍ਹਾਂ ਨੇ ਆਪਣਾ ਨਾਮ ਸੰਦੀਪ ਕੁਮਾਰ ਅਤੇ ਵਿਜੈ ਚੌਧਰੀ ਦੱਸਿਆ । ਪੁਲੀਸ ਪਾਰਟੀ ਨੇ ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਦੋ ਪੇਟੀਆਂ ਸ਼ਰਾਬ ਮਾਰਕਾ ਰਾਇਲ ਸਟੈਗ ਅਤੇ 3 ਪੇਟੀਆਂ ਰੋਇਲ ਚੈਲੇਂਜ ਸ਼ਰਾਬ ਬਰਾਮਦ ਹੋਈ । ਜਿਸ ਦੇ ਉਹ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ । ਜਿਨ੍ਹਾਂ ਉਤੇ ਧਾਰਾ 61-1-14ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ।
Author: Gurbhej Singh Anandpuri
ਮੁੱਖ ਸੰਪਾਦਕ