ਸ਼ਾਹਪੁਰਕੰਢੀ 6 ਜੁਲਾਈ ( ਸੁਖਵਿੰਦਰ ਜੰਡੀਰ ) ਕੇਂਦਰ ਸਰਕਾਰ ਵੱਲੋਂ ਭਾਵੇਂ ਦੇਸ਼ ਚ ਸਵੱਛ ਭਾਰਤ ਅਭਿਆਨ ਦੇ ਦਾਅਵੇ ਕੀਤੇ ਜਾਂਦੇ ਹਨ । ਪਰ ਜੁਗਿਆਲ ਕਲੋਨੀ ਵਿੱਚ ਕੇਂਦਰ ਸਰਕਾਰ ਦੇ ਸਵੱਛ ਭਾਰਤ ਅਭਿਆਨ ਦੀਆਂ ਧੱਜੀਆਂ ਉੱਡਦੀਆਂ ਦਿਖਾਈ ਦੇ ਰਹੀਆਂ ਹਨ । ਲੋਕਾਂ ਵੱਲੋਂ ਲਾਪ੍ਰਵਾਹੀ ਵਰਤਦੇ ਹੋਏ ਥਾਂ ਥਾਂ ਤੇ ਕੂੜੇ ਦੇ ਢੇਰ ਲਗਾ ਦਿੱਤੇ ਜਾਂਦੇ ਹਨ । ਜਿਸ ਨਾਲ ਕਈ ਬੀਮਾਰੀਆਂ ਪੈਦਾ ਹੁੰਦੀਆਂ ਹਨ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਯੁਵਾ ਨੇਤਾ ਅਤੇ ਸਮਾਜ ਸੇਵਕ ਅਸ਼ਵਨੀ ਲੂੰਬਾ ਨੇ ਦੱਸਿਆ ਕਿ , ਰਣਜੀਤ ਸਾਗਰ ਡੈਮ ਦੀ ਜੁਗਿਆਲ ਕਾਲੋਨੀ ਜਿਸਨੂੰ ਕਦੀ ਮਿੰਨੀ ਚੰਡੀਗੜ੍ਹ ਕਿਹਾ ਜਾਂਦਾ ਸੀ । ਜੁਗਿਆਲ ਕਲੋਨੀ ਵਿੱਚ ਕੇਂਦਰ ਸਰਕਾਰ ਦੇ ਇਸ ਸਵੱਛ ਭਾਰਤ ਅਭਿਆਨ ਦੀਆਂ ਧੱਜੀਆਂ ਉੱਡਦੀਆਂ ਦਿਖਾਈ ਦਿੰਦੀਆਂ ਹਨ । ਅਤੇ ਜਿਸ ਦੀ ਸੁੰਦਰਤਾ ਦੀ ਲੋਕ ਮਿਸਾਲ ਦਿੰਦੇ ਸਨ, ਅੱਜ ਉਹ ਜੁਗਿਆਲ ਕਲੋਨੀ ਆਪਣੀ ਬਦਤਰ ਹਾਲਤ ਤੇ ਅੱਥਰੂ ਵਹਾ ਰਹੀ ਹੈ, ਡੈਮ ਪ੍ਰਸ਼ਾਸਨ ਨੇ ਜੁਗਿਆਲ ਕਲੋਨੀ ਵਿੱਚ ਥਾਂ ਥਾਂ ਤੇ ਕੂੜੇਦਾਨ ਲਗਾਏ ਹੋਏ ਹਨ ,ਤਾਂ ਜੋ ਲੋਕ ਕੂੜੇ ਨੂੰ ਕੂੜੇਦਾਨ ਵਿੱਚ ਸੁੱਟਣ । ਪਰ ਲੋਕ ਲਾਪ੍ਰਵਾਹੀ ਵਰਤਦੇ ਹੋਏ ਕੂੜਾ ਕੂਡ਼ੇਦਾਨਾਂ ਤੋਂ ਬਾਹਰ ਹੀ ਸੁੱਟ ਦਿੰਦੇ ਹਨ । ਅਤੇ ਥਾਂ ਥਾਂ ਤੇ ਕੂੜੇ ਦੇ ਢੇਰ ਲਗਾ ਦਿੰਦੇ ਹਨ। ਜਿਸ ਨਾਲ ਜੁਗਿਆਲ ਕਲੋਨੀ ਗੰਦਗੀ ਦਾ ਸ਼ਿਕਾਰ ਹੋ ਰਹੀ ਹੈ। ਅਤੇ ਕਈ ਬੀਮਾਰੀਆਂ ਨੂੰ ਵੀ ਸੱਦਾ ਦੇ ਰਹੀ ਹੈ। ਡੈਮ ਪ੍ਰਸ਼ਾਸ਼ਨ ਨੂੰ ਚਾਹੀਦਾ ਹੈੈ ਕੇ ਕੂੜਾ ਦਾਨ ਤੋਂ ਬਾਹਰ ਕੂੜਾ ਸੁੱਟਣ ਵਾਲੇ ਨੂੰ ਜੁਰਮਾਨਾ ਲਗਾਇਆ ਜਾਵੇ, ਤਾਂ ਜੋ ਕਲੋਨੀ ਦੇ ਸੁੰਦਰਤਾ ਕਾਇਮ ਰਹਿ ਸਕੇ ਇਸ ਮੌਕੇ ਤੇ ਯੁਵਾ ਨੇਤਾ ਤੇ ਸਮਾਜ ਸੇਵਕ ਅਸ਼ਵਨੀ ਲੂੰਬਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੁਗਿਆਲ ਕਲੋਨੀ ਨੂੰ ਸਾਫ਼ ਸੁਥਰਾ ਬਣਾਉਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ । ਅਤੇ ਲਾਪ੍ਰਵਾਹੀ ਉੱਤੇ ਕਾਬੂ ਕਰਦੇ ਹੋਏ ਕੂੜੇਦਾਨਾਂ ਦੀ ਵਰਤੋਂ ਕੀਤੀ ਜਾਵੇ ਅਤੇ ਘਰਾਂ ਵਿੱਚੋਂ ਕੱਢਿਆ ਜਾਣ ਵਾਲਾ ਕੂੜਾ ਕੂਡ਼ੇਦਾਨਾਂ ਵਿੱਚ ਹੀ ਸੁੱਟਿਆ ਜਾਵੇ ।