Home » ਰਾਸ਼ਟਰੀ » ਡਾ:ਸ਼ਿਆਮਾ ਪ੍ਰਸਾਦ ਮੁਖਰਜੀ ਦੇ ਸੰਘਰਸ਼ ਨਾਲ ਹੀ ਦੇਸ਼ ਵਿਚ ਚੇਤਨਾ ਆਈ,ਰਣਜੀਤ ਸਿੰਘ ਖੋਜੇਵਾਲ

ਡਾ:ਸ਼ਿਆਮਾ ਪ੍ਰਸਾਦ ਮੁਖਰਜੀ ਦੇ ਸੰਘਰਸ਼ ਨਾਲ ਹੀ ਦੇਸ਼ ਵਿਚ ਚੇਤਨਾ ਆਈ,ਰਣਜੀਤ ਸਿੰਘ ਖੋਜੇਵਾਲ

30

ਕਪੂਰਥਲਾ 6 ਜੁਲਾਈ ( ਨਜ਼ਰਾਨਾ ਨਿਊਜ਼ ਨੈੱਟਵਰਕ ) ਜਨਸੰਘ ਦੇ ਸੰਸਥਾਪਕ ਅਤੇ ਅਖੰਡ ਭਾਰਤ ਦੇ ਮੋਢੀ ਡਾ:ਸ਼ਿਆਮਾ ਪ੍ਰਸਾਦ ਮੁਖਰਜੀ ਨੇ ਸੱਤਾ ਦਾ ਤਿਆਗ ਕਰਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਸੀ।ਉਨ੍ਹਾਂ ਦਾ ਸਾਰਾ ਜੀਵਨ ਦੇਸ਼ ਨੂੰ ਸਮਰਪਿਤ ਰਿਹਾ।ਸਾਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ।ਉਕਤ ਗੱਲਾਂ ਬੁੱਧਵਾਰ ਨੂੰ ਉਨ੍ਹਾਂ ਦੀ ਜੈਅੰਤੀ ਮੌਕੇ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਕਹੀਆਂ।ਉਨ੍ਹਾਂ ਕਿਹਾ ਕਿ ਡਾ.ਮੁਖਰਜੀ ਨੇ ਭਾਰਤ ਦੇ ਪੁਨਰ-ਨਿਰਮਾਣ ਦੇ ਉਦੇਸ਼ ਨਾਲ ਜਨਸੰਘ ਦੀ ਸਥਾਪਨਾ ਕੀਤੀ ਸੀ।ਜੋ ਅੱਜ ਵਿਸ਼ਵ ਦੀ ਸਭ ਤੋਂ ਵਾਦੀ ਪਾਰਟੀ ਭਾਜਪਾ ਦੇ ਰੂਪ ਵਿੱਚ ਹੈ।ਅਸੀਂ ਇਸ ਮਹਾਨ ਨੇਤਾ ਨੂੰ ਪ੍ਰਣਾਮ ਕਰਦੇ ਹਾਂ।ਉਨ੍ਹਾਂ ਕਿਹਾ ਕਿ ਅੱਜ ਜੇਕਰ ਅਸੀਂ ਜੰਮੂ-ਕਸ਼ਮੀਰ ਵਿੱਚ ਬਿਨਾਂ ਪਰਮਿਟ ਦੇ ਜਾ ਸਕਦੇ ਹਾਂ ਅਤੇ ਪੱਛਮੀ ਬੰਗਾਲ ਭਾਰਤ ਦਾ ਅਨਿੱਖੜਵਾਂ ਅੰਗ ਹੈ,ਇਸ ਦੇ ਪਿੱਛੇ ਡਾ:ਮੁਖਰਜੀ ਦੀ ਕੁਰਬਾਨੀ ਹੈ।ਖੋਜੇਵਾਲ ਨੇ ਕਿਹਾ ਕਿ ਡਾ:ਸ਼ਿਆਮਾ ਪ੍ਰਸਾਦ ਮੁਖਰਜੀ ਮਹਾਨ ਵਿਅਕਤੀ ਸਨ।ਉਨ੍ਹਾਂਦਾ ਜਨਮ ਕੋਲਕਤਾ ਸਾਹਿਹਰ ਵਿੱਚ ਹੋਇਆ ਸੀ ਤੇ ਦੇਸ਼ ਦੀ ਅਜ਼ਾਦੀ ਵਿੱਚ ਉਨ੍ਹਾਂਦਾ ਵਿਸ਼ੇਸ਼ ਯੋਗਦਾਨ ਸੀ।ਉਨ੍ਹਾਂਨੇ ਕਸ਼ਮੀਰ ਮੁੱਦੇ ਤੇ ਇੱਕ ਨਿਸ਼ਾਨ ਇੱਕ ਵਿਧਾਨ’ ਦਾ ਨਾਅਰਾ ਦਿੰਦੇ ਹੋਏ ਉਸ ਸਮੇਂ ਕਸ਼ਮੀਰ ਦੀ ਪਰਮਿਟ ਨੀਤੀ ਦਾ ਸਖ਼ਤ ਵਿਰੋਧ ਕੀਤਾ ਸੀ।ਖੋਜੇਵਾਲ ਨੇ ਕਿਹਾ ਕਿ ਡਾ: ਮੁਖਰਜੀ ਨੂੰ ਕੁਝ ਦੇਸ਼ ਵਿਰੋਧੀ ਲੋਕਾਂ ਨੇ ਇਕ ਸਾਜ਼ਿਸ਼ ਤਹਿਤ ਮਰਵਾਇਆ ਸੀ।ਉਨ੍ਹਾਂ ਕਿਹਾ ਕਿ ਡਾ.ਮੁਖਰਜੀ ਇਕ ਮਹਾਨ ਨੇਤਾ ਸਨ।ਸਿਰਫ 33 ਸਾਲ ਦੀ ਉਮਰ ਵਿੱਚ ਕੁਲਪਤੀ ਬਣਨ ਤੋਂ ਹੀ ਇਹ ਸਾਬਤ ਕਰਦਾ ਹੈ ਕਿ ਉਹ ਕਿੰਨੇ ਵਿਦਵਾਨ ਅਤੇ ਊਰਜਾਵਾਨ ਸਨ।ਉਨ੍ਹਾਂਦੇ ਸੰਘਰਸ਼ ਨਾਲ ਹੀ ਦੇਸ਼ ਵਿੱਚ ਇਹ ਜਾਗ੍ਰਿਤੀ ਸੀ ਕਿ ਦੇਸ਼ ਵਿੱਚ ਦੋ ਵਿਧਾਨ,ਦੋ ਪ੍ਰਧਾਨ,ਦੋ ਸਿਰ,ਦੋ ਨਿਸ਼ਾਨ ਅਤੇ ਧਾਰਾ 370 ਕਿੰਨੇ ਘਾਤਕ ਹਨ।ਉਨ੍ਹਾਂ ਕਿਹਾ ਕਿ ਡਾ:ਮੁਖਰਜੀ ਜਨਸੰਘ ਦੇ ਸੰਸਥਾਪਕ ਸਨ,ਉਨ੍ਹਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਨਹੀਂ ਜਾ ਸਕਦਾ।ਖੋਜੇਵਾਲ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਦੇ ਪ੍ਰਤੀ ਡਾ:ਸ਼ਿਆਮਾ ਪ੍ਰਸਾਦ ਮੁਖਰਜੀ ਦਾ ਸੁਹਿਰਦ ਕਾਰਜ ਸਾਨੂੰ ਹਮੇਸ਼ਾ ਪ੍ਰੇਰਨਾ ਦਿੰਦਾ ਰਹੇਗਾ।ਉਨ੍ਹਾਂ ਕਿਹਾ ਕਿ ਮੁਖਰਜੀ ਨੇ ਨਾ ਸਿਰਫ਼ ਕੇਂਦਰੀ ਮੰਤਰੀ ਦਾ ਅਹੁਦਾ ਛੱਡਿਆ ਸਗੋਂ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਲਈ ਆਪਣੀ ਕੁਰਬਾਨੀ ਵੀ ਦਿੱਤੀ।ਉਨ੍ਹਾਂਨੇ ਦੇਸ਼ ਦੀ ਅਖੰਡਤਾ ਦੀ ਲਹਿਰ ਨੂੰ ਦੇਸ਼ ਵਿਆਪੀ ਅਤੇ ਫਲਦਾਇਕ ਬਣਾਉਣ ਲਈ ਆਖਰੀ ਸਮੇਂ ਤੱਕ ਯਤਨ ਜਾਰੀ ਰੱਖੇ।ਅਜਿਹੇ ਵਿਅਕਤੀ ਦੇ ਪੈਰੋਕਾਰ ਵਜੋਂ ਕੰਮ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ। ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਦੇ ਵਿਚਾਰਾਂ ਅਤੇ ਆਦਰਸ਼ਾਂ ਨੂੰ ਹਮੇਸ਼ਾ ਭਾਰਤੀ ਜਨਤਾ ਪਾਰਟੀ ਦਾ ਮਾਰਗ ਦਰਸ਼ਕ ਦੱਸਦੇ ਹੋਏ ਖੋਜੇਵਾਲ ਨੇ ਪਾਰਟੀ ਦੇ ਸਾਰੇ ਕਾਰਜਕਰਤਾਵਾਂ ਨੂੰ ਇਸ ਮਹਾਨ ਵਿਅਕਤੀ ਦੇ ਦਰਸਾਏ ਮਾਰਗ ‘ਤੇ ਚੱਲਣ ਅਤੇ ਸਮਾਜ ਦੀ ਨਵੀਂ ਪੀੜ੍ਹੀ ਵਿਚ ਦੇਸ਼ ਭਗਤੀ ਦੀ ਵਿਲੱਖਣ ਭਾਵਨਾ ਪੈਦਾ ਕਰਨ ਦੀ ਅਪੀਲ ਕੀਤੀ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?