ਮੱਤੇਵਾਲ ਸਮੇਤ ਪੰਜਾਬ ਵਿੱਚ ਬਚੇ ਜੰਗਲ ਤੇ ਰੱਖਾਂ ਨੂੰ ਕਿਉ ਬਚਾਉਣਾ ਜਰੂਰੀ ਹੈ?
ਕਿਸੇ ਵੀ ਖਿੱਤੇ ਨੂੰ ਬਚਾਉਣ ਵਾਸਤੇ ਓਥੋਂ ਦੇ ਕੁਦਰਤੀ ਸਰੋਤਾਂ ਦਾ ਬਚੇ ਰਹਿਣਾਂ ਬਹੁਤ ਜਰੂਰੀ ਹੁੰਦਾ ਹੈ ਕਿਉਂਕਿ ਇਹਨਾ ਤੋ ਬਗੈਰ ਜਨ ਜੀਵਨ ਦਾ ਬਚੇ ਰਹਿਣਾ ਸੰਭਵ ਹੀ ਨਹੀ ਹੈ ਇਸ ਗੱਲ ਦੀ ਬਹੁਤੀ ਵਿਆਖਿਆ ਕਰਨ ਦੀ ਲੋੜ ਨਹੀ ਕਿਸਨੂੰ ਨਹੀ ਪਤਾ ਕੇ ਉਸ ਵਾਸਤੇ ਹਵਾ ਪਾਣੀ ਜਰਖੇਜ਼ ਧਰਤੀ ਕਿੰਨੀ ਜਰੂਰੀ ਹੈ ਕੁਝ ਦੂਜੇ ਸੂਬਿਆਂ ਵੱਲ ਧਿਆਨ ਮਾਰਨਾ ਜਰੂਰੀ ਹੋਵੇਗਾ ਇੱਕ ਜਿਸ ਕੋਲ ਕੁਦਰਤੀ ਸਰੋਤਾਂ ਦੀ ਭਰਮਾਰ ਹੈ ਤੇ ਦੂਸਰਾ ਜਿਸ ਕੋਲ ਕੁਦਰਤੀ ਸਰੋਤਾਂ ਦੀ ਘਾਟ ਹੈ ਪਹਿਲਾ ਸੂਬਾ ਯੂ ਪੀ ਜਿਸ ਕੋਲ ਬਹੁਤ ਵੱਡੇ ਵੱਡੇ ਜੰਗਲ ਹਨ ਪਾਣੀ ਵੀ ਭਰਪੂਰ ਹੈ ਪਿਛਲੇ ਦਿੰਨੀ ਸਾਨੂੰ ਇਸ ਸੂਬੇ ਵਿੱਚ ਵਿਚਰਨ ਦਾ ਮੌਕਾ ਮਿਲਿਆ ਕੁਦਰਤੀ ਸਰੋਤਾ ਦੀ ਅਮੀਰੀ ਅੱਗੇ ਪੰਜਾਬ ਤਾ ਕੁਝ ਵੀ ਨਹੀ ਧਰਤੀ ਹੇਠਲਾ ਪਾਣੀ ਬਿਨਾ ਫਿਲਟਰ ਤੋ ਪੀਤਾ ਜਾ ਸੱਕਦਾ ਹੈ ਠੀਕ ਹੈ ਕੁਝ ਹੜ ਪਰਭਾਵਿਤ ਇਲਾਕੇ ਜਾਂ ਕੁਝ ਹੋਰ ਪਾਸੇ ਪਾਣੀ ਖਰਾਬ ਵੀ ਹੈ ਪਰ ਬਹੁਤ ਘੱਟ ਦੂਸਰਾ ਆਰਟੀਜਨ ਬੋਰਾਂ ਰਾਹੀਂ ਪਾਣੀ ਬਿਨਾ ਮੋਟਰ ਧਰਤੀ ਵਿੱਚੋਂ ਬਾਹਰ ਆਉਦਾ ਹੈ ਸਗੋਂ ਆਪ ਉਪਰੋਂ ਬੰਦ ਕਰਨਾ ਪੈਂਦਾ ਹੈ ਤੀਸਰਾ ਹਵਾ ਬਿਲਕੁਲ ਸਾਫ਼ ਹੈ ਕੋਈ ਪਲਊਸ਼ਨ ਨਹੀ ਐਸਾ ਸੱਭ ਕੁਝ ਪਹਿਲਾਂ ਪੰਜਾਬ ਵਿੱਚ ਸੀ ਪਰ ਹੁਣ ਨਹੀ ਹੈ। ਤੇ ਜੇ ਜੰਗਲਾਂ ਦੀ ਗੱਲ ਕਰੀਏ ਤਾਂ ਬਹੁਤ ਵਿਸ਼ਾਲ ਜੰਗਲ ਹਨ ਸੈਕੜੇ ਮੀਲਾਂ ਵਿੱਚ ਫੈਲੇ ਹੋਏ ਐਸੇ ਦੋ ਜੰਗਲ ਅਸੀ ਲੰਘੇ ਹਾ ਇੱਕ ਹਰਦੁਆਰ ਤੋ ਰਵਾੜੀ ਜਾਂਦਿਆਂ ਤੇ ਦੂਸਰਾ ਖਟੀਮਾ ਦੇ ਜੰਗਲ ਥਾਂ ਥਾਂ ਤੇ ਜੰਗਲੀ ਜਾਨਵਰਾਂ ਪਰਤੀ ਸੁਚੇਤ ਕਰਦੇ ਬੋਰਡ ਲੱਗੇ ਹੋਏ ਹਨ ਸਾਗਵਾਂਨ ਵਰਗੇ ਕੀਮਤੀ ਰੁੱਖ ਹਨ ਜਿੰਨਾ ਦੇ ਵੱਡਣ ਤੇ ਪੂਰਨ ਪਾਬੰਦੀ ਹੈ ਇੱਕ ਹੋਰ ਗੱਲ ਜੋ ਬਹੁਤ ਖਾਸ ਹੈ ਜੰਗਲ ਵਿੱਚ ਦਾਖਲ ਹੁੰਦਿਆਂ ਹੀ ਮੋਬਾਈਲ ਨੈਟਵਰਕ ਬੰਦ ਹੋ ਜਾਂਦਾ ਹੈ ਰੇਡੀਏਸ਼ਨ ਦਾ ਵੀ ਖਤਰਾ ਨਹੀ ਸੱਚ ਪੁੱਛੋ ਤਾਂ ਏਨੇ ਵਧੀਆ ਵਾਤਾਵਰਣ ਵਿੱਚੋਂ ਵਾਪਸ ਪਰਤਨ ਨੂੰ ਦਿਲ ਨਹੀ ਕਰਦਾ ਇਸ ਸੱਭ ਬਾਰੇ ਦੱਸਣ ਦਾ ਮਤਲਬ ਇਹੀ ਹੈ ਕੇ ਏਨੇ ਵੱਡੇ ਪੱਧਰ ਤੇ ਕੁਦਰਤੀ ਸਰੋਤ ਹੋਣ ਦੇ ਬਾਵਯੂਦ ਵੀ ਇਹਨਾਂ ਸਰੋਤਾਂ ਦੀ ਸੰਭਾਲ ਯੂ ਪੀ ਦੇ ਲੋਕ ਤੇ ਸਰਕਾਰ ਕਰ ਰਹੀ ਹੈ ਪਰ ਦੂਜੇ ਪਾਸੇ ਪੰਜਾਬ ਵਿੱਚ ਨਹਿਰਾਂ ਪੱਕੀਆਂ ਕਰਨ ਦੇ ਚੱਕਰ ਵਿੱਚ ਲਾਹੌਰ ਬਰਾਂਚ ਨਹਿਰ ਵਿੱਚ ਪਾਣੀ ਨਾ ਛੱਡੇ ਜਾਣ ਕਾਰਨ ਸੈਂਕੜੇ ਮੋਰ ਪਿਆਸੇ ਮਰ ਜਾਂਦੇ ਹਨ। ਦੂਸਰੀ ਗੱਲ ਕਰਦੇ ਹਾਂ ਨਾਗਪੁਰ ਤੋ ਅੱਗੇ ਇੱਕ ਇਲਾਕੇ ਤਲੇਗਾਂਵ ਦੀ ਕਾਫ਼ੀ ਸਾਲ ਪਹਿਲਾਂ ਅਸੀਂ ਬਰਿਟਸ਼ ਸਿੱਖ ਕੌਸਲ ਨਾਲ ਵਣਜਾਰੇ ਸਿੱਖਾਂ ਵਿੱਚ ਗਏ ਸੀ ਕੁਦਰਤੀ ਸਰੋਤਾਂ ਤੋ ਸੱਖਣੇ ਇਸ ਇਲਾਕੇ ਵਿੱਚ ਸਾਹ ਲੈਣਾ ਵੀ ਔਖਾ ਹੈ ਦੂਰ ਦੂਰ ਪਾਣੀ ਨਹੀ ਓਨਾ ਸਾਡਾ ਸਾਰਾ ਖਰਚਾ ਨਹੀ ਸੀ ਆਇਆ ਜਿੰਨਾ ਪੀਣ ਵਾਲੇ ਪਾਣੀ ਦਾ ਆ ਗਿਆ ਸੀ ਕੋਈ ਰੁੱਖ ਨਹੀ ਤੇ ਕੋਈ ਪੰਛੀ ਆਦਿ ਨਹੀ ਜਦੋ ਪਿਛਲੇ ਵੀਹ ਕੂ ਸਾਲ ਦਾ ਪੁਰਾਣਾ ਪੰਜਾਬ ਦੇਖਦੇ ਹਾਂ ਤਾਂ ਫਿਕਰ ਹੋਣ ਲੱਗਦੀ ਹੈ ਕੇ ਆਉਦੇ ਵੀਹਾਂ ਸਾਲਾਂ ਵਾਲਾ ਪੰਜਾਬ ਕਿਹੋ ਜਿਹਾ ਹੋਵੇਗਾ ਪਾਣੀ ਰਹਿਤ ਹਰਿਆਵਲ ਰਹਿਤ ਪੰਛੀ ਰਹਿਤ ਤੇ ਪੰਜਾਬੀਆਂ ਤੋ ਸੱਖਣਾ ਪੰਜਾਬੀ ਰਹਿਤ। ਸੋ ਪੰਜਾਬ ਨੂੰ ਪਿਆਰ ਕਰਨ ਵਾਲਿਓ ਆਪਣੀ ਹੋਂਦ ਨੂੰ ਬਚਾਉਣਾ ਹੈ ਤਾਂ ਬਚਾ ਲਓ ਪੰਜਾਬ ਦੇ ਪਾਣੀ ਨੂੰ ਪੰਜਾਬ ਦੇ ਜੰਗਲਾਂ ਨੂੰ ਤੇ ਪੰਜਾਬ ਦੀ ਜਵਾਨੀ ਨੂੰ ਨਹੀ ਤਾਂ ਪੰਜਾਬ ਸਿਰਫ਼ ਨਕਸ਼ੇ ਵਿੱਚ ਹੀ ਦੇਖਿਆ ਕਰਨ ਗੀਆਂ ਆਉਣ ਵਾਲੀਆਂ ਨਸਲਾਂ। ਬਾਕੀ ਵਲਵਲੇ ਕਿਤੇ ਫ਼ਿਰ ਸਾਂਝੇ ਕਰਾਂਗੇ।
ਪੰਥਕ ਕਵੀਸ਼ਰ ਡਾ ਗੁਰਸੇਵਕ ਸਿੰਘ ਪੱਧਰੀ 9915364709