ਭੋਗਪੁਰ 9 ਜੁਲਾਈ ( ਸੁਖਵਿੰਦਰ ਸੈਣੀ ) ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਨਾਜਾਇਜ਼ ਕਾਰੋਬਾਰਾਂ ਤੇ ਸ਼ਿਕੰਜੇ ਕਸ ਗਏ ਹਨ, ਭੋਗਪੁਰ ਇਲਾਕੇ ਵਿੱਚ ਰੋਜਾਨਾਂ ਹੀ ਲੱਗ ਰਹੀਆਂ ਖ਼ਬਰਾਂ ਨਾਜਾਇਜ਼ ਕਾਰੋਬਾਰਾਂ ਨੂੰ ਠੱਲ੍ਹ ਪਾਈ ਜਾਵੇ ਅਤੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਡੀਜੀਪੀ ਗੌਰਵ ਯਾਦਵ ਵਲੋਂ ਚਲਾਈ ਗਈ ਮੁਹਿੰਮ ਤਹਿਤ ਅੱਜ ਕਿੰਗਰਾ ਚੋਵਾਲਾ ਵਿਖੇ ਡੀਆਈਜੀ ਅਰਪਿਤ ਸ਼ੁਕਲਾ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਲੰਧਰ ਦਿਹਾਤੀ ਦੇ ਐਸ ਐਸ ਪੀ ਸਵਪਨ ਸ਼ਰਮਾ, ਡੀਐਸਪੀ ਸੁਰਿੰਦਰ ਪਾਲ, ਐਸਪੀ ਮਨਪ੍ਰੀਤ ਸਿੰਘ, ਥਾਣਾ ਕਰਤਾਰਪੁਰ ਦੇ ਮੁਖੀ ਰਮਨਦੀਪ ਸਿੰਘ, ਵੱਲੋਂ ਪਿੰਡ ਕਿੰਗਰਾ ਚੋਅ ਵਾਲਾ ਵਿਖੇ ਪੁਲਿਸ ਰੇਡ ਹੋਈ ਥਾਣਾ ਮੁਖੀ ਭੋਗਪੁਰ ਰਛਪਾਲ ਸਿੰਘ ਵੱਲੋਂ ਜਾਣਕਾਰੀ ਮਿਲਦੇ ਹੀ ਪੱਤਰਕਾਰ ਮੌਕੇ ਤੇ ਪੁੱਜੇ ਅਤੇ ਦੇਖਿਆ ਗਿਆ ਕਿ ਪਿੰਡ ਕਿੰਗਰਾ ਚੋਅ ਵਾਲਾ ਵਿਖੇ ਨਸ਼ਾ ਵੇਚਣ ਵਾਲੇ ਭਾਰੀ ਗਿਣਤੀ ਵਿੱਚ ਘਰਾਂ ਨੂੰ ਪੁਲੀਸ ਨੇ ਘੇਰਿਆ ਰੇਡ ਕੀਤੀ, 15 ਗ੍ਰਾਮ ਹੀਰੋਇਨ ਇਕ ਮਹਿਲਾ ਨੂੰ ਨਸ਼ੇ ਵੇਚਣ ਤੇ ਗ੍ਰਿਫਤਾਰ ਕੀਤਾ ਗਿਆ, ਥਾਣਾ ਮੁਖੀ ਭੋਗਪੁਰ ਨੇ ਕਿਹਾ ਕਿ ਇਲਾਕੇ ਵਿੱਚ ਨਸ਼ਾ ਤਸਕਰ ਅਤੇ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਬਹੁਤ ਜਲਦ ਕਾਲੇ ਕਾਰੋਬਾਰ ਬੰਦ ਕਰ ਦਿੱਤੇ ਜਾਣਗੇ ਅਤੇ ਪੁਲਸ ਦੀ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ ਸੂਚਨਾ ਅਨੁਸਾਰ ਜਿਸ ਘਰ ਵਿੱਚੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਮਹਿਲਾ ਭੱਜਣ ਵਿੱਚ ਕਾਮਯਾਬ ਹੋ ਗਈ ਪਰ ਪੁਲਿਸ ਵੱਲੋਂ ਪਰਿਵਾਰਕ ਮੈਂਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਫਰਾਰ ਔਰਤ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ, ਦੱਸ ਦਈਏ ਕਿ ਇਲਾਕੇ ਵਿੱਚ ਕਾਫ਼ੀ ਔਰਤਾਂ ਪਰਧਾਨੀਆ ਦੇ ਨਾਮ ਤੇ ਧੰਦੇ ਚਲਾ ਰਹੀਆਂ ਹਨ ਅਤੇ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਸਕੰਜੇ ਕਸੇ ਗਏ ਹਨ ਪੁਲਿਸ ਪ੍ਰਸ਼ਾਸਨ ਨੇ ਕਿਹਾ ਹੈ ਕੇ ਇਲਾਕੇ ਵਿੱਚ ਗੈਰਕਨੂੰਨੀ ਕਾਰੋਬਾਰ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ
Author: Gurbhej Singh Anandpuri
ਮੁੱਖ ਸੰਪਾਦਕ