ਕੈਪਟਨ ਸਰਕਾਰ ਵੇਲੇ ਮੱਤੇਵਾੜਾ ਸਤਲੁਜ ਤਬਾਹੀ ਪ੍ਰੋਜੈਕਟ ਨੂੰ ਮਾਨ ਸਰਕਾਰ ਨੇ ਸ਼ੈਸ਼ਨ ਦੌਰਾਨ ਮਤਾ ਪਾ ਕੇ ਟੈਕਟਾਇਲ ਪਾਰਕ ਦਾ ਨਾਮ ਦੇ ਕੇ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦਾ ਤਰਕ ਦੇ ਕੇ ਅੱਗੇ ਵਧਾਇਆ ਸੀ। ਤੁਹਾਡਾ ਟੈਕਸਟਾਇਲ ਪਾਰਕ ਪ੍ਰੋਜੈਕਟ ਕੇਵਲ ਜੰਗਲ ਦਾ ਉਜਾੜਾ ਹੀ ਨਹੀਂ ਸੀ ਸਗੋਂ ਪਾਵਣ ਸਤਲੁਜ ਦਾ ਪਾਵਣ ਪੁਲੀਤ,ਅਤੇ ਨੇੜਲੇ ਪਿੰਡਾਂ ਦੇ ਲੋਕਾਂ ਦਾ ਉਜਾੜਾ ਵੀ ਉਨ੍ਹਾਂ ਲੋਕਾਂ ਨੂੰ ਬੇਘਰ ਕਰਕੇੇ ਸਥਾਪਿਤ ਚੰਡੀਗੜ੍ਹ ਤੋਂ ਪਹਿਲਾਂ ਉਜਾੜੇ ਵਾਗ ਹੀ ਸੀ ਬਿਲਕੁਲ। ਤੁਹਾਡੇ ਸਮਰਥਨ ਵਿੱਚ ਕੁੱਝ ਮੀਡੀਆ ਅਦਾਰੇ ਅਤੇ ਕੁੱਝ ਪੱਤਰਕਾਰਤਾ ਦੀ ਭੂਮਿਕਾ ਵੀ ਰਹੀ ਜੋ ਪਾਸਾ ਪਲਟਦਾ ਵੇਖਦੇ ਹੋ ਕੇ ਉਸੇ ਵੱਲ ਨੂੰ ਉੱਲਰ ਗਏ। ਪਰ ਪੰਜਾਬ ਦੇ ਲੋਕਾਂ ਨੇ ਸਖ਼ਤ ਵਿਰੋਧਤਾ ਵਜੋਂ 10 ਜੁਲਾਈ ਇਕੱਠ ਦੌਰਾਨ ਏਕਤਾ ਦਾ ਸਬੂਤ ਦੇ ਕੇ ਰੱਦ ਕਰਕੇ ਮਾਨ ਸਰਕਾਰ ਨੂੰ ਝੁਕਾਇਆ। ਓਹੀ ਕੈਪਟਨ ਸਾਬ ਦੀ ਪਦਵੀ ਤੇ ਤਾਇਨਾਤ ਹੋਣ ਵਾਲੇ ਸੁਧਾਰਵਾਦੀ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੋ ਅਪਣੇ ਸੰਗੀ ਸਪੀਕਰ ਕੁਲਤਾਰ ਸਿੰਘ ਸੰਧਵਾ,ਸਰਬਜੀਤ ਕੌਰ ਮਾਣੂੰਕੇ ਆਦਿ ਮੱਤੇਵਾੜਾ ਜੰਗਲ ਦੀ ਤਬਾਹੀ ਦੇ ਵਿਰੋਧ ਵਜੋਂ ਕੈਪਟਨ ਸਰਕਾਰ ਦਾ ਵਿਰੋਧ ਕਰਦੇ ਰਹੇ। ਪਰ ਸੱਤਾਧਾਰੀ ਹੋਣ ਤੇ ਓਹੀ ਰਸਤੇ, ਓਹੀ ਨੀਤੀ ਉੱਪਰ ਚੱਲਣ ਤੇ ਲੋਕਾਂ ਨੇ ਮਾਨ ਸਰਕਾਰ ਦਾ ਵਿਰੋਧ ਕੀਤਾ। ਕੀ ਮਾਨ ਸਾਬ ਵਿਰੋਧਤਾ ਸਮੇਂ ਮੱਤੇਵਾੜਾ ਜੰਗਲ, ਸਤਲੁੱਜ ਦਾ ਸਰਵਿਨਾਸ਼, ਨੇੜਲੇ ਪਿੰਡਾਂ ਦੇ ਉਜਾੜੇ ਤੋਂ ਵਾਕਫ਼ੀਅਤ ਨਹੀਂ ਸੀ। ਜਾਂ ਫਿਰ ਘੇਸਲ ਮਾਰ ਕੇ ਦਿੱਲੀ ਵਾਲਿਆਂ ਦੇ ਇਸ਼ਾਰੇ ਦਾ ਇੰਤਜ਼ਾਰ ਕਰ ਰਹੇ ਸੀ। ਜੇ ਮਸਲੇ ਤੋਂ ਜਾਣੂ ਨਹੀਂ ਸੀ ਤੇ ਫਿਰ ਕੈਪਟਨ ਦਾ ਵਿਰੋਧ ਕਿਉਂ ? ਜੇ ਜਾਣੂ ਸੀ ਤੇ ਫਿਰ ਪਹਿਲਾਂ ਮਤਾ ਪਾ ਕੇ ਰੱਦ ਕਿਉਂ ਨਹੀਂ ਕੀਤਾ ਗਿਆ ਪ੍ਰੋਜੈਕਟ ? ਇਹ ਲੋਕਾਂ ਦੇ ਏਕੇ ਦੀ ਤਾਕਤ ਹੈ ਜੋ ਵੱਡੇ ਵੱਡਿਆ ਦੀ ਸੰਘੀ ਦੱਬਕੇ ਲੀਹੇ ਲਿਆ ਪਾਉਂਦੇ ਹਨ। ਸ਼ੁਕਰ ਅਤੇ ਧੰਨਵਾਦ ਕਰਦਾ ਪੰਜਾਬ ਦੇ ਲੋਕਾਂ ਦਾ ਜਿੰਨ੍ਹਾਂ ਨੇ ਇੱਕ ਹੋਰ ਬੁੱਢਾ ਨਾਲਾ ਬਣਨ ਤੋਂ ਬਚਾ ਲਿਆ। ਅਤੇ ਪਹਿਲਾਂ ਤੋਂ ਪਾਵਣ ਪਾਣੀ ਜ਼ਹਿਰ ਬਣ ਰਹੇ ਲਈ ਲੋਕਾਂ ਨੂੰ ਵੀ ਜਾਗਰੂਕ ਕੀਤਾ। ਮਾਣਯੋਗ ਮੁੱਖ ਮੰਤਰੀ ਸਾਬ ਦਿੱਲੀ ਵਾਲਿਆਂ ਤੋਂ ਚੁਕੰਨੇ ਰਿਹੁੰ ਇਨ੍ਹਾਂ ਨੇ ਨਾਂ ਘਰ ਦਾ ਛੱਡਣਾ ਨਾਂ ਬਾਹਰ ਦਾ। ਇਹ ਪੰਜਾਬ ਵਾਲੇ ਬਹੁਤੇ ਗੈਰਤਮੰਦ ਤੇ ਅਣਖੀ ਜੇ ਰਲਕੇ ਚੱਲਿਓ। ਜੇ ਨਹੀਂ ਚੱਲਣਾ ਚਾਹੁੰਦੇ ਤਾਂ ਪੱਲਾ ਉਨ੍ਹਾਂ ਦਾ ਵੀ ਨਾਂ ਛੱਡਿਓ ਕਿਉਂਕਿ ਅਹੁਦਾ ਖੁੱਸਣ ਦਾ ਡਰ ਹੈ, ਪਰ ਕੰਨੀ ਪੰਜਾਬ ਦੀਆਂ ਹਿਤੈਸ਼ੀ ਮੰਗਾਂ ਤੋਂ ਵੀ ਨਾਂ ਕਤਰਾਇਓ ਅਜੇ ਹੋਰ ਪਰਖ ਬਾਕੀ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਵਿਧਾਨ ਸਭਾ, ਹਾਈਕੋਰਟ, MLA ਫ਼ਲਾਇਟਸ ਆਦਿ। ਬੇਦਾਗ ਲੱਗਦੇ ਹੋ ਉਮੀਦ ਹੈ ਬੇਦਾਗ ਹੀ ਪਰਤੋਗੇ। ਧੰਨਵਾਦ
ਰਜਿੰਦਰ ਸਿੰਘ ਸਭਰਾ
ਸੰਪਰਕ:8567002522