ਅੰਮ੍ਰਿਤਸਰ 12 ਜੁਲਾਈ ( ਗੁਰਭੇਜ ਸਿੰਘ ਅਨੰਦਪੁਰੀ ) ਸ਼੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰ. ਹਰਜਿੰਦਰ ਸਿੰਘ ਧਾਮੀ ਤੇ ਧਰਮ ਪ੍ਰਚਾਰ ਕਮੇਟੀ ਸਕੱਤਰ ਸ਼੍ਰ. ਬਲਵਿੰਦਰ ਸਿੰਘ ਕਾਹਲਵਾ ਦੇ ਦਿਸਾ ਨਿਰਦੇਸ਼ ਤਹਿਤ ਤੇ ਪ੍ਰਚਾਰਕ ਭਾਈ ਮਨਦੀਪ ਸਿੰਘ ਅਬਦਾਲ ਦੇ ਉਪਰਾਲੇ ਨਾਲ ਪਿੰਡ ਪਾਖਰਪੁਰਾ ਵਿਖੇ ਬੱਚਿਆਂ ਦਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਵੱਧ ਚੜ ਕੇ ਭਾਗ ਲਿਆ! ਇਸ ਦੌਰਾਨ ਬੱਚਿਆਂ ਨੂੰ ਗੁਰਬਾਣੀ . ਗੁਰ ਇਤਿਹਾਸ. ਸਿੱਖ ਰਹਿਤ ਮਰਿਆਦਾ ਤੇ ਗੁਰਮਤਿ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ! ਸਮਾਪਤੀ ਤੇ ਭਾਈ ਮਨਦੀਪ ਸਿੰਘ ਝੰਡੇਰ ਵੱਲੋ ਸਾਕਾ ਗੁਰੂ ਕੇ ਬਾਗ ਸਬੰਧੀ ਸੰਗਤਾ ਇਤਿਹਾਸ ਜਾਣੂ ਕਰਵਾਇਆ ਗਿਆ.ਤੇ ਗੁਰਮਤਿ ਸਿਖਲਾਈ ਕੈਂਪ ਵਿੱਚ ਭਾਗ ਲੈ ਰਹੇ ਬੱਚਿਆਂ ਦਾ ਲਿਖਤੀ ਟੈਸਟ ਲਿਆ ਗਿਆ .ਬੱਚਿਆਂ ਦਾ ਕਵਿਤਾ ਤੇ ਕੁਵਿਜ ਤੇ ਕਵੀਸ਼ਰੀ ਮੁਕਾਬਲਾ ਕਰਵਾਇਆ ਗਿਆ ਅਤੇ ਅਵੱਲ ਆਉਣ ਵਾਲੇ ਬੱਚਿਆਂ ਨੂੰ ਸ੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਮੈਡਲ. ਸਨਮਾਨ ਪੱਤਰ .ਲਿਟਰੇਚਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਬੱਚਿਆਂ ਨੂੰ ਸੀਲਡ ਦੇ ਕੇ ਸਨਮਾਨਿਤ ਕੀਤਾ ਗਿਆ .
ਇਸ ਮੌਕੇ ਪ੍ਰਿੰਸੀਪਲ ਮੈਡਮ ਕੰਵਲਜੀਤ ਕੌਰ ਇੰਸਪੈਕਟਰ ਸ਼੍ਰ .ਮਨਮੋਹਨ ਸਿੰਘ ਬੱਲ ਸ਼੍ਰ. ਗੁਰਮੀਤ ਸਿੰਘ ਸਰਪੰਚ ਜੈਤੀਪੁਰ ਸ਼੍ਰ.ਅਜੈਬ ਸਿੰਘ ਤੇ ਗ੍ਰੰਥੀ ਭਾਈ ਹਰਜਿੰਦਰ ਸਿੰਘ ਤੇ ਸਮੂਹ ਸੰਗਤਾ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ
One Comment
An intriguing discussion is worth comment. I do think that you should write more on this topic, it might not be a taboo subject but typically folks dont discuss these issues. To the next! All the best!!