ਭੋਗਪੁਰ 12 ਜੁਲਾਈ ( ਸੁਖਵਿੰਦਰ ਸੈਣੀ ) ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਭੋਗਪੁਰ ਵਿੱਚ ਲੰਬੇ ਸਮੇਂ ਤੋਂ ਰੁੱਕੇ ਹੋਏ ਕੰਮਾਂ ਨੂੰ ਸੁਰੂ ਕੀਤਾ ਗਿਆ ਹੈ ,ਭੋਗਪੁਰ ਪ੍ਰਸ਼ਾਸਨ ਜਾਣੂ ਹੈ ਕਿ ਗੁਰੂ ਰਾਮ ਦਾਸ ਨਗਰ ਵਾਰਡ ਨੰਬਰ 10 ਮਹੱਲਾ ਹਮੇਸ਼ਾ ਸੁਰਖੀਆਂ ਵਿੱਚ ਰਿਹਾ ਹੈ, ਇਥੋਂ ਦੇ ਐਮਸੀ ਵੱਲੋਂ ਕੰਮ ਘਾਟ ਤੇ ਸਿਆਸਤ ਜ਼ਿਆਦਾ ਖੇਡੀ ਜਾਂਦੀ ਰਹੀ ਹੈ, ਪਿਛਲੀਆਂ ਸਰਕਾਰਾਂ ਸਮੇਂ , ਸਿਆਸੀ ਲੀਡਰਾਂ ਵਲੋ ਬਦਲਾ ਲਊ ਨੀਤੀ ਰੱਖਦੇ ਹੋਏ ਮੁਹੱਲੇ ਵਿਚ ਹਮੇਸ਼ਾ ਕਲੇਸ਼ ਬਣਾ ਕੇ ਰੱਖਿਆ ਰਿਹਾ, ਅਤੇ ਕੋਈ ਵੀ ਕੰਮ ਨਹੀਂ ਸਵਾਰਿਆ ਗਿਆ, ਕਾਰਨ ਸੀ ਕਿ 10 ਨੰਬਰ ਵਾਰਡ ਐਮਸੀ ਸੁਖਜੀਤ ਦੇ ਹਿੱਸੇ ਡੱਲੀ ਪਿੰਡ ਆਇਆ ਹੋਇਆ ਹੈ, ਅਤੇ ਭੋਗਪੁਰ ਮੁਹੱਲੇ ਦੇ 2 – 4 ਘਰ ਸੁਖਜੀਤ ਐਮਸੀ ਦੇ ਹਿੱਸੇ ਵਿਚ ਹਨ, ਜਿਸ ਕਰਕੇ ਐਮ ਸੀ ਵੱਲੋਂ ਧਿਆਨ ਘੱਟ ਦਿੱਤਾ ਜਾਂਦਾ ਰਿਹਾ ਹੈ, ਅਤੇ ਇਸ ਮਹੱਲੇ ਨਾਲ 11 ਨੰਬਰ ਵਾਰਡ ਜੂੜਿਆ ਹੋਇਆ ਹੈ, ਜਿਸ ਦੀ ਐੱਮਸੀਂ ਹੋਰ ਹੈ, ਇਹੀ ਕਾਰਨ ਹੈ ਕੇ ਗੁਰੂ ਰਾਮ ਦਾਸ ਨਗਰ ਮੁਹੱਲੇ ਨੂੰ ਸਿਆਸੀ ਲੋਕਾਂ ਦੀਆਂ ਗੁੱਝੀਆਂ ਚਾਲਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ,ਆਮ ਆਦਮੀ ਪਾਰਟੀ ਹਲਕਾ ਇੰਚਾਰਜ ਜੀਤ ਲਾਲ ਭੱਟੀ ਨੇ ਮਹੱਲੇ ਦਾ ਦੌਰਾ ਕੀਤਾ ਸੀ ਅਤੇ ਦੇਖਿਆ ਸੀ ਕੇ ਗਲੀਆਂ ਦੀ ਹਾਲਤ ਬਹੁਤ ਖਸਤਾ ਸੀੇ, ਭੱਟੀ ਵੱਲੋਂ ਟੈਂਡਰ ਪਾਸ ਕਰਵਾਏ ਗਏ , ਅਤੇ ਕੰਮ ਨੂੰ ਸ਼ੁਰੂ ਕਰਵਾਇਆ ਗਿਆ, ਦੱਸ ਦਈਏ ਕਿ ,ਇਸ ਮਹੱਲੇ ਦੀ ਇਕ ਗੱਲੀ ਹੋਰ ਵੀ ਬਣਨੇ ਵਾਲੀ ਰਹਿ ਗਈ ਹੈ , ਬਹੁਤ ਛੋਟੀ ਗਲੀ ਹੈ ਪਰ ਇਹ ਗਲੀ ਐਮਸੀ ਅਤੇ ਅਕਾਲੀਦਲ ਦੇ ਲੀਡਰ ਦੀ ਸਿਆਸਤ ਦੀ ਸ਼ਿਕਾਰ ਬਣੀ ਰਹੀ ਹੈ, ਕੰਮ ਨਹੀਂ ਹੋ ਸਕਿਆ , ਇਸ ਗਲੀ ਦੇ ਸਬੰਧ ਵਿੱਚ ਵੀ ਨਗਰ ਕੌਂਸਲ ਪ੍ਰਧਾਨ ਸੰਜੀਵ ਕੁਮਾਰ ਅਗਰਵਾਲ ਅਤੇ ਜੀਤ ਲਾਲ ਭੱਟੀ ਨਾਲ ਗੱਲਬਾਤ ਕੀਤੀ ਗਈ, ਉਹਨਾਂ ਵਿਸ਼ਵਾਸ਼ ਦਵਾਇਆ ਹੈ ਕੇ ਉਸ ਗੱਲੀ ਦਾ ਵੀ ਕੰਮ ਜਲਦ ਸ਼ੁਰੂ ਕਰਵਾਇਆ ਜਾਵੇਗਾ, ਐਮ ਸੀ ਸੁਖਜੀਤ ਦਾ ਕਹਿਣਾ ਸੀ ਕਿ ਇਹ ਗਲੀ ਤਾਂ ਨਹੀਂ ਬਣੀ ਇਸ ਉਪਰ ਬਿਜਲੀ ਦੀਆਂ ਤਾਰਾਂ ਹਨ,ਅਸੀਂ ਐੱਮ ਸੀ ਸਾਬ ਨੂੰ ਪੁੱਣਾਛ ਚਾਹੁੰਦੇ ਹਾਂ, ਕਿ ਬਿੱਜਲੀ ਦੀਆਂ ਤਾਰਾਂ ਥੱਲੇ ਕੋਠੀਆਂ ਤੁਹਾਡੀ ਹੀ ਅਕਾਲੀ ਪਾਰਟੀ ਵਾਲਿਆਂ ਨੇ ਬਣਾ ਕੇ ਵੇਚੀਆਂ ਹਨ, ਉਸ ਵਕਤ ਤੁਹਾਨੂੰ ਖਿਆਲ ਕਿਉਂ ਨਹੀਂ ਸੀ ਆਇਆ, ਪਰ ਇਸ ਸਬੰਧੀ ਜੀਤ ਲਾਲ ਭੱਟੀ ਅਤੇ ਸੰਜੀਵ ਕੁਮਾਰ ਅਗਰਵਾਲ ਵੱਲੋਂ ਵਿਸ਼ਵਾਸ ਦੁਆਇਆ ਗਿਆ ਹੈ ਕਿ ੳਹ ਟੈਂਡਰ ਪਾਸ ਕਰਵਾਉਣ ਗੇ ਉਨ੍ਹਾਂ ਕਿਹਾ ਇਸ ਵਾਸਤੇ ਬਕਤ ਚਾਹੀਦਾ ਹੈ,ਅਧੂਰੇ ਕੰਮਾਂ ਨੂੰ ਪੂਰਾ ਕੀਤਾ ਜਾਵੇ ਗਾ , ਪ੍ਰਧਾਨ ਸੰਜੀਵ ਕੁਮਾਰ ਅਗਰਵਾਲ ਨੇ ਇਹ ਵੀ ਕਿਹਾ ਕਿ ਉਹ ਮੁਹੱਲੇ ਵਿੱਚ ਆਉਣਗੇ ਲੋਕਾਂ ਨਾਲ ਮੁਲਾਕਾਤ ਕਰਨਗੇ, ਇਸ ਗਲੀ ਦੀ ਖਸਤਾ ਹਾਲਤ ਦੇਖਣਗੇ, ਅਤੇ ਠੇਕੇਦਾਰਾਂ ਵੱਲੋਂ ਛੱਡੇ ਗਏ ਅਧੂਰੇ ਕੰਮ ਨੂੰ ਵੀ ਪੂਰਾ ਕਰਾਓਣ ਗੇ, ਉਨ੍ਹਾਂ ਕਿਹਾ ਸਾਨੂੰ ਲੋਕਾਂ ਨੇ ਸੇਵਾ ਲਈ ਚੁਣਿਆ ਹੋਇਆ ਹੈ ਅਤੇ ਅਸੀਂ ਸੇਵਾ ਕਰਦੇ ਰਹਾਂਗੇ ਕਿਸੇ ਨੂੰ ਪਰੇਸ਼ਾਨ ਨਹੀਂ ਹੋਣ ਦੇਵਾਂਗੇ ਇਸ ਮੌਕੇ ਤੇ ਹੋਰ ਵੀ ਲੋਕ ਮੌਜੂਦ ਸਨ
Author: Gurbhej Singh Anandpuri
ਮੁੱਖ ਸੰਪਾਦਕ