ਭੋਗਪੁਰ ਆਦਮਪੁਰ 12 ਜਲਾਈ ( ਸੁਖਵਿੰਦਰ ਸੈਣੀ ) ਆਮ ਆਦਮੀ ਪਾਰਟੀ ਆਗੂਆਂ ਦੀ ਖਾਸ ਮੀਟਿੰਗ ਪਰਮਜੀਤ ਸਿੰਘ ਰਾਜਵੰਸ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਬਾਬਾ ਡਾਬਾ ਗਾਜੀ ਪੁਰ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਹਲਕਾ ਆਦਮਪੁਰ ਦੇ ਇੰਚਾਰਜ ਜੀਤ ਲਾਲ ਭੱਟੀ,ਮੀਟਿੰਗ ਵਿੱਚ ਕਾਫ਼ੀ ਮਸਲਿਆਂ ਤੇ ਗੱਲਬਾਤ ਕੀਤੀ ਗਈ ਪਰਮਜੀਤ ਸਿੰਘ ਰਾਜਵੰਸ ਨੇ ਇਲਾਕੇ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਭੱਟੀ ਸਾਬ ਨੂੰ ਜਾਣੂ ਕਰਵਾਇਆ, ਜੀਤ ਲਾਲ ਭੱਟੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਉਨ੍ਹਾਂ ਦੇ ਹਲਕੇ ਵਿਚ ਕਿਸੇ ਨੂੰ ਵੀ ਪਰੇਸ਼ਾਨ ਨਹੀਂ ਹੋਣ ਦਿੱਤਾ ਜਾਵੇ ਗਾ, ਜੀਤ ਲਾਲ ਭੱਟੀ ਨੇ ਕਿਹਾ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕੇ ਰਹਿੰਦੇ ਹੋਏ ਅਧੂਰੇ ਕੰਮਾਂ ਨੂੰ ਵੀ ਜਲਦ ਪੂਰਾ ਕਰ ਦਿੱਤਾ ਜਾਵੇਗਾ, ਉਨ੍ਹਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਤੁਸੀਂ ਪਾਰਟੀ ਨੂੰ ਕਾਮਯਾਬ ਕਰਨ ਵਾਸਤੇ ਬਹੁਤ ਮਿਹਨਤ ਕੀਤੀ ਹੈ, ਭੱਟੀ ਨੇ ਕਿਹਾ ਅੱਜ ਸਾਨੂੰ ਸਾਰਿਆਂ ਨੂੰ ਸੇਵਾ ਕਰਪ ਦਾ ਮੌਕਾ ਮਿਲਿਆ ਹੈ, ਅਸੀਂ ਰਲ ਮਿਲ ਕੇ ਲੋਕਾਂ ਦੀ ਸੇਵਾ ਕਰਨੀ ਹੈ,ਜੀਤ ਲਾਲ ਭੱਟੀ ਨੇ ਕਿਹਾ ਕੇ ਇਨਸਾਨ ਗਲਤੀਆਂ ਦਾ ਪੁਤਲਾ ਹੁੰਦਾ ਹੈ, ਉਨ੍ਹਾਂ ਕਿਹਾ ਇਨਸਾਨ ਦੇ 100 ਚੰਗੇ ਗੁਣਾਂ ਦੇ ਵਿੱਚੋ ਇੱਕ ਅਵਗੁਣ ਨੂੰ ਲੈ ਕੇ ਨਹੀਂ ਚੱਲੀਦਾ, ਉਨ੍ਹਾਂ ਕਿਹਾ ਸਾਡੇ ਪੰਜਾਬ ਦਾ ਇਤਿਹਾਸ ਗਵਾਹ ਹੈ, ਚੰਗੇ ਕੰਮ ਕਰਨ ਵਾਲਿਆਂ ਨੂੰ ਲੋਕਾਂ ਦੇ ਤਾਨੇ ਮਿਹਣੇ ਸੁਣਨੇ ਪਏ ਹਨ, ਜੀਤ ਲਾਲ ਭੱਟੀ ਨੇ ਕਿਹਾ ਕੇ ਸਚਾਈ ਦੀ ਹਮੇਸ਼ਾਂ ਜਿੱਤ ਹੁੰਦੀ ਆਈ ਹੈ ਅਤੇ ਜਿੱਤ ਹੁੰਦੀ ਰਹੇਗੀ, ਜੀਤ ਲਾਲ ਭੱਟੀ ਨੇ ਕਿਹਾ ਕੇ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਤੇ ਜੋ ਵਿਸ਼ਵਾਸ ਬਣਿਆ ਹੋਇਆ ਹੈ ਉਸ ਨੂੰ ਹਰ ਹਾਲਤ ਵਿਚ ਕਾਇਮ ਰੱਖਿਆ ਜਾਵੇਗਾ, ਜੀਤ ਲਾਲ ਭੱਟੀ ਨੇ ਕਿਹਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ, ਉਨ੍ਹਾਂ ਕਿਹਾ ਪੰਜਾਬ ਵਿੱਚੋਂ ਭਰਿਸ਼ਟਾਚਾਰ ਨੂੰ ਜੜੋਂ ਖਤਮ ਕਰਨਾ ਹੈ,ਭੱਟੀ ਨੇ ਕਿਹਾ ਕੇ ਗ਼ੈਰ-ਕਨੂੰਨੀ ਕੰਮ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਭੱਟੀ ਨੇ ਹਲਕੇ ਵਿਚ ਥਾਣਿਆਂ ਦੇ ਮੁਖੀਆਂ ਨੂੰ ਵੀ ਬੇਨਤੀ ਕਰਦਿਆਂ ਕਿਹਾ ਹੈ ਕੇ ਥਾਣਿਆਂ ਵਿੱਚ ਰਾਜੀਨਾਮੇ ਕਰਵਾਉਣ ਵਾਲੀ ਕਿਸੀ ਵੀ ਪਾਰਟੀ ਦਾ ਲੀਡਰ ਜਾਂ ਵਰਕਰ, ਰਾਜੀਨਾਮੇ ਕਰਵਾਉਣ ਵੇਲੇ ਪੈਸਿਆਂ ਦੀ ਗੱਲਬਾਤ ਕਰਦੇ ਹਨ ਤਾਂ ਆਪ ਦੇ ਦਫਤਰ ਤੁਰੰਤ ਸੂਚਿਤ ਕੀਤਾ ਜਾਵੇ, ਜੀਤ ਲਾਲ ਭੱਟੀ ਨੇ ਕਿਹਾ ਕੇ ਪਿਛਲੀਆ ਸਰਕਾਰਾਂ ਦੇ ਸਮੇਂ ਕੁਝ ਲੋਕਾਂ ਦੀਆਂ ਵਿਗੜੀਆਂ ਹੋਈਆਂ ਆਦਤਾਂ ਨੂੰ ਸੁਧਾਰਨ ਵਿਚ ਵਕਤ ਲੱਗ ਰਿਹਾ ਹੈ,ਭੱਟੀ ਨੇ ਕਿਹਾ ਬਹੁਤ ਜਲਦ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਨੂੰ ਨਕੇਲ ਪਾ ਲਈ ਜਾਵੇਗੀ, ਜੀਤ ਲਾਲ ਭੱਟੀ ਨੇ ਹਲਕੇ ਦੇ ਵਿਚ ਮੋਟਰਸਾਈਕਲਾ ਤੇ ਪਟਾਕੇ ਮਾਰਨ ਵਾਲੇ ਮੁੰਡਿਆਂ ਨੂੰ, ਅਤੇ ਹੋਰ ਗ਼ੈਰ-ਕਨੂੰਨੀ ਕੰਮ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਂਹ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ, ਜੀਤ ਲਾਲ ਭੱਟੀ ਨੇ ਕਿਹਾ ਕੇ ਬਹੁਤ ਜ਼ਿਆਦਾ ਸ਼ਿਕਾਇਤਾਂ ਆ ਰਹੀਆਂ ਹਨ ਉਨ੍ਹਾਂ ਕਿਹਾ ਅੱਤ ਚੱਕਣ ਵਾਲੇ ਆਪਣੇ ਦਿਮਾਗ ਵਿਚ ਇਹ ਗੱਲ ਚੰਗੀ ਤਰ੍ਹਾਂ ਸਮਾ ਲੈਣ ਕਿ ਹੁਣ ਕਿਸੀ ਪਾਰਟੀ ਦੀ ਸਾਂਝੀ ਸਰਕਾਰ ਨਹੀਂ ਹੈ, ਜੋ ਸਭ ਦੀ ਮਨਮਰਜੀ ਚੱਲੇਗੀ ਭੱਟੀ ਨੇ ਕਿਹਾ ਆਮ ਆਦਮੀ ਪਾਰਟੀ ਹਰ ਬੰਦੇ ਦੀ ਆਪਣੀ ਸਰਕਾਰ ਹੈ ਅਤੇ ਮੇਰੇ ਹਲਕੇ ਦੇ ਵਿਚ ਸਭ ਆਜ਼ਾਦ ਹਨ ਕੋਈ ਵੀ ਕਿਸੇ ਨੂੰ ਬਲੈਕ ਮੇਲ ਜਾਂ ਗੁਲਾਮ ਬਣਾਕੇ ਰੱਖਣ ਦੀ ਕੋਸ਼ਿਸ਼ ਨਾ ਕਰੇ ਇਸ ਮੌਕੇ ਤੇ ਪਰਮਜੀਤ ਸਿੰਘ ਰਾਜ ਵੰਸ, ਮੰਗਾਂ ਸਿੰਘ,ਸਰਬਜੀਤ ਸਿੰਘ, ਸਾਬ੍ਹੀ ਚੌਧਰੀ, ਸੁਖਦੇਵ ਰਾਜ, ਸੁੱਖਾ, ਰਮਨ ਬੌਬੀ, ਮੁਖਤਿਆਰ ਸਿੰਘ ਆਦਿ ਹਾਜ਼ਰ ਸਨ