ਸੁਲਤਾਨਪੁਰ ਲੋਧੀ , 14 ਜੁਲਾਈ ( ਨਜ਼ਰਾਨਾ ਨਿਊਜ਼ ਨੈੱਟਵਰਕ ) ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਜਿਲ੍ਹਾ ਕਪੂਰਥਲਾ ( ਸ਼ਹਿਰੀ ) ਦੇ ਜਿਲ੍ਹਾ ਪ੍ਰਧਾਨ ਜਥੇ. ਦਰਬਾਰਾ ਸਿੰਘ ਵਿਰਦੀ ਦੀ ਧਰਮ ਪਤਨੀ ਸ੍ਰੀਮਤੀ ਮਨਜੀਤ ਕੌਰ ਵਿਰਦੀ ,ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਹਨ , ਦੀ ਆਰਮਿਕ ਸ਼ਾਂਤੀ ਹਿੱਤ ਰਖਵਾਏ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਗੁਰਬਾਣੀ ਦਾ ਕੀਰਤਨ ਤੇ ਅੰਤਿਮ ਅਰਦਾਸ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ 17 ਜੁਲਾਈ, ਦਿਨ ਐਤਵਾਰ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ । ਇਹ ਜਾਣਕਾਰੀ ਦਿੰਦੇ ਹੋਏ ਜਥੇ ਦਰਬਾਰਾ ਸਿੰਘ ਵਿਰਦੀ ਦੇ ਛੋਟੇ ਭਰਾ ਮੱਖਣ ਸਿੰਘ ਵਿਰਦੀ ਤੇ ਯੂਥ ਆਗੂ ਸੁਮਿਤ ਭੱਲਾ ਨੇ ਦੱਸਿਆ ਕਿ 17 ਜੁਲਾਈ ਨੂੰ ਸਵੇਰੇ ਉਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਉਪਰੰਤ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ ( ਨੇੜੇ ਗੁ: ਹੱਟ ਸਾਹਿਬ ) ਗੁਰਬਾਣੀ ਦਾ ਕੀਰਤਨ ਤੇ ਅੰਤਿਮ ਅਰਦਾਸ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ । ਇਸ ਸਮੇ ਸਮੂਹ ਸੰਗਤਾਂ ਵੱਲੋਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਅਤੇ ਉਪਰੰਤ ਅਤੁੱਟ ਗੁਰੂ ਕੇ ਲੰਗਰ ਵਰਤਾਏ ਜਾਣਗੇ ।