ਕੈੰਬਰਿਜ਼ 18 ਜੁਲਾਈ ( ਨਜ਼ਰਾਨਾ ਨਿਊਜ਼ ) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੈੰਬਰਿਜ਼ ਵਿਖ਼ੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਈਤਾਰੂ ਸਿੰਘ ਜੀ ਦਾ ਸ਼ਹੀਦੀ ਪੁਰਬ ਮਨਾਇਆ ਗਿਆ ਸਜੇ ਹੋਏ ਦੀਵਾਨਾਂ ਵਿਚ ਗੁਰਦੁਆਰਾ ਸਾਹਿਬ ਦੇ ਹਜੂਰੀ ਕੀਰਤਨੀਏ ਭਾਈ ਗੁਰਪ੍ਰੀਤ ਸਿੰਘ ਲੁਧਿਆਣਾ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ । ਗੁਰੂ ਘਰ ਦੇ ਹੈਡ ਗ੍ਰੰਥੀ ਗਿਆਨੀ ਜੈਦੀਪ ਸਿੰਘ ਫਗਵਾੜਾ ਵਾਲਿਆਂ ਨੇ ਭਾਈ ਤਾਰੂ ਸਿੰਘ ਜੀ ਦੇ ਜੀਵਨ ਇਤਿਹਾਸ ਨਾਲ ਸੰਗਤਾਂ ਨੂੰ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਭਾਈ ਤਾਰੂ ਸਿੰਘ ਜੀ ਦਾ ਜੀਵਨ ਸਾਡੇ ਲਈ ਪ੍ਰੇਣਾ ਸਰੋਤ ਹੈਜਿਨ੍ਹਾਂ ਨੇ ਕੇਵਲ 25 ਸਾਲ ਦੀ ਉਮਰ ਵਿਚ ਸਿਖੀ ਕੇਸਾਂ ਸੰਗ ਨਿਭਾਉਂਦੀਆਂ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਨੇ ਕਿਹਾ ਕੇ ਅਸੀਂ ਰੋਜਾਨਾ ਅਰਦਾਸ ਵਿਚ ਸਿਖੀ ਕੇਸਾਂ ਸੁਆਸਾ ਸੰਗ ਨਿਭਾਉਣ ਦੀ ਗਲ ਕਰਦੇ ਹਾਂ ਭਾਈ ਤਾਰੂ ਸਿੰਘ ਜੀ ਨੇ ਆਪਣੀ ਖੋਪੜੀ ਤੇ ਉਤਰਵਾ ਲਈ ਪਰ ਕੇਸ਼ ਨਹੀਂ ਕਤਲ ਹੋਣ ਦਿਤੇ । ਅਜੋਕੇ ਨੌਜਵਾਨਾਂ ਵੀਰਾਂ ਨੂੰ ਭਾਈ ਸਾਹਿਬ ਦੇ ਜੀਵਨ ਤੋਂ ਬਹੁਤੁ ਵੱਡੀ ਪ੍ਰੇਣਾ ਮਿਲਦੀ ਹੈ । ਅਖੀਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੁੱਖਵਿੰਦਰ ਸਿੰਘ ਚਾਹਲ ਨੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮਾਗਮਾਂ ਦੀ ਜਾਣਕਾਰੀ ਦਿਤੀ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ ਗੁਰੂ ਕਾ ਲੰਗਰ ਅਟੁੱਟ ਵਰਤਿਆ,
Author: Gurbhej Singh Anandpuri
ਮੁੱਖ ਸੰਪਾਦਕ