ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਉਨ੍ਹਾਂ ਦੇ ਪਿਤਾ ਨੂੰ ਧਮਕੀਆਂ ਮਿਲਣ ਦੀ ਖ਼ਬਰ ਹੈ। ਖਬਰਾਂ ਮੁਤਾਬਕ ਉਸ ਨੂੰ ਇੰਸਟਾਗ੍ਰਾਮ ‘ਤੇ ਪਾਕਿਸਤਾਨ (Pakistan) ਤੋਂ ਧਮਕੀਆਂ ਮਿਲੀਆਂ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਮੁਤਾਬਕ ਸਿੱਧੂ ਦੇ ਕੁਝ ਦੋਸਤਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਇੰਸਟਾਗ੍ਰਾਮ ‘ਤੇ ਪਾਕਿਸਤਾਨ ਤੋਂ ਇਕ ਪੋਸਟ ਪਾਈ ਗਈ ਹੈ ਅਤੇ ਤੁਹਾਨੂੰ ਧਮਕੀ ਦਿੱਤੀ ਗਈ ਹੈ।