ਦ੍ਰੋਪਦੀ ਮੁਰਮੂ ਦੇ ਦੇਸ਼ ਦੇ 15ਵੇਂ ਰਾਸ਼ਟਰਪਤੀ ਬਣਨ ਦੀ ਖੁਸ਼ੀ ‘ਚ ਭਾਜਪਾ SC ਮੋਰਚਾ ਨੇ ਵੰਡੇ ਲੱਡੂ
ਕਪੂਰਥਲਾ 23 ਜੁਲਾਈ ( ਗੁਰਦੇਵ ਸਿੰਘ ਅੰਬਰਸਰੀਆ ) ਦੇਸ਼ ਦੀ 15ਵੀਂ ਰਾਸ਼ਟਰਪਤੀ ਚੋਣ ਵਿੱਚ ਦ੍ਰੋਪਦੀ ਮੁਰਮੂ ਦੀ ਜਿੱਤ ਤੋਂ ਬਾਅਦ ਭਾਜਪਾ ਦੇ ਸਮੂਹ ਮੈਂਬਰਾਂ ਵਿੱਚ ਖੁਸ਼ੀ ਦੀ ਲਹਿਰ ਹੈ।ਇਸ ਦੇ ਚਲਦੇ ਸ਼ਨੀਵਾਰ ਨੂੰ ਭਾਜਪਾ ਐੱਸਸੀ ਮੋਰਚਾ ਦੇ ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਆਰਿਆਵਾਲ ਅਤੇ ਬੇਟ ਮੰਡਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰੰਧਾਵਾ ਦੇ ਵਲੋਂ ਦ੍ਰੋਪਦੀ ਮੁਰਮੂ ਦੇ ਦੇਸ਼ ਦੀ 15ਵੀਂ ਰਾਸ਼ਟਰਪਤੀ ਬਣਨ ਦੀ ਖੁਸ਼ੀ ਵਿੱਚ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।ਇਸ ਮੌਕੇ ਤੇ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਜਿਲ੍ਹਾ ਉਪ ਪ੍ਰਧਾਨਰੰਜੀਸੀਨਗਹਖੋਜੇਵਾਲ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ।ਇਸ ਮੌਕੇ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਇਹ ਇਤਿਹਾਸਕ ਪਲ ਹੈ ਜਦੋਂ ਅੱਜ ਇੱਕ ਸਾਧਾਰਨ ਪਰਿਵਾਰ ਦੀ ਔਰਤ ਇਸ ਉੱਚ ਅਹੁਦੇ ‘ਤੇ ਪਹੁੰਚੀ ਹੈ।ਉਨ੍ਹਾਂ ਕਿਹਾ ਕਿ ਇਹ ਤਾਂ ਭਾਰਤੀ ਜਨਤਾ ਪਾਰਟੀ ਵਿੱਚ ਹੀ ਸੰਭਵ ਹੈ ਕਿ ਦੇਸ਼ ਦੇ ਆਖਰੀ ਪਾਏਦਾਨ ਤੇ ਬੈਠਾ ਹੋਇਆ ਵਿਅਕਤੀ ਵੀ ਦੇਸ਼ ਦੇ ਉੱਚੇ ਅਹੁਦੇ ਤੇ ਪਹੁੰਚ ਸਕਦਾ ਹੈ ਅਤੇ ਇਸ ਦੀ ਤਾਜ਼ਾ ਮਿਸਾਲ ਹੈ ਅੱਜ ਐਨ.ਡੀ.ਏ ਦੀ ਰਾਸ਼ਟਰਪਤੀ ਅਹੁਦੇ ਦੀ ਜੇਤੂ ਦ੍ਰੋਪਦੀ ਮੁਰਮੂ ਹੈ ਜੋ ਇੱਕ ਆਦਿਵਾਸੀ ਸਮਾਜ ਨਾਲ ਸਬੰਧ ਰੱਖਦੀ ਹੈ।ਖੋਜੇਵਾਲ ਨੇ ਕਿਹਾ ਕਿ ਮੋਦੀ ਜੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਅੱਠ ਸਾਲਾਂ ਵਿੱਚ ਅਜਿਹੇ ਇਤਿਹਾਸਕ ਫੈਸਲੇ ਲਏ ਹਨ।ਜੋ ਅੱਜ ਤੱਕ ਕਦੇ ਨਹੀਂ ਹੋਏ। ਬਲਵਿੰਦਰ ਸਿੰਘ ਆਰਿਆਵਾਲ ਅਤੇ ਗੁਰਪ੍ਰੀਤ ਸਿੰਘ ਰੰਧਾਵਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦਰੋਪਦੀ ਮੁਰਮੂ ਨੇ ਭਾਰਤ ਦਾ ਰਾਸ਼ਟਰਪਤੀ ਬਣ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਲੋਕਤੰਤਰ ਵਿੱਚ ਇੱਕ ਭਾਰਤੀ ਨਾਗਰਿਕ ਦੇ ਲਈ ਕਿੰਨਾ ਸਤਿਕਾਰ ਹੈ।ਭਾਜਪਾ ਨੇ ਇੱਕ ਆਦਿਵਾਸੀ ਭਾਈਚਾਰੇ ਦੀ ਇੱਕ ਔਰਤ ਨੂੰ ਰਾਸ਼ਟਰਪਤੀ ਨਿਯੁਕਤ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਭਾਰਤ ਦੇ ਹਰ ਵਰਗ ਅਤੇ ਧਰਮ ਦਾ ਭਾਜਪਾ ਵਿੱਚ ਕਿੰਨਾ ਸਤਿਕਾਰ ਹੈ।ਇਸ ਮੌਕੇ ਤੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਮੁੱਖ ਬੁਲਾਰੇ ਕਪੂਰ ਚੰਦ ਥਾਪਰ,ਯੁਵਾ ਮੋਰਚਾ ਦੇ ਜਿਲ੍ਹਾ ਜਰਨਲ ਸਕੱਤਰ ਵਿਵੇਕ ਸਿੰਘ ਸੰਨੀ ਬੈਂਸ,ਬਲਜਿੰਦਰ ਸਿੰਘ ਬਿਸ਼ਨਪੁਰ , ਮਹਿੰਦਰ ਸਿੰਘ ਭੱਪੀ , ਕੁਲਦੀਪ ਸਿੰਘ ਰਾਈਆਵਲ , ਕਸ਼ਮੀਰੀ ਲਾਲ , ਅਰਮਜੀਤ , ਗੁਰਜੀਤ ਕੌਰ, ਜਸਵਿੰਦਰ ਸਿੰਘ, ਮਲਕੀਤ ਚੰਦ ,ਇੰਦਰਜੋਤ, ਅਰਸ਼ਦੀਪ ਸਿੰਘ, ਵੰਸ਼ ਸਹੋਤਾ,ਰਾਹੁਲ ਸਹੋਤਾ ਆਦਿ ਹਾਜ਼ਰ ਸਨ।