ਮੋਗਾ/ਬਾਘਾਪੁਰਾਣਾ 28(ਰਾਜਿੰਦਰ ਸਿੰਘ ਕੋਟਲਾ)ਮੋਗਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਆਪ ਜੀ ਦੇ ਮਾਧਿਅਮ ਰਾਹੀਂ ਅਸੀ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਨੀ ਚਹੁੰਦੇ ਹਾਂ ਕਿ ਪੰਜਾਬ ਚ ਅਮਨ ਕਨੂੰਨ ਦੀ ਪ੍ਰਕਿਰਿਆ ਨੂੰ ਬਰਕਰਾਰ ਰੱਖਣ ਲਈ ਡੇਰਾ ਸੱਚਾ ਸੌਦਾ ਦੀਆਂ ਜਨਤਕ ਸਰਗਰਮੀਆਂ ਤੇ ਮੁਕੰਮਲ ਪਾਬੰਦੀ ਲਾਈ ਜਾਵੇ। ਕਿਓ ਕਿ ਪੰਜਾਬ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀ ਅਦਾਲਤਾਂ ਵੱਲੋਂ ਇਹਨਾਂ ਨੂੰ ਠਹਿਰਾਇਆ ਜਾ ਰਿਹਾ ਹੈ। ਜਿਸ ਕਾਰਣ ਸਿੱਖ ਸੰਗਤਾਂ ਚ ਭਾਰੀ ਰੋਸ ਪਾਇਆ ਜਾ ਰਿਹਾ। ਜਿਸ ਨਾਲ ਕਿਸੇ ਸਮੇਂ ਟਕਰਾਓ ਦੀ ਨੌਬਤ ਆ ਸਕਦੀ ਹੈ। ਇਸ ਨੂੰ ਰੋਕਣ ਵਾਸਤੇ ਇਹਨਾਂ ਦੀਆਂ ਸਰਗਰਮੀਆਂ ਤੇ ਪੂਰਨ ਤੌਰ ਪਬੰਦੀ ਲਾਈ ਜਾਵੇ। ਮੰਗ ਪੱਤਰ ਸਮੇਂ ਪੰਥਕ ਜੱਥੇਬੰਦੀਆਂ ਚਗੇ ਪਰਮੁੱਖ ਜੱਥੇ:ਸਿੰਘ ਸਾਹਿਬ ਭਾਈ ਅਮਰੀਕ ਸਿੰਘ ਜੀ ਅਜਨਾਲਾ ਮੁਖੀੇ ਟਮਦਮੀ ਟਕਸਾਲ ਅਜਨਾਲਾ,ਸੰਤ ਬਾਬਾ ਬਲਦੇਵ ਸਿੰਘ ਜੋਗੇਵਾਲਾ ਦਮਦਮੀ ਟਕਸਾਲ ਜੋਗੇਵਾਲਾ,ਸੰਤ ਬਾਬਾ ਰੇਸ਼ਮ ਸਿੰਘ ਖੁਖਰਾਣਾ ,ਮੁੱਖ ਸੇਵਾਦਾਰ ਗੁ:ਦੁੱਖ ਭੰਜਨਸਰ ਖੁਖਰਾਣਾ , ਸੰਤ ਬਾਬਾ ਚਮਕੌਰ ਸਿੰਘ ਭਾਈ ਰੂਪਾ , ਗਿਆਨੀ ਹਰਪ੍ਰੀਤ ਸਿੰਘ ਜੋਗੇਵਾਲਾ, ਜੱਥੇ:ਰਣਜੀਤ ਸਿੰਘ ਵਾਂਦਰ, ਭਾਈ ਜਸਵਿੰਦਰ ਸਿੰਘ ਘੋਲੀਆ,ਭਾਈ ਮੇਜਰ ਸਿੰਘ ਪੰਡੋਰੀ, ਭਾਈ ਗੁਰਵਿੰਦਰ ਸਿੰਘ ਡੇਮਰੂ, ਭਾਈ ਅਮਰੀਕ ਸਿੰਘ ਸਤਿਕਾਰ ਕਮੇਟੀ,ਕੁਲਵੰਤ ਸਿੰਘ ਗਾਦੜੀਵਾਲਾ, ਭਾਈ ਇਕਬਾਲ ਸਿੰਘ ਜੋਗੇਵਾਲਾ,ਭਾਈ ਸੁਖਜਿੰਦਰ ਸਿੰਘ ਖੋਸਾ, ਭਾਈ ਊਧਮ ਸਿੰਘ ਕਲਕੱਤਾ, ਅਮਰੀਕ ਸਿੰਘ ਕੱਚਰਭੰਨ, ਲਖਵਿੰਦਰ ਸਿੰਘ ਵਲਟੋਹਾ , ਆਤਮਾ ਸਿੰਘ ਜੀਰਾ,ਆਦਿ ਭਾਰੀ ਗਿਣਤੀ ਵਿੱਚ ਪੰਥਕ ਜੱਥੇਬੰਦੀਆਂ ਦੇ ਸਿੰਘ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ