ਸੁਲਤਾਨਪੁਰ ਲੋਧੀ 9 ਅਗਸਤ ( ਕੰਵਲਜੀਤ ਸਿੰਘ ਲਾਲੀ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ‘ਚ ਆਮ ਜਨਤਾ ਨੂੰ ਇਨਸਾਫ਼ ਦਿਵਾਉਣ ਲਈ ਆਵਾਜ ਉਠਾਉਣ ਲਈ ਤੇ ਪੱਤਰਕਾਰੀ ਦੀ ਗਿਰ ਰਹੀ ਸ਼ਾਖ ਨੂੰ ਬਚਾਉਣ ਹਿੱਤ ਮਨੁੱਖਤਾ ਦੀ ਭਲਾਈ ਲਈ ਸੁਲਤਾਨਪੁਰ ਲੋਧੀ ਦੇ ਪ੍ਰਮੁੱਖ ਅਦਾਰਿਆਂ ਦੇ ਫੀਲਡ ‘ਚ ਕੰਮ ਕਰਨ ਵਾਲੇ ਪੱਤਰਕਾਰਾਂ ਦੀ ਇੱਕ ਮੀਟਿੰਗ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਹੋਈ । ਜਿਸ ਵਿਚ 35 ਦੇ ਕਰੀਬ ਸਰਗਰਮ ਪੱਤਰਕਾਰਾਂ ਤੇ ਬੁੱਧੀਜੀਵੀਆਂ ਨੇ ਭਾਗ ਲਿਆ ।
ਇਸ ਸਮੇ ਸਰਬ ਸੰਮਤੀ ਨਾਲ ਪੱਤਰਕਾਰ ਭਾਈਚਾਰੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦਾ ਪ੍ਰਧਾਨ ਵਰੁਣ ਸ਼ਰਮਾ ਨੂੰ ਚੁਣ ਲਿਆ ਗਿਆ । ਇਸਦੇ ਇਲਾਵਾ ਮੀਟਿੰਗ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦੇ ਫਾਊਡਰ ਪ੍ਰਧਾਨ ਡਾ. ਸੁਨੀਲ ਧੀਰ ਨੂੰ ਸਰਪ੍ਰਸਤ , ਸੀਨੀਅਰ ਪੱਤਰਕਾਰ ਨਰਿੰਦਰ ਸਿੰਘ ਸੋਨੀਆ ਸਰਪ੍ਰਸਤ, ਮਾਸਟਰ ਪਰਸਨ ਲਾਲ ਭੋਲਾ ਸਰਪ੍ਰਸਤ, ਸਤਪਾਲ ਕਾਲਾ ਸਰਪ੍ਰਸਤ , ਸੁਰਿੰਦਰਪਾਲ ਸਿੰਘ ਸੋਢੀ ਚੇਅਰਮੈਨ , ਬਲਬੀਰ ਸਿੰਘ ਧੰਜੂ ਵਾਈਸ ਚੇਅਰਮੈਨ, ਦੀਪਕ ਧੀਰ ਸੀਨੀਅਰ ਮੀਤ ਪ੍ਰਧਾਨ , ਰਣਜੀਤ ਸਿੰਘ ਚੰਦੀ ਮੀਤ ਪ੍ਰਧਾਨ, ਦਿਲਬਾਗ ਸਿੰਘ ਡਡਵਿੰਡੀ ਮੀਤ ਪ੍ਰਧਾਨ, ਬਲਵਿੰਦਰ ਸਿੰਘ ਧਾਲੀਵਾਲ ਜਨਰਲ ਸੈਕਟਰੀ, ਕੰਵਲਪ੍ਰੀਤ ਸਿੰਘ ਕੌੜਾ ਸੈਕਟਰੀ, ਅਸ਼ਵਨੀ ਜੋਸ਼ੀ ਖਜਾਨਚੀ , ਸਿਮਰਨਜੀਤ ਸੰਧੂ ਖਜ਼ਾਨਚੀ , ਰਾਜਵੀਰ ਸਿੰਘ ਅਮਰਕੋਟ ਮੁੱਖ ਸਲਾਹਕਾਰ , ਦੀਪਕ ਸ਼ਰਮਾ , ਬਲਜਿੰਦਰ ਸਿੰਘ, ਸੰਦੀਪ ਜੋਸ਼ੀ ,ਸਿਮਰਨਜੀਤ ਸਿੰਘ ਮਰੋਕ , ਨਵ ਕਿਰਨ ਲਾਹੌਰੀ , ਕੁਲਦੀਪ ਸਿੰਘ ਖਾਲਸਾ , ਗੁਰਪ੍ਰੀਤ ਸਿੰਘ ਢੋਟ , ਕਰਨਪੁਰੀ (ਸਾਰੇ ਕਾਰਗੁਜ਼ਾਰਨੀ ਮੈਂਬਰ) ਬਣਾਏ ਗਏ।
ਇਸਤੋਂ ਇਲਾਵਾ ਮੁੱਖ ਦਫਤਰ ਇੰਚਾਰਜ ਪ੍ਰੈੱਸ ਕਲੱਬ ਨਿਰਮਲ ਸਿੰਘ ਹੈਪੀ ਤੇ ਕੁਲਵਿੰਦਰ ਕੰਵਲ ਬੁਲਾਰਾ ਪ੍ਰੈੱਸ ਕਲੱਬ ਬਣਾਇਆ ਗਿਆ ਹੈ।ਇਸੇ ਪ੍ਰਕਾਰ ਹੀ ਪ੍ਰੈੱਸ ਕਲੱਬ ਦੀ ਬਣਾਈ ਗਈ ਅਨੁਸ਼ਾਸਨੀ ਕਮੇਟੀ ਦਾ ਚੇਅਰਮੈਨ ਸੁਰਿੰਦਰ ਸਿੰਘ ਬੱਬੂ, ਬਿਕਰਮ ਪਾਲ ਵਿੱਕੀ (ਵਾਈਸ ਚੇਅਰਮੈਨ),ਮਨੋਜ ਸ਼ਰਮਾ (ਮੁੱਖ ਸਲਾਹਕਾਰ) ਬਣਾਇਆ ਗਿਆ ।
ਸਮੂਹ ਪੱਤਰਕਾਰ ਸਾਹਿਬਾਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਦੀ ਲੀਗਲ ਕਮੇਟੀ ਦੇ ਸਲਾਹਕਾਰ ਐਡਵੋਕੇਟ ਸਤਨਾਮ ਸਿੰਘ ਮੋਮੀ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਐਡਵੋਕੇਟ ਜਸਪਾਲ ਸਿੰਘ ਧੰਜੂ, ਪੱਤਰਕਾਰ ਸੰਦੀਪ ਉਬਰਾਏ ਤੇ ਪੱਤਰਕਾਰ ਚੰਦਰ ਮੜ੍ਹੀਆ ਨੂੰ ਨਿਯੁਕਤ ਕੀਤਾ ਗਿਆ।
ਇਸ ਉਪਰੰਤ ਨਵੇਂ ਪ੍ਰਧਾਨ ਵਰੁਣ ਸ਼ਰਮਾ ਤੇ ਸਮੂਹ ਆਹੁਦੇਦਾਰ ,ਮੈਂਬਰ ਸਾਹਿਬਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਵਿਖੇ ਮੱਥਾ ਟੇਕਿਆ ਤੇ ਸਤਿਗੁਰੂ ਪਾਤਸ਼ਾਹ ਜੀ ਦਾ ਸ਼ੁਕਰਾਨਾ ਕੀਤਾ । ਇਸ ਸਮੇ ਇਲਾਕੇ ਦੀ ਸੁੱਖ ਸ਼ਾਂਤੀ ਤੇ ਸਰਬੱਤ ਦੇ ਭਲੇ ਅਤੇ ਚੜ੍ਹਦੀਕਲਾ ਦੀ ਅਰਦਾਸ ਕੀਤੀ ਗਈ । ਇਸ ਉਪਰੰਤ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਸਰਬ ਦਿਆਲ ਸਿੰਘ ਘਰਿਆਣਾ ਦੀ ਅਗਵਾਈ ‘ਚ ਹੈੱਡ ਗ੍ਰੰਥੀ ਭਾਈ ਹਰਜਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਨੇ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਪ੍ਰਧਾਨ ਤੇ ਸਰਪ੍ਰਸਤਾਂ ਦਾ ਸਨਮਾਨ ਕੀਤਾ ।
Author: Gurbhej Singh Anandpuri
ਮੁੱਖ ਸੰਪਾਦਕ