ਬਾਘਾਪੁਰਾਣਾ,11 ਅਗਸਤ ( ਰਾਜਿੰਦਰ ਸਿੰਘ ਕੋਟਲਾ )- ਸਥਾਨਕ ਸ਼ਹਿਰ ਦੇ ਬੱਸ ਸਟੈਂਡ ਦੇ ਬਾਹਰਲੀ ਸਾਈਡ ਕੋਲ ਰੋਡ ਵਾਲੀ ਸਾਈਡ ਲੱਗੇ ਸੰਘਣੇ ਪਿੱਪਲ ਦੇ ਦਰੱਖਤ ਨੂੰ ਕੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੰਜਾਬ ਸਰਕਾਰ ਜਿੱਥੇ ਵੱਧ ਤੋਂ ਵੱਧ ਦਰੱਖਤ ਲਾਉਣ ਲਈ ਯਤਨਸ਼ੀਲ ਹੈ ਉੱਥੇ ਕੁਝ ਲੋਕਾਂ ਵੱਲੋਂ ਨਿਯਮਾਂ ਤੇ ਕਾਨੂੰਨਾਂ ਛਿੱਕੇ ਟੰਗ ਕੇ ਸੰਘਣੀ ਛਾਂ ਵਾਲੇ ਲੱਗੇ ਦਰੱਖਤ ਕੱਟੇ ਜਾ ਰਹੇ ਹਨ ਮੌਕੇ ‘ਤੇ ਜਾ ਕੇ ਇੱਕਤਰ ਕੀਤੀ ਕੀਤੀ ਜਾਣਕਾਰੀ ਅਨੁਸਾਰ ਪਿਪਲ ਦੇ ਦਰੱਖਤ ਦੇ ਵੱਡੇ ਟਾਹਣੇ ਕੱਟੇ ਗੲੇ ਹਨ ਅਤੇ ਕੱਟੇ ਗਏ ਟਾਹਣੇ ਰੋਡੇ ਰੋਡ ਵਿਖੇ ਖਾਲੀ ਜਗ੍ਹਾ ‘ਤੇ ਸੁੱਟੇ ਗਏ ਹਨ ਵਾਤਾਵਰਣ ਪ੍ਰੇਮੀ ਚੰਦ ਸਿੰਘ ਵੈਰੋਕੇ , ਰਿਕਸ਼ਾ ਯੂਨੀਅਨ ਦੇ ਪਰਧਾਨ ਜੀਤ ਸਿੰਘ ਬਾਘਾਪੁਰਾਣਾ,ਰੂਪ ਸਿੰਘ ਸਮਾਲਸਰ ਅਤੇ ਸਮਾਜ ਸੇਵੀ ਮਨਦੀਪ ਕੱਕੜ ਨੇ ਸੰਘਣੀ ਛਾਂ ਵਾਲੇ ਪਿੱਪਲ ਕੱਟਣ ਵਾਲੇ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ ਸਮੂਹ ਜੱਥੇਬੰਦੀਆਂ ਹਰ ਵਰਗ ਦਰੱਖਤ ਲਗਾ ਕੇ ਉਨ੍ਹਾਂ ਨੂੰ ਪੁੱਤਾਂ ਵਾਂਗ ਪਾਲ ਰਹੇ ਹਨ ਪਰ ਘਟੀਆ ਮਾਨਸਿਕਤਾ ਅਤੇ ਆਪਣੇ ਫਾਇਦੇ ਕਰਕੇ ਪਹਿਲਾ ਲੱਗੇ ਦਰੱਖਤਾਂ ਨੂੰ ਕੱਟ ਰਹੇ ਹਨ ਜਿਸ ਦੀ ਜਾਂਚ ਕਰਕੇ ਦੋਸੀਆਂ ਵਿਰੁੱਧ ਪ੍ਰਸਾਸ਼ਨ ਨੂੰ ਤੁਰੰਤ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
Author: Gurbhej Singh Anandpuri
ਮੁੱਖ ਸੰਪਾਦਕ