Home » ਧਾਰਮਿਕ » ਇਤਿਹਾਸ » ਅਜ਼ਾਦੀ ਵੇਲੇ 80% ਸ਼ਹੀਦੀਆਂ ਪੰਜਾਬੀਆਂ ਨੇ ਦਿੱਤੀਆਂ ਸਨ- ਪ੍ਰੋਫੈਸਰ ਹਰੀ ਸਿੰਘ

ਅਜ਼ਾਦੀ ਵੇਲੇ 80% ਸ਼ਹੀਦੀਆਂ ਪੰਜਾਬੀਆਂ ਨੇ ਦਿੱਤੀਆਂ ਸਨ- ਪ੍ਰੋਫੈਸਰ ਹਰੀ ਸਿੰਘ

22

ਮੈਨੂੰ ਮਾਣ ਹੈ ਕਿ ਮੈਂ ਅੱਜ ਇਸ ਸੰਸਥਾ ਵਿੱਚ ਅਜ਼ਾਦੀ ਦੇ 75ਵੇ ਦਿਵਸ ਤੇ ਬੱਚਿਆ ਨਾਲ ਅਪਣੇ ਵਿਚਾਰ ਸਾਂਝੇ ਕਰਨ ਆਇਆਂ ਹਾਂ- ਕਰਮਜੀਤ ਸਿੰਘ ਰਿੰਟੂ

ਬੱਚੇ ਕੌਮ ਤੇ ਦੇਸ਼ ਪ੍ਰਤੀ ਵਫਾਦਾਰ ਰਹਿਣ ਅਤੇ ਪੜ੍ਹਾਈ ਕਰਕੇ ਦੇਸ਼, ਸਮਾਜ ਤੇ ਕੌਮ ਦੀ ਸੇਵਾ ਕਰਨ- ਮਨਦੀਪ ਸਿੰਘ ਬੇਦੀ

ਅੰਮ੍ਰਿਤਸਰ 15 ਅਗਸਤ ( ਹਰਮੇਲ ਸਿੰਘ ਹੁੰਦਲ ) ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਦੀ ਮਹਾਨ ਸੰਸਥਾ ਸੈਂਟਰਲ ਖ਼ਾਲਸਾ ਯਤੀਮਖਾਨਾਂ ਪੁਤਲੀਘਰ ਅੰਮ੍ਰਿਤਸਰ ਦੇ ਸ਼ਹੀਦ ਊਧਮ ਸਿੰਘ ਪਬਲਿਕ ਸਕੂਲ ਵਿੱਚ 75ਵਾ ਅਜ਼ਾਦੀ ਦਿਵਸ ਮਨਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਸਰਦਾਰ ਕਰਮਜੀਤ ਸਿੰਘ ਰਿੰਟੂ ਮੇਅਰ ਨਗਰ ਨਿਗਮ ਅੰਮ੍ਰਿਤਸਰ ਵਿਸ਼ੇਸ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਪ੍ਰੋਫੈਸਰ ਹਰੀ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ, ਮਨਦੀਪ ਸਿੰਘ ਬੇਦੀ ਤੇ ਮੋਹਣਜੀਤ ਸਿੰਘ ਭੱਲਾ ਮੈਂਬਰ ਇੰਚਾਰਜ ਯਤੀਮਖਾਨਾਂ, ਜਸਪਾਲ ਸਿੰਘ PCS, ਜਸਵਿੰਦਰ ਸਿੰਘ ਬੈਂਕ ਵਾਲੇ ਮੈਂਬਰ ਚੀਫ਼ ਖ਼ਾਲਸਾ ਦੀਵਾਨ, ਸ਼੍ਰੀਮਤੀ ਜਸਵਿੰਦਰ ਕੌਰ ਮਾਹਲ ਪ੍ਰਿੰਸੀਪਲ ਭਾਈ ਵੀਰ ਸਿੰਘ ਗੁਰਮਿਤ ਵਿਦਿਆਲਿਆ, ਸ਼੍ਰੀਮਤੀ ਗੁਰਵਿੰਦਰ ਕੌਰ ਪ੍ਰਿੰਸੀਪਲ ਸ਼ਹੀਦ ਊਧਮ ਸਿੰਘ ਪਬਲਿਕ ਸਕੂਲ ਸੈਂਟਰਲ ਖ਼ਾਲਸਾ ਯਤੀਮਖਾਨਾਂ, ਆਦਿ ਹਾਜ਼ਿਰ ਹੋਏ।

ਮੈਂਬਰ ਇੰਚਾਰਜ ਸਰਦਾਰ ਮੋਹਣਜੀਤ ਸਿੰਘ ਭੱਲਾ ਨੇ ਹਾਜ਼ਿਰ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਸ਼ੁਰੂ ਕਰਵਾਇਆ।
ਮੇਅਰ ਰਿੰਟੂ ਅਤੇ ਪਤਵੰਤੇ ਮੈਂਬਰਾਂ ਨੇ ਤਿਰੰਗਾ ਲਹਿਰਾਇਆ। ਬੈਂਡ ਟੀਮ ਵੱਲੋ ਜੀ ਆਇਆ ਕੀਤਾ ਗਿਆ ਅਤੇ ਬੱਚਿਆਂ ਵੱਲੋ ਗੱਤਕੇ ਦੀ ਪੇਸ਼ਕਾਰੀ ਦਿੱਤੀ ਗਈ।

ਪ੍ਰੋਫੈਸਰ ਹਰੀ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ ਨੇ ਮੇਅਰ ਅੰਮ੍ਰਿਤਸਰ ਨੂੰ ਯਤੀਮਖਾਨਾਂ ਅਤੇ ਇਸਦੇ ਅੰਦਰ ਚੱਲ ਰਹੀਆਂ ਸੰਸਥਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ ਤਰ੍ਹਾਂ 1902 ਨੂੰ ਹੋਂਦ ਵਿੱਚ ਆਈ ਸੰਸਥਾ ਬੱਚਿਆਂ ਲਈ ਪਰਉਪਕਾਰ ਦਾ ਕੰਮ ਕਰ ਰਹੀ ਹੈ। ਨਾਲ ਹੀ ਉਹਨਾਂ ਦੱਸਿਆ ਕਿ ਅਜ਼ਾਦੀ ਵੇਲੇ 80% ਸ਼ਹੀਦੀਆਂ ਪੰਜਾਬੀਆਂ ਨੇ ਦਿੱਤੀਆਂ ਸਨ। ਇਸ ਮੌਕੇ ਉਹਨਾਂ ਨੇ ਪਾਕਿਸਤਾਨ ਰਹਿ ਗਏ ਸਿੱਖਾਂ ਦੇ ਇਤਿਹਾਸਿਕ ਅਸਥਾਨਾਂ ਨੂੰ ਯਾਦ ਕੀਤਾ ਤੇ ਉਹਨਾਂ ਦੀ ਸਾਂਬ ਸੰਭਾਲ ਲਈ ਯਤਨ ਕਰਨ ਦੀ ਅਪੀਲ ਕੀਤੀ।

ਉਪਰੰਤ ਮੈਂਬਰ ਇੰਚਾਰਜ ਸਰਦਾਰ ਮਨਦੀਪ ਸਿੰਘ ਬੇਦੀ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਬੱਚਿਆਂ ਨੂੰ ਕੌਮ ਤੇ ਦੇਸ਼ ਪ੍ਰਤੀ ਵਫਾਦਾਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਪੜ੍ਹਾਈ ਕਰਕੇ ਦੇਸ਼,ਸਮਾਜ ਤੇ ਕੌਮ ਦੀ ਸੇਵਾ ਕਰਨ ਲਈ ਕਿਹਾ। ਬੇਦੀ ਨੇ ਕਿਹਾ ਕਿ ਇਹ ਸੰਸਥਾ ਦੇਸ਼ ਲਈ ਬਹੁਤ ਯੋਗਦਾਨ ਪਾ ਰਹੀ ਹੈ, ਜਿਸ ਵਿਚੋਂ ਅਨੇਕਾਂ ਵਿਦਿਆਰਥੀ ਨਿਕਲੇ ਹਨ ਅਤੇ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਅਪਣੀਆ ਸੇਵਾਵਾਂ ਦੇ ਰਹੇ ਹਨ।

ਸਰਦਾਰ ਰਿੰਟੂ ਨੇ ਆਪਣੇ ਸੰਬੋਧਨ ਵਿੱਚ ਸੰਸਥਾ ਦੇ ਇਤਿਹਾਸ ਉਤੇ ਚਾਨਣਾ ਪਾਉਂਦਿਆਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਅੱਜ ਇਸ ਸੰਸਥਾ ਵਿੱਚ ਅਜ਼ਾਦੀ ਦੇ 75ਵੇ ਦਿਵਸ ਤੇ ਬੱਚਿਆ ਨਾਲ ਅਪਣੇ ਵਿਚਾਰ ਸਾਂਝੇ ਕਰਨ ਆਇਆਂ ਹਾਂ। ਇਸ ਮੌਕੇ ਉਹਨਾਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਨੂੰ ਯਾਦ ਕੀਤਾ।

ਅੰਤ ਵਿੱਚ ਸ ਜਸਪਾਲ ਸਿੰਘ PCS ਨੇ ਆਏ ਹੋਏ ਮਹਿਮਾਨਾਂ, ਮੈਂਬਰਾਂ ਅਤੇ ਬੱਚਿਆਂ ਦਾ ਧੰਨਵਾਦ ਕਰਦਿਆਂ ਸਮਾਗਮ ਨੂੰ ਸਮਾਪਤ ਕੀਤਾ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?