ਅੰਮ੍ਰਿਤਸਰ, 21 ਅਗਸਤ ( ਹਰਮੇਲ ਸਿੰਘ ਹੁੰਦਲ ) ਪੰਥਕ ਆਗੂ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਸਿੱਖਾਂ ਦੇ ਕਾਤਲ ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਸ੍ਰੀ ਦਰਬਾਰ ਸਾਹਿਬ ਪਾ ਕੇ ਆਉਣ ਵਾਲੇ ਪੰਥ ਦੋਖੀ ਕਰਮਜੀਤ ਸਿਹੁੰ ਗਿੱਲ ਨੂੰ ਪੁਲਿਸ ਨੇ ਭਾਵੇਂ ਫੜ ਲਿਆ ਹੈ ਪਰ ਇਸ ਨੂੰ ਕੁੱਝ ਨਹੀਂ ਹੋਣਾ, ਇਹ ਹੁਣ ਭਾਰਤ ਦੀਆਂ ਏਜੰਸੀਆਂ ਦਾ ਖਾਸ ਮਹਿਮਾਨ ਬਣ ਗਿਆ ਹੈ। ਉਹਨਾਂ ਕਿਹਾ ਕਿ ਸਿੱਖਾਂ ਅਤੇ ਸਿੱਖੀ ਤੇ ਹਮਲੇ ਕਰਨ ਵਾਲਾ ਵਿਅਕਤੀ ਕਿਸੇ ਵੀ ਧਰਮ, ਜਾਤ ਜਾਂ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧ ਰੱਖਦਾ ਹੋਵੇ ਭਾਰਤੀ ਏਜੰਸੀਆਂ ਲਈ ਉਹ ਬਹੁਤ ਖਾਸ ਹੁੰਦਾ ਹੈ। ਹੁਣ ਅੱਠ ਦੱਸ ਦਿਨਾਂ ਬਾਅਦ ਜਦੋਂ ਇਹ ਜ਼ਮਾਨਤ ਤੇ ਬਾਹਰ ਆਵੇਗਾ ਤਾਂ ਮੀਡੀਆ ਚੈਨਲਾਂ ਰਾਹੀਂ ਇਸ ਸ਼ਖਸ ਨੂੰ ਖੂਬ ਉਭਾਰਿਆ ਜਾਏਗਾ। ਇਸ ਨੂੰ ਜੇਲ੍ਹ ਭੇਜਣ ਦਾ ਡਰਾਮਾ ਇਸ ਕਰਕੇ ਕੀਤਾ ਤਾਂ ਕਿ ਰਾਸ਼ਟਰਵਾਦੀ ਨਕਲੀ ਸਿੱਖ ਚੈੱਨਲਾਂ ਤੇ ਬੈਠ ਕੇ ਕਹਿ ਸਕਣ ਕਿ ਕਾਨੂੰਨ ਸਭ ਲਈ ਇੱਕ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਹੁਕਮ ਆਉਣਗੇ ਕਿ ਇਸ ਬੰਦੇ ਦੀ ਜ਼ਮਾਨਤ ਵੇਲੇ ਕੋਈ ਅੜਚਨ ਨਾ ਪੈਦਾ ਕੀਤੀ ਜਾਵੇ। ਫਿਰ ਇਸ ਨੂੰ ਉਸੇ ਤਰ੍ਹਾਂ ਵਰਤਿਆ ਜਾਵੇਗਾ ਜਿਵੇਂ ਬਲਵਿੰਦਰ ਕਾਮਰੇਡ, ਗੁਰਸਿਮਰਨ ਮੰਡ, ਮਨਿੰਦਰ ਬਿੱਟਾ (ਸਾਈਕਲ ਚੋਰ), ਰਵਨੀਤ ਬਿੱਟੂ (ਬੇਅੰਤੇ ਬੁੱਚੜ ਦਾ ਪੋਤਾ) ਅਤੇ ਹੋਰ ਨੀਚ ਲੋਕਾਂ ਨੂੰ ਵਰਤਿਆ ਗਿਆ ਜਾਂ ਵਰਤਿਆ ਜਾਂ ਰਿਹਾ। ਜਦੋਂ ਇਹ ਕੰਮ ਦਾ ਨਾ ਰਿਹਾ ਜਾਂ ਇਸ ਤੋਂ ਵੱਡਾ ਚਵਲ ਲੱਭ ਗਿਆ ਫੇਰ ਇਸ ਨੂੰ ਪਾਪੀ ਪੂਹਲੇ ਵਾਂਗ ਟਿਕਾਣੇ ਲਵਾ ਦਿੱਤਾ ਜਾਵੇਗਾ।
Author: Gurbhej Singh Anandpuri
ਮੁੱਖ ਸੰਪਾਦਕ