ਬਾਘਾਪੁਰਾਣਾ, 17 ਸਤੰਬਰ ( ਰਾਜਿੰਦਰ ਸਿੰਘ ਕੋਟਲਾ ) ਪ੍ਰੈਸ ਕਲੱਬ ਬਾਘਾ ਪੁਰਾਣਾ ਦੇ ਕਈ ਜਿੰਮੇਵਾਰ ਅਦਾਰਿਆਂ ਦੇ ਜਿੰਮੇਵਾਰ ਪੱਤਰਕਾਰਾਂ ਦੀ ਟੀਮ ਵਲੋਂ ਮੌਜੂਦਾ ਸਰਕਾਰ ਦੌਰਾਨ ਅਧਿਕਾਰੀਆਂ ਜਾਂ ਕਰਮਚਾਰੀਆਂ ਦੁਆਰਾ ਲੋਕਾਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ, ਲੋਕਾਂ ਨੂੰ ਆ ਰਹੀਆਂ ਔਕੜਾਂ ਅਤੇ ਤਹਿਸੀਲ ਬਾਘਾ ਪੁਰਾਣਾ ਦੀਆਂ ਸਮੱਸਿਆਵਾਂ ਸਬੰਧੀ ਜਾਨਣ ਪਿਛਲੇ ਦਿਨੀਂ ਦੌਰਾ ਕੀਤਾ ਗਿਆ। ਇਸ ਪੂਰੇ ਦੌਰੇ ਤਹਿਸੀਲਦਾਰ ਸਾਹਿਬ ਨੂੰ ਲੋਕਾਂ ਵੱਲੋਂ ਉਠਾਈਆਂ ਜਾ ਮੁਸ਼ਕਲਾਂ ਸਬੰਧੀ ਜਿਵੇਂ ਤਹਿਸੀਲ ਕੰਪਲੈਕਸ ਵਿੱਚ ਸਫਾਈ, ਲੋਕਾਂ ਦੇ ਬੈਠਣ ਅਤੇ ਪੀਣ ਵਾਲੇ ਪਾਣੀ, ਰਿਸ਼ਵਤਖੋਰੀ ਅਤੇ ਮੁਲਾਜ਼ਮਾਂ ਦੀ ਘਾਟ ਕਾਰਨ ਪੈਦਾ ਹਲਾਤਾਂ ਸਬੰਧੀ ਸਵਾਲ ਪੁੱਛੇ ਗਏ ਸਨ ਅਤੇ ਇਸ ਦੀ ਵੀਡੀਓ ਵੀ ਇਕ ਚੈੱਨਲ ਅਤੇ ਸ਼ੋਸ਼ਲ ਮੀਡੀਏ ਪਾਈ ਗਈ ਸੀ। ਇਸ ਤੇ ਪ੍ਰੈਸ ਕਲੱਬ ਦੇ ਪ੍ਰਧਾਨ ਅਤੇ ਸ਼ੋਸ਼ਲ ਮੀਡੀਏ ਦੇ ਪੱਤਰਕਾਰ ਤਰਲੋਚਨ ਸਿੰਘ ਬਰਾੜ ਅਤੇ ਸਾਥੀ ਪੱਤਰਕਾਰਾਂ ਤੇ ਐਫ ਆਈ ਆਰ ਦਰਜ ਕਰ ਦਿੱਤੀ ਗਈ। ਇਸ ਮਾਮਲੇ ਨੂੰ ਲੈ ਕੇ ਸੀਨੀਅਰ ਕਾਂਗਰਸੀ ਆਗੂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਸਰਕਾਰ ਨੂੰ ਆੜੇ ਹੱਥੀਂ ਲੈਂਦਿਆ ਟਵੀਟ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਮਾਨ ਸਰਕਾਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਿਸ਼ਵਤ ਲੈਣ ਵਾਲਿਆਂ ਦੀ ਵੀਡੀਓ ਬਣਾ ਕੇ ਭੇਜੋ ਅਸੀਂ ਕਾਰਵਾਈ ਕਰਾਂਗੇ। ਜਦ ਹੁਣ ਪੱਤਰਕਾਰ ਨੇ ਸਚਾਈ ਦਿਖਾਈ ਤਾਂ ਕਥਿਤ ਰਿਸ਼ਵਤ ਖੋਰਾਂ ਉੱਪਰ ਪਰਚੇ ਦਰਜ ਕਰਨ ਦੀ ਬਜਾਏ ਸ਼ੀਸ਼ਾ ਦਿਖਾਉਣ ਵਾਲੇ ਪੱਤਰਕਾਰਾਂ ਉੱਪਰ ਹੀ ਪਰਚੇ ਦਰਜ ਕਰਕੇ ਪ੍ਰੈੱਸ ਦੀ ਆਜ਼ਾਦੀ ਤੇ ਸਿੱਧਾ ਹਮਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਤੇ ਪਰਚੇ ਦਰਜ ਕਰਨ ਦੇ ਮਾਮਲੇ ਤੇ ਭਗਵੰਤ ਮਾਨ ਸਰਕਾਰ ਚੁੱਪ ਕਿਉਂ ਹੈ। ਉਨ੍ਹਾਂ ਕਿਹਾ ਕਿ ਉਹ ਤਿਰਲੋਚਨ ਸਿੰਘ ਬਰਾੜ ਅਤੇ ਹੋਰਾਂ ਅਤੇ ਪਰਚੇ ਦਰਜ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਚਾਰ ਪਰਗਟਾਉਣ ਦੀ ਅਜਾਦੀ ਤੇ ਸਿੱਧਾ ਹਮਲਾ ਹੈ। ਇਸੇ ਤਰ੍ਹਾਂ ਸੀਨੀਅਰ ਐਡਵੋਕੇਟ ਸਤਵੀਰ ਸਿੰਘ ਵਾਲੀਆ ਨੇ ਵੀ ਟਵੀਟ ਕਰਦਿਆਂ ਪ੍ਰੈਸ ਦੀ ਅਜਾਦੀ ਤੇ ਹਮਲੇ ਦੀ ਨਿਖੇਧੀ ਕੀਤੀ ਹੈ ਅਤੇ ਮਾਨ ਸਰਕਾਰ ਤੇ ਸਵਾਲ ਝੁਕਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ।
Author: Gurbhej Singh Anandpuri
ਮੁੱਖ ਸੰਪਾਦਕ