Home » ਕਰੀਅਰ » ਸਿੱਖਿਆ » ਨੈਸ਼ਨਲ ਅਤੇ ਗਲੋਬਲ ਪੁਰਸਕਾਰ ਵਿਜੇਤਾ ਡਾਕਟਰ ਨਰਿੰਦਰ ਸਿੰਘ ਕੰਗ ਅਤੇ ਸਰਦਾਰਨੀ ਵੋਨਿੰਦਰ ਕੋਰ ਕੰਗ ਨੂੰ ਗੁਰਦੁਆਰਾ ਸ਼ਹੀਦਾਂ ਅਸਥਾਨ ਧੰਨ-ਧੰਨ ਬਾਬਾ ਦੀਪ ਸਿੰਘ ਜੀ ਹਿੱਕਸਵਿਲ ਨਿਊਯਾਰਕ ਵਿਖੇ ਸਾਰੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਸਨਮਾਨਿਤ ਕੀਤਾ ਗਿਆ

ਨੈਸ਼ਨਲ ਅਤੇ ਗਲੋਬਲ ਪੁਰਸਕਾਰ ਵਿਜੇਤਾ ਡਾਕਟਰ ਨਰਿੰਦਰ ਸਿੰਘ ਕੰਗ ਅਤੇ ਸਰਦਾਰਨੀ ਵੋਨਿੰਦਰ ਕੋਰ ਕੰਗ ਨੂੰ ਗੁਰਦੁਆਰਾ ਸ਼ਹੀਦਾਂ ਅਸਥਾਨ ਧੰਨ-ਧੰਨ ਬਾਬਾ ਦੀਪ ਸਿੰਘ ਜੀ ਹਿੱਕਸਵਿਲ ਨਿਊਯਾਰਕ ਵਿਖੇ ਸਾਰੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਸਨਮਾਨਿਤ ਕੀਤਾ ਗਿਆ

49 Views

ਨਿਊਯਾਰਕ, 21 ਸਤੰਬਰ ( ਕੇਸਰ ਸਿੰਘ ਸਿੱਧੂ ) ਭੁਲੱਥ ਦੇ ਨਜ਼ਦੀਕੀ ਪਿੰਡ ਖੱਸਣ ਜ਼ਿਲ੍ਹਾ ਕਪੂਰਥਲਾ ਪੰਜਾਬ ਰਾਜ ਦੇ ਉਘੇ ਸਮਾਜ ਸੇਵੀ ਅਤੇ ਯੋਗ ਪ੍ਰਬੰਧਕ ਡਾਕਟਰ ਨਰਿੰਦਰ ਸਿੰਘ ਕੰਗ ਅਤੇ ਉਹਨਾਂ ਦੀ ਪਤਨੀ ਸਰਦਾਰਨੀ ਵੋਨਿੰਦਰ ਕੋਰ ਕੰਗ ਜੋ ਅੱਜ ਕੱਲ ਅਮਰੀਕਾ ਦੌਰੇ ਤੇ ਆਏ ਹੋਏ ਹਨ।ਉਹਨਾਂ ਦਾ ਗੁਰਘਰ ਦੀ ਕਮੇਟੀ ਵੱਲੋ ਸਨਮਾਨ ਕੀਤਾ ਗਿਆ। ਡਾਕਟਰ ਨਰਿੰਦਰ ਸਿੰਘ ਕੰਗ ਜੋ 4 ਵਾਰ ਦੇ ਨੈਸ਼ਨਲ ਪੁਰਸਕਾਰ, ਅਤੇ ਸਵ: ਸਤਨਾਮ ਸਿੰਘ ਰੰਧਾਵਾ ਐਵਾਰਡ ਅਤੇ ਗਲੋਬਲ ਪੁਰਸਕਾਰ ਦੇ ਵਿਜੇਤਾ ਹਨ। ਅੱਜ ਉਹ ਗੁਰਦੁਆਰਾ ਸ਼ਹੀਦਾ ਅਸਥਾਨ ਧੰਨ -ਧੰਨ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਹਿੱਕਸਵਿਲ ਨਿਊਯਾਰਕ ਵਿਖੇ ਨਤਮਸਤਕ ਹੋਏ ਜਿੱਥੇ ਗੁਰਦੁਆਰਾ ਸ਼ਹੀਦਾਂ ਦੇ ਮੁੱਖ ਸੇਵਾਦਾਰ ਗਿਆਨੀ ਭੁਪਿੰਦਰ ਸਿੰਘ ਜੀ ਦੀ ਰਹਿਨੁਮਾਈ ਵਿੱਚ ਨਿਊਯਾਰਕ ਗੁਰੂਦਵਾਰਿਆਂ ਦੀਆਂ ਸਮੂੰਹ ਪ੍ਰਬੰਧਕ ਕਮੇਟੀਆਂ ਵੱਲੋਂ ਉਹਨਾਂ ਨੂੰ ਜਿੱਥੇ ਜੀ ਆਇਆ ਨੂੰ ਕਿਹਾ ਗਿਆ ਉੱਥੇ ਉਹਨਾਂ ਨੂੰ ਸਿਰੋਪਾ ਅਤੇ ਗੁਰੂ ਘਰ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਨਿਊਯਾਰਕ ਦੇ ਉਘੇ ਵਿਦਵਾਨ ਸਿੱਖ ਧਰਮ ਪ੍ਰਚਾਰਕ ਗਿਆਨੀ ਭੁਪਿੰਦਰ ਸਿੰਘ ਜੀ ਜਿੰਨਾਂ ਦਾ ਪੰਜਾਬ ਤੋ ਪਿਛੋਕੜ ਭੁਲੱਥ ਲਾਗਲੇ ਪਿੰਡ ਖੱਸਣ ਦੇ ਨਾਲ ਹੈ ਉਹਨਾ ਨੇ ਇਸ ਮੋਕੇ ਗੱਲਬਾਤ ਦੇ ਦੋਰਾਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਡਾਕਟਰ ਨਰਿੰਦਰ ਸਿੰਘ ਕੰਗ ਇਨਸਾਫ਼ ਪਸੰਦ ਅਤੇ ਯੋਗ ਪ੍ਰਬੰਧਕ ਹਨ। ਸਮਾਜ ਦੀ ਸੇਵਾ ਉਹ ਹਮੇਸ਼ਾ ਵੱਧ ਚੜ੍ਹ ਕੇ ਕਰਦੇ ਹਨ। ਜਿਵੇਂ ਸਿਹਤ, ਵਿਦਿਆ ਦੇ ਖੇਤਰ, ਪਾਣੀ ਦੀ ਸੰਭਾਲ, ਵਾਤਾਵਰਣ, ਖੇਡਾਂ ਅਤੇ ਪਿੰਡ ਖੱਸਣ ਦੇ ਵਿਕਾਸ ਲਈ ਉਹ ਚਾਰ ਵਾਰ ਨੈਸ਼ਨਲ ਪੁਰਸਕਾਰ, ਸਵ. ਸਤਨਾਮ ਸਿੰਘ ਰੰਧਾਵਾ ਪੁਰਸਕਾਰ ਅਤੇ ਗਲੋਬਲ ਪੁਰਸਕਾਰ ਨਾਲ ਸਨਮਾਨਿਤ ਹੋ ਚੁੱਕੇ ਹਨ। ਅਮਰੀਕਾ ਦੀਆਂ ਵੱਖ ਵੱਖ ਸੁਸਾਇਟੀਆਂ ਅਤੇ ਗੁਰੂ ਘਰਾਂ ਵੱਲੋਂ ਉਹਨਾਂ ਅਤੇ ਉਹਨਾਂ ਦੀ ਪਤਨੀ ਵੋਨਿੰਦਰ ਕੰਗ ਨੂੰ ਸਨਮਾਨਿਤ ਕੀਤਾ ਗਿਆ।ਅੱਜ ਦਾ ਸਮਾਗਮ ਗੁਰਦੁਆਰਾ ਸ਼ਹੀਦਾ ਬਾਬਾ ਦੀਪ ਸਿੰਘ ਜੀ ਹਿਕਸਵਿਲ ਨਿਉਯਾਰਕ ਵਿੱਖੇ ਹੋਇਆ। ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਗਿਆਨੀ ਭੁਪਿੰਦਰ ਸਿੰਘ, ਮੁੱਖ ਸੇਵਾਦਾਰ ਸਜਣ ਸਿੰਘ ਗੁਰਦੁਆਰਾ ਸੰਤ ਸਾਗਰ, ਸ੍ਰੀ ਅਸ਼ੋਕ ਕੁਮਾਰ (ਜੇ.ਐਮ.ਡੀ. ਸਮੂੰਹ), ਸ੍ਰੀ ਵਿਪਨ ਕੁਮਾਰ ਸਰਪੰਚ , ਜਗਦੀਪ ਸਿੰਘ, ਸ. ਵਰਿੰਦਰਪਾਲ ਸਿੰਘ ਸਿੱਕਾ ਸਕੱਤਰ ਪਲੈਨ ਵਿਉ ਗੁਰਦੁਆਰਾ , ਸ. ਗੁਰਚਰਨ ਸਿੰਘ ਸੱਚਦੇਵਾ ਜਨਰਲ ਸਕੱਤਰ ਗੁਰਦੁਆਰਾ ਮਾਤਾ ਸਾਹਿਬ ਕੌਰ , ਸ੍ਰੀ ਅਸ਼ੋਕ ਮਾਹੀਂ ਪ੍ਰਧਾਨ ਗੁਰਦੁਆਰਾ ਸ੍ਰੀ ਰਵਿਦਾਸ ਸਭਾ, ਸ. ਨਿਰਮਲ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸ੍ਰੀ ਰਵਿਦਾਸ ਸਭਾ ਨਿਉਯਾਰਕ , ਸ. ਗੁਰਵਿੰਦਰ ਸਿੰਘ ਬਬਲੂ ਸਕਾਈ ਵਰਲਡ ਕੰਨਸਟ ਕੰਪਨੀ , ਸ. ਹਰਬੰਸ ਸਿੰਘ ਢਿੱਲੋਂ ਉਘੇ ਬਿਜ਼ਨਸਮੈਨ ਨਿਉਯਾਰਕ, ਸ. ਭੁਪਿੰਦਰ ਸਿੰਘ ਬੋਪਾਰਾਏ ਸਾਬਕਾ ਪ੍ਰਧਾਨ ਸਿੱਖ ਕਲਚਰਲ ਸੁਸਾਇਟੀ , ਸ. ਜਸਵਿੰਦਰ ਸਿੰਘ ਜੱਸੀ ਪ੍ਰਧਾਨ ਸੰਤ ਪ੍ਰੇਮ ਸਿੰਘ ਕਲਚਰਲ ਸੁਸਾਇਟੀ ਨਿਊਯਾਰਕ , ਸ. ਬੂਟਾ ਸਿੰਘ ਪ੍ਰਧਾਨ ਗੁਰੂ ਰਾਮਦਾਸ Wellfare ਸੁਸਾਇਟੀ ਨਿਊਯਾਰਕ ਅਤੇ ਹੋਰ ਕਮੇਟੀਆਂ ਦੇ ਪ੍ਰਬੰਧਕਾ ਨੇ ਸਿਰੋਪਾ ਸਾਹਿਬ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਦੇ ਯਾਰ, ਸਿੱਖ ਕੌਮ ਦੇ ਗ਼ਦਾਰ, ਪੰਥ ਦੋਖੀ ਤੇ ਕਾਤਲ ਸੁਖਬੀਰ ਬਾਦਲ ਉੱਤੇ ਜੁਝਾਰੂ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਕੀਤਾ ਹਮਲਾ ਖ਼ਾਲਸਾ ਪੰਥ ਦੇ ਰੋਹ ਦਾ ਪ੍ਰਗਟਾਵਾ ਤੇ ਸ਼ਲਾਘਾਯੋਗ ਕਾਰਨਾਮਾ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

× How can I help you?