ਅਣਖੀ ਸਾਬ ਵੱਲੋ ਵਿਦਿਅਕ ਸੰਸਥਾਵਾਂ ਵਿੱਚ ਕੀਤੀ ਸੇਵਾ ਮਿਸਾਲੀ ਅਤੇ ਸ਼ਾਲਾਘਾਯੋਗ ਹੈ- ਪ੍ਰੋਫੈਸਰ ਹਰੀ ਸਿੰਘ
ਅੰਮ੍ਰਿਤਸਰ 23 ਸਤੰਬਰ ( ਹਰਮੇਲ ਸਿੰਘ ਹੁੰਦਲ ) ਅੱਜ ਮਿਤੀ 23 ਸਤੰਬਰ ਨੂੰ 2022 ਨੂੰ ਉੱਘੇ ਸਿੱਖ ਚਿੰਤਕ ਸਵਰਗਵਾਸੀ ਸਰਦਾਰ ਭਾਗ ਸਿੰਘ ਅਣਖੀ ਸਾਬਕਾ ਆਨਰੇਰੀ ਸਕੱਤਰ ਚੀਫ਼ ਖ਼ਾਲਸਾ ਦੀਵਾਨ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜਨਮ ਦਿਨ ਨੂੰ ਸਮਰਪਿਤ ਸੈਂਟਰਲ ਖ਼ਾਲਸਾ ਯਤੀਮਖਾਨਾਂ ਵਿਖੇ ਗੁਰਮਿਤ ਸਮਾਗਮ ਕੀਤਾ ਗਿਆ। ਭਾਈ ਵੀਰ ਸਿੰਘ ਗੁਰਮਿਤ ਵਿਦਿਆਲਿਆ ਤੇ ਆਸ਼ਰਮ ਦੇ ਬੱਚਿਆਂ ਵੱਲੋ ਕੀਰਤਨ ਗਾਇਨ ਹੋਇਆ। ਇਸ ਮੌਕੇ ਪ੍ਰੋਫੈਸਰ ਹਰੀ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ ਅਤੇ ਪ੍ਰਧਾਨ ਦਿ ਸਿੱਖ ਫੌਰਮ ਵਿਸ਼ੇਸ ਤੌਰ ਤੇ ਹਾਜ਼ਰ ਹੋਏ।
ਸਰਦਾਰ ਅਣਖੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਹਰੀ ਸਿੰਘ ਨੇ ਦਸਿਆ ਕਿ ਅਣਖੀ ਸਾਬ ਨੇ 40 ਸਾਲ ਤੋਂ ਵੱਧ ਸਮੇਂ ਲਈ ਯਤੀਮਖਾਨੇ ਦੀ ਸੇਵਾ ਕੀਤੀ ਹੈ। ਉਹਨਾਂ ਵੱਲੋ ਕੀਤੇ ਅਤੇ ਸ਼ੁਰੂ ਕੀਤੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਦੀ ਵਚਨਬੱਧਤਾ ਦੁਹਰਾਈ।
ਉਹਨਾਂ ਕਿਹਾ ਕਿ ਉਹ ਸਿੱਖ ਕੌਮ ਦੇ ਪਹਿਰੇਦਾਰ ਸਨ ਅਤੇ ਉਹਨਾਂ ਵੱਲੋ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਸ੍ਰੋਮਣੀ ਅਕਾਲੀ ਦਲ, ਚੀਫ਼ ਖ਼ਾਲਸਾ ਦੀਵਾਨ, ਖ਼ਾਲਸਾ ਕਾਲਜ ਕੌਂਸਲ, ਸਿੱਖ ਐਜੂਕੇਸ਼ਨ ਕਮੇਟੀ ਸੁਸਾਇਟੀ ਚੰਡੀਗੜ੍ਹ ਆਦਿ ਸੰਸਥਾਵਾਂ ਵਿੱਚ ਜੋ ਪ੍ਰਬੰਧਕ ਸੇਵਾਵਾਂ ਦਿੱਤੀਆ ਹਨ ਉਹ ਬੇਮਿਸਾਲ ਹਨ। ਅੱਗੇ ਕਿਹਾ ਕਿ ਸਾਨੂੰ ਬਜ਼ੁਰਗਾਂ ਦੇ ਸੱਚੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਸੰਸਥਾ ਵਾਸਤੇ ਸੁਹਿਰਦ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ ਸਰਦਾਰ ਅਣਖੀ ਦੀ ਸਪਤਨੀ ਸਰਦਾਰਨੀ ਅਜੀਤ ਕੌਰ ਅਣਖੀ ਅਤੇ ਹੋਰ ਪਰਿਵਾਰਿਕ ਮੈਂਬਰ ਅਤੇ ਸੱਜਣ ਸਨੇਹੀ ਹਾਜ਼ਿਰ ਹੋਏ।
ਇਸ ਮੌਕੇ ਮੈਂਬਰ ਇੰਚਾਰਜ ਸਰਦਾਰ ਮਨਦੀਪ ਸਿੰਘ ਬੇਦੀ, ਮੋਹਣਜੀਤ ਸਿੰਘ ਭੱਲਾ, ਡਾਕਟਰ ਆਤਮਜੀਤ ਸਿੰਘ ਬਸਰਾ, ਡਾਕਟਰ ਜੋਗਿੰਦਰ ਸਿੰਘ ਅਰੋੜਾ, lਸਰਦਾਰ ਪ੍ਰਦੀਪ ਸਿੰਘ ਵਾਲੀਆ, ਡਾਕਟਰ ਬਲਬੀਰ ਸਿੰਘ ਸੈਣੀ ਆਦਿ ਹਾਜ਼ਿਰ ਸਨ।
Author: Gurbhej Singh Anandpuri
ਮੁੱਖ ਸੰਪਾਦਕ