ਕਰਤਾਰਪੁਰ 27 ਸਤੰਬਰ ( ਭੁਪਿੰਦਰ ਸਿੰਘ ਮਾਹੀ ) ਕਰਤਾਰਪੁਰ ਹਲਕੇ ਦੇ ਸਤਿਕਾਰ ਕਮੇਟੀ ਦੇ ਮੁਖੀ ਭਾਈ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਕਰਤਾਰਪੁਰ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਇਕ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ । ਸੰਗਤਾਂ ਦੀਆਂ ਮੁੱਖ ਮੰਗਾਂ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ , ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ । ਜਿਸ ਤਰਾ ਸੌਦਾ ਸਾਧ ਨੂੰ ਬੇਅਦਬੀਆਂ ਦਾ ਮਾਸਟਰ ਮਾਂਇਡ ਮੰਨਿਆ ਹੈ । ਇਸੇ ਤਰਾ ਸੁਖਬੀਰ ਸਿੰਘ ਬਾਦਲ ਨੂੰ ਬਹਿਬਲ ਕਲਾਂ ਕੋਟਕਪੂਰਾ ਗੋਲੀ ਕਾਂਡ ਮਾਸਟਰ ਮਾਈਂਡ ਮੰਨਦੇ ਹੋਇਆ ਗ੍ਰਿਫਤਾਰ ਕੀਤਾ ਜਾਵੇ । ਹਜਾਰਾਂ ਸਿੱਖ ਨੌਜਾਵਾਨ ਦੇ ਕਾਤਲ ਅਤੇ ਕੋਟਕਪੂਰਾ ਬਹਿਬਲ ਕਲਾਂ ਗੋਲੀਕਾਂਡ ਦੇ ਸਹਿਦੋਸ਼ੀ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ । ਸ੍ਰੋਮਣੀ ਕਮੇਟੀ ਵੱਲੋਂ ੩੨੮ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਕੀਤੇ ਸਰੂਪਾਂ ਦੇ ਸਬੰਧੀ ਜਾਂਚ ਕਮੇਟੀ ਬਣਾਈ ਜਾਵੇ । ਸਾਰੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੇਂਦਰ ਤੇ ਦਬਾ ਪਾਇਆ ਜਾਵੇ । ਸਿੱਖ ਸੰਗਤਾਂ ਵਿੱਚ ਭਾਈ ਗੁਰਦੀਪ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਜਸਪਾਲ ਸਿੰਘ , ਭਾਈ ਰਾਮ ਰਤਨ ਸਿੰਘ , ਭਾਈ ਗੁਰਦੀਪ ਸਿੰਘ , ਰਾਜਿੰਦਰ ਸਿੰਘ , ਹਰਕੀਰਤ ਸਿੰਘ , ਜਸਦੀਪ ਸਿੰਘ , ਸਤਨਾਮ ਸਿੰਘ , ਕੁਲਵਿੰਦਰ ਸਿੰਘ , ਗੁਰਦੇਵ ਸਿੰਘ ,
ਇੰਦਰਜੀਤ ਸਿੰਘ , ਜਸਵਿੰਦਰ ਸਿੰਘ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ