Home » ਅੰਤਰਰਾਸ਼ਟਰੀ » ਗੁਰੂ ਸਾਹਿਬ ਜੀ ਦੀ ਬੇਅਦਬੀ,ਬਹਿਬਲ-ਕੋਟਕਪੂਰਾ ਗੋਲੀ ਕਾਂਢ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਬੁਰਜ ਜਵਾਹਰ ਸਿੰਘ ਵਾਲਾ ਤੋ ਰੋਸ ਮਾਰਚ 13 ਅਕਤੂਬਰ ਨੂੰ

ਗੁਰੂ ਸਾਹਿਬ ਜੀ ਦੀ ਬੇਅਦਬੀ,ਬਹਿਬਲ-ਕੋਟਕਪੂਰਾ ਗੋਲੀ ਕਾਂਢ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਬੁਰਜ ਜਵਾਹਰ ਸਿੰਘ ਵਾਲਾ ਤੋ ਰੋਸ ਮਾਰਚ 13 ਅਕਤੂਬਰ ਨੂੰ

26 Views

ਬਾਘਾਪੁਰਾਣਾ 10 ਅਕਤੂਬਰ ( ਰਾਜਿੰਦਰ ਸਿੰਘ ਕੋਟਲਾ ) ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ ਦੀ ਅਗਵਾਈ ਚ ਪੰਥਕ ਜਥੇਬੰਦੀਆਂ ਦੀ ਇੱਕ ਮੀਟੰਗ ਹੋਈ ਜਿਸ ਵਿੱਚ ਉਹਨਾਂ ਦੇ ਨਿਕਟਵਰਤੀ ਬਾਬਾ ਰੇਸ਼ਮ ਸਿੰਘ ਖੁਖਰਾਣਾ ਭਾਈ ਹਰਪ੍ਰੀਤ ਸਿੰਘ ਭਾਈ ਇਕਬਾਲ ਸਿੰਘ ਕਨੇਡਾ ਤੋ ਇਲਾਵਾ ਬੂਟਾ ਸਿੰਘ ਰਣਸੀਹਕੇ ਪ੍ਰਧਾਨ ਅਕਾਲੀ ਦਲ ਕਿਰਤੀ,ਗੁਰਦੀਪ ਸਿੰਘ ਬਠਿੰਡਾ ਪ੍ਰਧਾਨ ਅਕਾਲੀ ਦਲ ਸੰਯੁਕਤ ਬਲਵਿੰਦਰ ਸਿੰਘ ਫੈਡਰੇਸ਼ਨ ਆਗੂ – ਬਲਵਿੰਦਰ ਸਿੰਘ ਲੋਕ ਅਧਿਕਾਰ ਲਹਿਰ, ਬਾਬਾ ਚਮਕੌਰ ਸਿੰਘ ਭਾਈਰੂਪਾ, ਗਿਆਨੀ ਜਸਵਿੰਦਰ ਸਿੰਘ ਟਿੰਡਵਾਂ, ਭਾਈ ਊਧਮ ਸਿੰਘ ਕਲਕੱਤਾ, ਰਾਜਾ ਸਿੰਘ ਖੁਖਰਾਣਾ, ਗਿਆਨੀ ਅਮ੍ਰੀਕ ਸਿੰਘ ਕੱਚਰਭੰਨ, ਭਾਈ ਕੁਲਵੰਤ ਸਿੰਘ ਗਾਦੜੀ ਵਾਲਾ, ਗਿਆਨੀ ਪ੍ਰਮਿੰਦਰ ਸਿੰਘ ਡੇਰਾ ਬਾਬਾ ਮੱਲ ਸਿੰਘ ਮੋਗਾ ਸਮੇਤ ਕਈ ਆਗੂ ਸ਼ਾਮਲ ਹੋਏ। ਹਜੂਰ ਸਾਹਿਬ ਗਏ ਹੋਣ ਕਾਰਣ ਭਾਈ ਅਮ੍ਰੀਕ ਸਿੰਘ ਜੀ ਅਜਨਾਲਾ ਅਤੇ ਭਾਈ ਮੇਜਰ ਸਿੰਘ ਪੰਡੋਰੀ ਨੂੰ ਫੋਨ ਲਾਇਨ ਰਾਹੀਂ ਸ਼ਾਮਲ ਕੀਤਾ ਗਿਆ। ਮੀਟੰਗ ਦੀ ਕਾਰਵਾਈ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬਾਬਾ ਬਲਦੇਵ ਸਿੰਘ ਜੋਗੇਵਾਲਾ ਅਤੇ ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਕਿਹਾ ਕਿ ਇਥੇ ਇਹ ਵਿਚਾਰ ਚਰਚਾ ਹੋਈ ਕਿ ਜੋ 14 ਅਕਤੂਬਰ ਨੂੰ ਬੁਰਜ ਜਵਾਹਰ ਸਿੰਘ ਵਾਲੇ ਤੋ ਰੋਸ ਮਾਰਚ ਕੱਢਿਆ ਜਾਣਾ ਸੀ। ਉਸੇ ਦਿਨ ਅਕਾਲੀ ਦਲ {ਅ} ਤੇ ਹੋਰ ਜਥੇਬੰਦੀਆਂ ਵੱਲੋਂ ਵੀ ਪ੍ਰੋਗਾਮ ਰੱਖੇ ਗਏ ਹਨ। ਅਸੀ ਕਿਸੇ ਵੀ ਵਾਦ ਵਿਵਾਦ ਚ ਨਹੀ ਪੈਣਾ ਚਹੁੰਦੇ। ਇਸ ਲਈ ਅਸੀ ਆਪਣਾ ਪ੍ਰੋਗਾਮ ਇਕ ਦਿਨ ਪਹਿਲਾਂ ਭਾਵ 13 ਅਕਤੂਬਰ ਨੂੰ ਕਰਨ ਦਾ ਫੈਸਲਾ ਕੀਤਾ ਹੈ। ਜਿਸ ਦਾ ਮਕਸਦ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਕੋਟ ਕਪੂਰਾ ਬਹਿਬਲ ਕਲਾਂ ਗੋਲੀਕਾਡ ਦੇ ਦੋਸ਼ੀਆਂ ਨੂੰ ਸਖਤ ਤੋ ਸਖ਼ਤ ਸਜਾਵਾਂ ਦਿਵਾਉਣਾ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦਿਆਂ ਨੂੰ ਜ਼ੋਰ ਸ਼ੋਰ ਨਾਲ ਚੁੱਕਿਆ ਜਾਵੇਗਾ। ਸਮੂੰਹ ਸੰਪਰਦਾਵਾਂ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੂੰ ਅਪੀਲ ਵੀ ਕੀਤੀ ਜਾਂਦੀ ਹੈ ਕਿ ਆਪੋ ਆਪਣੇ ਸਾਧਨਾਂ ਰਾਹੀਂ ਮਾਰਚ ਦਾ ਹਿੱਸਾ ਬਣੋ ਅਤੇ ਸਹਿਯੋਗ ਦਿਓ।ਇਹ ਕਾਰਜ ਕਿਸੇ ਇੱਕ ਜਥੇਬੰਦੀ ਦਾ ਨਹੀ ਇਹ ਮੁੱਦੇ ਸਮੁੱਚੀ ਕੌਮ ਦੇ ਹਨ। ਇਸ ਵਾਸਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੰਭਲਾ ਮਾਰਨਾ ਚਾਹੀਦੈ। ਇਸ ਲਈ ਸਾਨੂੰ ਆਪੋ ਆਪਣੇ ਜੱਥੇਬੰਦਕ ਵਖਰੇਵਿਆਂ ਨੂੰ ਪਾਸੇ ਰੱਖ ਕੇ ਇਸ ਪੰਥਕ ਮੁੱਦੇ ਤੇ ਇਕੱਠੇ ਹੋ ਕੇ ਸਾਥ ਦੇਣਾ ਚਾਹੀਦੈ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?