ਅੰਮ੍ਰਿਤਸਰ, 10 ਅਕਤੂਬਰ ( ਹਰਮੇਲ ਸਿੰਘ ਹੁੰਦਲ ) ਜੂਨ 1984 ‘ਚ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲੇ ਭਾਰਤੀ ਫ਼ੌਜਾਂ ਦੇ ਚੀਫ਼ ਜਨਰਲ ਅਰੁਣ ਸ੍ਰੀਧਰ ਵੈਦਿਆ ਨੂੰ ਪੂਨੇ ‘ਚ ਗੋਲ਼ੀਆਂ ਮਾਰ ਕੇ ਸੋਧਣ ਵਾਲੇ ਅਤੇ ਹੱਸ-ਹੱਸ ਕੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਸਿੱਖ ਕੌਮ ਦੇ ਸੂਰਬੀਰ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦਾ 30ਵਾਂ ਸ਼ਹੀਦੀ ਦਿਹਾੜਾ ਪਿੰਡ ਗਦਲੀ ਵਿਖੇ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਇਆ ਗਿਆ । ਸਮਾਗਮ ‘ਚ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜੂਨ 1984 ’ਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਤੋਂ ਬਾਅਦ ਹਿੰਦੂਆਂ ਨੇ ਸਿੱਖਾਂ ਨੂੰ ਨਸੀਹਤ ਦਿੱਤੀ ਕਿ “ਭਾਰਤੀ ਫ਼ੌਜ ਵੱਲੋਂ ਦਰਬਾਰ ਸਾਹਿਬ ਦੀ ਪਵਿੱਤਰਤਾ , ਅਮਨ ਚੈਨ ਤੇ ਸ਼ਾਂਤੀ ਬਹਾਲ ਕਰਨ ਬਦਲੇ ਸਿੱਖਾਂ ਨੂੰ ਹਿੰਦੂਆਂ ਦਾ ਧੰਨਵਾਦ ਕਰਨਾ ਚਾਹੀਦਾ ਹੈ ।” ਇਸ ਗੱਲ ਦਾ ਠੋਕਵਾਂ ਜਵਾਬ ਦਿੰਦਿਆਂ ਤੇ ਜੋਸ਼ੀਲੀ ਤਕਰੀਰ ਕਰਦਿਆਂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇਹਨਾਂ ਅਕ੍ਰਿਤਘਣ ਹਿੰਦੂਆਂ ਨੂੰ ਮੇਰਾ ਸਵਾਲ ਹੈ ਕਿ ਜਦ ਮਹਿਮੂਦ ਗ਼ਜ਼ਨਵੀ ਨੇ ਤੁਹਾਡੇ ਸੋਮਨਾਥ ਮੰਦਰ ਨੂੰ ਲੁੱਟਿਆ ਸੀ , ਹਜ਼ਾਰਾਂ ਹਿੰਦੂਆਂ ਨੂੰ ਮੌਤ ਦੇ ਘਾਟ ਉਤਾਰਿਆ ਸੀ ਤੇ ਔਰਤਾਂ ਨਾਲ਼ ਬਦਸਲੂਕੀ ਕੀਤੀ ਸੀ ਕੀ ਓਦੋਂ ਤੁਸੀਂ ਗ਼ਜ਼ਨਵੀ ਦਾ ਧੰਨਵਾਦ ਕੀਤਾ ਸੀ ? ਜਦੋਂ ਬਾਬਰ ਨੇ ਹਿੰਦੂਆਂ ਦੇ ਖ਼ੂਨ ਦੀ ਹੋਲੀ ਖੇਡ ਕੇ ਹਿੰਦੁਸਤਾਨ ਉੱਤੇ ਕਬਜਾ ਕੀਤਾ ਸੀ , ਜਦੋਂ ਔਰੰਗਜ਼ੇਬ ਨੇ ਤੁਹਾਡੇ ਜਨੇਊ ਲਾਹੇ ਸਨ , ਹਜ਼ਾਰਾਂ ਹਿੰਦੂਆਂ-ਬ੍ਰਾਹਮਣਾਂ ਨੂੰ ਮਾਰ-ਮੁਕਾਇਆ ਸੀ ਤੇ ਜਬਰਦਸਤੀ ਮੁਸਲਮਾਨ ਬਣਾਇਆ ਸੀ ਕਿ ਓਦੋਂ ਤੁਸੀਂ ਔਰੰਗੇ ਦਾ ਧੰਨਵਾਦ ਕੀਤਾ ਸੀ ? ਜਦੋਂ ਅਬਦਾਲੀ ਨੇ ਪਾਣੀਪਤ ਦੇ ਮੈਦਾਨ ’ਚ ਤੁਹਾਨੂੰ ਕਰਾਰੀ ਹਾਰ ਦਿੱਤੀ ਸੀ ਤੇ ਤੁਹਾਡੀਆਂ ਬਹੂ-ਬੇਟੀਆਂ ਦੀ ਪੱਤ ਲੁੱਟ ਕੇ ਤੇ ਬੰਦੀ ਬਣਾ ਕੇ ਉਹ ਅਫ਼ਗਾਨਿਸਤਾਨ ਲੈ ਕੇ ਜਾ ਰਿਹਾ ਸੀ , ਜਦੋਂ ਗ਼ਜ਼ਨੀ ਦੇ ਬਜਾਰਾਂ ’ਚ ਤੁਹਾਡੀਆਂ ਔਰਤਾਂ ਟਕੇ-ਟਕੇ ’ਤੇ ਵਿਕਦੀਆਂ ਸਨ , ਅਲਫ਼-ਨੰਗਿਆਂ ਕਰ ਕੇ ਉਹਨਾਂ ਦੀ ਬੋਲੀ ਲਗਦੀ ਸੀ ਕੀ ਓਦੋਂ ਤੁਸੀਂ ਮੁਗਲਾਂ-ਪਠਾਣਾਂ ਦਾ ਧੰਨਵਾਦ ਕੀਤਾ ਸੀ ? ਜਦੋਂ ਮੁਗਲ ਬਾਦਸ਼ਾਹ ਤੁਹਾਨੂੰ ਘੋੜੇ ’ਤੇ ਨਹੀਂ ਸੀ ਚੜ੍ਹਨ ਦਿੰਦੇ , ਪੈਰ ’ਚ ਜੁੱਤੀ ਨਹੀਂ ਸੀ ਪਾਉਣ ਦਿੰਦੇ , ਤੇ ਪਾਨ-ਬੀੜਾ ਚੱਬ ਕੇ ਤੁਹਾਡੇ ਮੂੰਹ ’ਚ ਥੁੱਕਦੇ ਸਨ , ਮੁਗਲ ਹਾਕਮ ਤੁਹਾਡੀਆਂ ਨਵ-ਵਿਆਹੀਆਂ ਔਰਤਾਂ ਨੂੰ ਚੁੱਕ ਕੇ ਉਹਨਾਂ ਨਾਲ਼ ਰੰਗ-ਰਲ਼ੀਆਂ ਮਨਾਉਂਦੇ ਸਨ ਕੀ ਓਦੋਂ ਤੁਸੀਂ ਮੁਗਲ ਜਰਵਾਣਿਆਂ ਦਾ ਧੰਨਵਾਦ ਕੀਤਾ ਸੀ ? ਉਹਨਾਂ ਕਿਹਾ ਕਿ ਹੋ ਸਕਦਾ ਕਿ ਤੁਸੀਂ ਮੁਗਲ ਹਾਕਮਾਂ ਤੋਂ ਡਰ ਕੇ ਤੇ ਆਪਣੀ ਜਾਨ ਬਚਾਉਣ ਲਈ ਉਹਨਾਂ ਦਾ ਧੰਨਵਾਦ ਕਰਦੇ ਰਹੇ ਹੋਵੋ ! ਪਰ ਅਸੀਂ ਤੁਹਾਡੇ ਵਾਂਗ ਜ਼ਾਲਮ-ਜਰਵਾਣਿਆਂ ਦੇ ਜ਼ੁਲਮ ਅੱਗੇ ਗੋਡੇ ਟੇਕਣ ਵਾਲ਼ੇ ਨਹੀਂ, ਅਸੀਂ ਆਪਣੇ ਮੂੰਹ ’ਚ ਘਾਹ-ਫੂਸ ਦੇ ਡੱਕੇ ਪਾ ਕੇ ਕਿਸੇ ਅੱਗੇ ਤਰਲੇ-ਮਿੰਨਤਾਂ ਨਹੀਂ ਕਰਦੇ, ਸਾਡਾ ਜੂਝਣ ਅਤੇ ਧੰਨਵਾਦ ਕਰਨ ਦਾ ਕੁਝ ਅਨੋਖਾ ਤੇ ਨਿਵੇਕਲਾ ਹੀ ਢੰਗ-ਤਰੀਕਾ ਹੈ । ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜਦ ਹਿੰਦੂ ਹੁਕਮਰਾਨਾਂ ਨੇ ਦਰਬਾਰ ਸਾਹਿਬ ’ਤੇ ਟੈਂਕਾਂ-ਤੋਪਾਂ ਨਾਲ਼ ਫ਼ੌਜੀ ਹਮਲਾ ਕੀਤਾ ਸੀ ਤਾਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ, ਭਾਈ ਅਮਰੀਕ ਸਿੰਘ ਅਤੇ ਜਨਰਲ ਸ਼ਾਬੇਗ ਸਿੰਘ ਦੀ ਅਗਵਾਈ ਹੇਠ ਮੁੱਠੀ-ਭਰ ਸਿੱਖ ਯੋਧਿਆਂ ਨੇ ਬੜੀ ਬਹਾਦਰੀ ਨਾਲ਼ ਜੂਝਦਿਆਂ ਹੋਇਆਂ ਪ੍ਰਕਰਮਾ ’ਚ ਭਾਰਤੀ ਫ਼ੌਜਾਂ ਦੇ ਸੱਥਰ ਵਿਛਾਏ ਸਨ । ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਉੱਤੇ ਗੋਲ਼ੀਆਂ ਦਾ ਮੀਂਹ ਵਰ੍ਹਾ ਕੇ ਸਿੱਖ ਕੌਮ ਦੇ ਹੀਰੇ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਨੇ ਕੌਮਾਂਤਰੀ ਪੱਧਰ ’ਤੇ ਉਸ ਦਾ ਧੰਨਵਾਦ ਕੀਤਾ ਸੀ । ਹਿੰਦੁਸਤਾਨ ਦੀਆਂ ਫ਼ੌਜਾਂ ਦਾ ਜਰਨੈਲ ਅਰੁਣ ਵੈਦਿਆ ਉਸ ਨੂੰ ਪੂਨੇ ’ਚ ਘੇਰ ਕੇ ਤੇ ਗੋਲ਼ੀਆਂ ਨਾਲ਼ ਛਲ਼ਨੀ-ਛਲ਼ਨੀ ਕਰ ਕੇ ਖ਼ਾਲਸਾ ਪੰਥ ਦੇ ਜਰਨੈਲ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੁੱਖਾ ਨੇ ਉਸ ਦਾ ਧੰਨਵਾਦ ਕੀਤਾ ਸੀ । ਉਹਨਾਂ ਇਹ ਵੀ ਕਿਹਾ ਕਿ ਖ਼ਾਲਿਸਤਾਨ ਦੀ ਅਜ਼ਾਦੀ ਦੀ ਜੰਗ ਜਾਰੀ ਰਹੇਗੀ । ਉਹਨਾਂ ਕਿਹਾ ਕਿ ਪੰਥ ਅਤੇ ਪੰਜਾਬ ਦਾ ਸਭ ਤੋਂ ਵੱਡਾ ਗ਼ਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਸ ਦਾ ਪਰਿਵਾਰ ਹੈ। ਉਹਨਾਂ ਕਿਹਾ ਕਿ ਜਿੰਨੇ ਵੀ ਸਿੱਖ ਬੀਜੇਪੀ ‘ਚ ਜਾ ਰਹੇ ਨੇ ਇਸ ਦਾ ਜ਼ਿੰਮੇਵਾਰ ਬਾਦਲ ਪਰਿਵਾਰ ਹੈ , ਇਹਨਾਂ ਨੇ ਹੀ ਪੰਜਾਬ ‘ਚ ਭਾਜਪਾ ਅਤੇ ਆਰ ਐਸ ਐਸ ਦੇ ਪੈਰ ਲਵਾਏ ਸਨ । ਉਹਨਾਂ ਕਿਹਾ ਕਿ ਹੁਣ ਬਾਦਲਕਿਆਂ ਨੇ ਕਾਂਗਰਸੀਆਂ ਨਾਲ ਵੀ ਯਾਰੀ ਪਾ ਲਈ ਹੈ , ਬਾਦਲਕੇ ਪਹਿਲਾਂ ਪੰਥ-ਦੋਖੀ ਸਰਨਿਆਂ ਨੂੰ ਕਾਂਗਰਸੀ ਕਹਿੰਦੇ ਥੱਕਦੇ ਨਹੀਂ ਸੀ , ਹੁਣ ਉਹਨਾਂ ਦੇ ਹੀ ਕੁੱਛੜ ਜਾ ਚੜ੍ਹੇ । ਦੋਵੇਂ ਭਾਰਤੀ ਹਕੂਮਤੀ ਮਸ਼ੀਨਰੀ ਦੇ ਸੰਦ ਹਨ , ਚਾਪਲੂਸ ਅਤੇ ਪਿਆਦੇ ਹਨ । ਖ਼ਾਲਸਾ ਪੰਥ ਇਹਨਾਂ ਦੇ ਗੁਨਾਹਾਂ ਨੂੰ ਹਰਗਿਜ਼ ਨਹੀਂ ਬਖ਼ਸ਼ੇਗਾ । ਇਹ ਅਕਾਲੀ ਨਹੀਂ , ਕਾਲੀ ਹਨ , ਇਹਨਾਂ ਦੇ ਮੂੰਹ ਕਾਲ਼ੇ ਹੋ ਚੁੱਕੇ ਹਨ। ਇਸ ਮੌਕੇ ਖ਼ਾਲਿਸਤਾਨੀ ਜੁਝਾਰੂ ਜਰਨੈਲ ਭਾਈ ਦਲਜੀਤ ਸਿੰਘ ਬਿੱਟੂ , ਭਾਈ ਨਿਰਮਲ ਸਿੰਘ ਨਿੰਮਾ , ਭਾਈ ਨਰਾਇਣ ਸਿੰਘ ਚੌੜਾ , ਭਾਈ ਮਨਧੀਰ ਸਿੰਘ , ਵਾਰਿਸ ਪੰਜਾਬ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ , ਭਾਈ ਰਾਜਿੰਦਰ ਸਿੰਘ ਮੁਗਲਵਾਲਾ (ਦਰਸ਼ਨ ਦਾਸ ਸੋਧਕ ਕਾਂਡ) , ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਬਲਬੀਰ ਸਿੰਘ ਮੁੱਛਲ , ਸਟੇਜ ਸੈਕਟਰੀ ਗਿਆਨੀ ਭੁਪਿੰਦਰ ਸਿੰਘ ਕਥਾਵਾਚਕ , ਭਾਈ ਬਲਦਟਵ ਸਿੰਘ ਸਿਰਸਾ , ਭਾਈ ਕੰਵਲਜੀਤ ਸਿੰਘ ਛੱਜਲਵੱਡੀ , ਭਾਈ ਪਪਲਪ੍ਰੀਤ ਸਿੰਘ , ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਸਮੇਤ ਅਨੇਕਾਂ ਪੰਥਕ ਆਗੂ ਤੇ ਸ਼ਹੀਦਾਂ ਦੇ ਪਰਿਵਾਰ ਅਤੇ ਹਜ਼ਾਰਾਂ ਸੰਗਤਾਂ ਹਾਜ਼ਰ ਸਨ।